ਖ਼ੁਸ਼ਖ਼ਬਰੀ: ਹੁਣ ਸਿਰਫ਼ 5 ਰੁਪਏ 'ਚ ਖ਼ਰੀਦ ਸਕੋਗੇ ਸੋਨਾ
Friday, Aug 21, 2020 - 01:32 PM (IST)
ਨਵੀਂ ਦਿੱਲੀ : ਈ-ਕਾਮਰਸ ਕੰਪਨੀ ਐਮਾਜ਼ੋਨ ਇੰਡੀਆ ਦੀ ਫਾਈਨੈਂਸ਼ੀਅਲ ਸਰਵੀਸਜ਼ ਕੰਪਨੀ ਐਮਾਜ਼ੋਨ ਪੇ ਨੇ ਗਾਹਕਾਂ ਅਤੇ ਨਿਵੇਸ਼ਕਾਂ ਲਈ ਆਨਲਾਈਨ ਸੋਨੇ ਵਿਚ ਨਿਵੇਸ਼ ਕਰਨ ਲਈ 'Gold Vault' ਲਾਂਚ ਕੀਤਾ ਹੈ। ਐਮਾਜ਼ੋਨ ਪੇ ਮੁਤਾਬਕ ਇਸ ਸਰਵਿਸ ਲਈ ਕੰਪਨੀ ਨੇ ਸੇਫਗੋਲਡ ਨਾਲ ਸਾਂਝੇਦਾਰੀ ਕੀਤੀ ਹੈ। ਗਾਹਕ Gold Vault ਜ਼ਰੀਏ ਘੱਟ ਤੋਂ ਘੱਟ 5 ਰੁਪਏ ਦਾ ਸੋਨਾ ਖ਼ਰੀਦ ਸਕਦੇ ਹਨ। ਇਸ ਦੇ ਨਾਲ ਐਮਾਜ਼ੋਨ ਪੇ ਹੁਣ ਹੋਰ ਡਿਜੀਟਲ ਪੇਮੈਂਟ ਕੰਪਨੀਆਂ ਜਿਵੇਂ ਪੇ.ਟੀ.ਐਮ., ਫੋਨਪੇ, ਗੂਗਲ ਪੇ, ਮੋਬਿਕਵਿਕ, ਐਕਸਿਸ ਬੈਂਕ ਦੀ ਮਲਕੀਅਤ ਵਾਲੇ ਫਰੀਚਾਰਜ ਅਤੇ ਹੋਰ ਨੂੰ ਟੱਕਰ ਦੇ ਸਕਦੀ ਹੈ, ਜੋ ਆਪਣੇ ਉਪਭੋਗਤਾ ਨੂੰ ਡਿਜੀਟਲ ਗੋਲਡ ਖ਼ਰੀਦਣ ਦਾ ਆਫਰ ਕਰ ਰਹੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: 16 ਸਾਲਾ ਕੁੜੀ ਨਾਲ 30 ਲੋਕਾਂ ਨੇ ਲਾਈਨ ਲਗਾ ਕੇ ਕੀਤਾ ਬਲਾਤਕਾਰ
ਐਮਾਜ਼ੋਨ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਤੋਂ ਇਨੋਵੇਸ਼ਨ ਕਰਣ ਵਿਚ ਵਿਸ਼ਵਾਸ ਕਰਦੇ ਹਾਂ ਤਾਂ ਕਿ ਉਨ੍ਹਾਂ ਲਈ ਨਵੇਂ ਅਨੁਭਵ ਬਣ ਸਕਣ। ਇਸ ਪੇਸ਼ਕਸ਼ ਜ਼ਰੀਏ ਐਮਜ਼ੋਨ ਗਾਹਕਾਂ ਨੂੰ ਕਿਸੇ ਵੀ ਸਮੇਂ ਸੋਨਾ ਖਰੀਦਣ ਅਤੇ ਵੇਚਣ ਦੀ ਆਜ਼ਾਦੀ ਹੋਵੇਗੀ। ਗਾਹਕ ਐਮਾਜ਼ੋਨ ਪੇ 'ਤੇ ਜਾ ਕੇ 'ਗੋਲਡ ਵਾਲੇਟ' ਦੇ ਬਦਲ 'ਤੇ ਕਲਿੱਕ ਕਰਕੇ ਸੋਨਾ ਖ਼ਰੀਦ ਸਕਦੇ ਹਨ। ਗਾਹਕ ਕੰਪੀਟਿਟਿਵ ਪ੍ਰਾਈਸਿੰਗ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਸੁਰੱਖਿਆ ਲਈ ਲਾਕਰ ਕਿਰਾਏ 'ਤੇ ਲੈ ਸਕਦੇ ਹਨ। ਦੱਸ ਦੇਈਏ ਕਿ ਪੇ.ਟੀ.ਐਮ. ਅਤੇ ਫੋਨਪੇ ਦੋਵਾਂ ਨੇ 2017 ਵਿਚ ਆਪਣੇ ਪਲੇਟਫਾਰਮ 'ਤੇ ਡਿਜੀਟਲ ਗੋਲਡ ਦੀ ਪੇਸ਼ਕਸ਼ ਸ਼ੁਰੂ ਕੀਤੀ ਸੀ, ਜਦੋਂਕਿ ਗੁਰੂਗਰਾਮ ਸਥਿਤ ਮੋਬਿਕਵਿਕ ਨੇ 2018 ਵਿਚ ਇਹ ਸਹੂਲਤ ਲਾਂਚ ਕੀਤਾ ਸੀ ਅਤੇ ਗੂਗਲ ਪੇ ਨੇ ਅਪ੍ਰੈਲ 2019 ਵਿਚ ਉਪਭੋਗਤਾਵਾਂ ਨੂੰ ਡਿਜੀਟਲ ਗੋਲਡ ਵਿਚ ਨਿਵੇਸ਼ ਕਰਣ ਦੀ ਇਜਾਜ਼ਤ ਦਿੱਤੀ।
ਇਹ ਵੀ ਪੜ੍ਹੋ: CPL 2020: ਰਾਸ਼ਿਦ ਖਾਨ ਦੇ ਗੁਪਤ ਅੰਗ 'ਤੇ ਲੱਗੀ ਫੀਲਡਰ ਦੀ ਤੇਜ਼ ਥਰੋ, ਵੇਖੋ ਵੀਡੀਓ