ਐਮਾਜ਼ੋਨ ਦੇ CEO ਐਂਡੀ ਜੈਸੀ ਦਾ ਵੱਡਾ ਐਲਾਨ, 55,000 ਲੋਕਾਂ ਨੂੰ ਮਿਲੇਗੀ ਨੌਕਰੀ
Wednesday, Sep 01, 2021 - 08:41 PM (IST)
ਨਵੀਂ ਦਿੱਲੀ- ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ੋਨ ਵੱਡੇ ਪੱਧਰ 'ਤੇ ਲੋਕਾਂ ਦੀ ਭਰਤੀ ਕਰਨ ਜਾ ਰਿਹਾ ਹੈ। ਕੰਪਨੀ ਦੇ ਨਵੇਂ ਚੀਫ ਐਗਜੀਕਿਊਟੀਵ ਐਂਡੀ ਜੈਸੀ ਨੇ ਦੱਸਿਆ ਕਿ () ਆਉਣ ਵਾਲੇ ਮਹੀਨਿਆਂ 'ਚ ਗਲੋਬਲੀ ਪੱਧਰ 'ਤੇ ਕਾਰਪੋਰੇਟ ਅਤੇ ਤਕਨਾਲੋਜੀ ਨਾਲ ਜੁੜੇ ਕੰਮ ਲਈ 55,000 ਲੋਕਾਂ ਨੂੰ ਨੌਕਰੀ 'ਤੇ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਜੁਲਾਈ 'ਚ ਸੀ.ਈ.ਓ. ਦੇ ਅਹੁਦੇ 'ਤੇ ਕਾਬਜ਼ ਹੋਏ ਜੈਸੀ ਨੇ ਪ੍ਰੈੱਸ ਨੂੰ ਦਿੱਤੇ ਆਪਣੇ ਪਹਿਲੇ ਇੰਟਰਵਿਊ 'ਚ ਕਿਹਾ ਕਿ ਕੰਪਨੀ ਨੂੰ ਰਿਟੇਲ, ਕਲਾਊਡ ਅਤੇ ਵਿਗਿਆਪਨ 'ਚ ਮੰਗ ਸਮੇਤ ਦੂਜੇ ਕਾਰੋਬਾਰਾਂ ਨੂੰ ਬਣਾਏ ਰੱਖਣ ਲਈ ਹੋਰ ਜ਼ਿਆਦਾ ਲੋਕਾਂ ਦੀ ਲੋੜ ਹੈ।
ਇਹ ਵੀ ਪੜ੍ਹੋ : ਪਾਕਿ 'ਚ ਇਕ ਦਿਨ 'ਚ 15 ਲੱਖ ਤੋਂ ਜ਼ਿਆਦਾ ਕੋਵਿਡ-19 ਰੋਕੂ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ
ਉਨ੍ਹਾਂ ਨੇ ਕਿਹਾ ਕਿ ਕੰਪਨੀ ਦੇ ਪ੍ਰੋਜੈਕਟ ਕੁਈਪਰ ਲਈ ਵੀ ਨਵੇਂ ਲੋਕਾਂ ਦੀ ਲੋੜ ਹੈ। ਐਮਾਜ਼ੋਨ ਇਸ ਪ੍ਰੋਜੈਕਟ ਰਾਹੀਂ ਬ੍ਰਾਡਬੈਂਡ ਤੱਕ ਪਹੁੰਚ ਨੂੰ ਆਸਾਨ ਬਣਾਉਣ ਲਈ ਆਰਬਿਟ ਦੀ ਕਲਾਸ 'ਚ ਸੈਟੇਲਾਈਟ ਲਾਂਚ ਕਰਨ ਜਾ ਰਿਹਾ ਹੈ। ਐਮਾਜ਼ੋਨ ਦਾ ਸਾਲਾਨਾ ਜਾਬ ਫੇਅਰ 15 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਹੈ ਅਤੇ ਜੈਸੀ ਨੂੰ ਉਮੀਦ ਹੈ ਕਿ ਇਹ ਲੋਕਾਂ ਦੀ ਭਰਤੀ ਕਰਨ ਦਾ ਵਧੀਆ ਮੌਕਾ ਹੈ। ਉਨ੍ਹਾਂ ਨੇ ਇਕ ਅਮਰੀਕੀ ਸਰਵੇਅ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਹਾਮਾਰੀ ਦੌਰਾਨ ਬਹੁਤ ਸਾਰੀਆਂ ਨੌਕਰੀਆਂ 'ਚ ਬਦਲਾਅ ਹੋਇਆ ਹੈ ਅਤੇ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਥੋੜੀ ਵੱਖ ਅਤੇ ਨਵੀਆਂ ਨੌਕਰੀਆਂ ਦੇ ਬਾਰੇ 'ਚ ਸੋਚ ਰਹੇ ਹਨ।
ਇਹ ਵੀ ਪੜ੍ਹੋ : ਬ੍ਰਿਟੇਨ ਦੀ ਲੋਕਾਂ ਨੂੰ ਅਫਗਾਨਿਸਤਾਨ 'ਚੋਂ ਕੱਢਣ ਲਈ ਤਾਲਿਬਾਨ ਨਾਲ ਗੱਲਬਾਤ ਜਾਰੀ
ਇਕ ਰਿਪੋਰਟ ਮੁਤਾਬਕ ਕੰਪਨੀ ਦਾ ਕਹਿਣਾ ਹੈ ਕਿ ਨਵੇਂ ਲੋਕਾਂ ਦੀ ਭਰਤੀ ਨਾਲ ਐਮਾਜ਼ੋਨ ਦੇ ਕਾਰਪੋਰੇਟ ਅਤੇ ਤਕਨਾਲੋਜੀ ਸਟਾਫ ਦੀ ਗਿਣਤੀ 'ਚ 20 ਫੀਸਦੀ ਤੱਕ ਵਾਧਾ ਹੋਵੇਗਾ, ਜੋ ਗਲੋਬਲੀ ਪੱਧਰ 'ਤੇ ਇਸ ਸਮੇਂ ਕਰੀਬ 2,75,000 ਹਨ। ਜਦ ਜੈਸੀ ਤੋਂ ਪੁੱਛਿਆ ਗਿਆ ਕਿ ਉਹ ਐਮਾਜ਼ੋਨ ਦੇ ਵਰਕਪਲੇਸ ਕਲਚਰ ਨੂੰ ਕਿਵੇਂ ਬਦਲ ਸਕਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਲਈ ਗਾਹਾਕਾਂ 'ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ ਅਤੇ ਸੁਧਾਰ ਲਈ ਖੋਜ 'ਤੇ ਜ਼ੋਰ ਦੇਣਗੇ। ਉਨ੍ਹਾਂ ਤੋਂ ਇਹ ਸਵਾਲ ਇਸ ਲਈ ਪੁੱਛਿਆ ਗਿਆ ਕਿਉਂਕਿ ਕੋਰੋਨਾ ਦੇ ਦੌਰਾਨ ਆਪਣੇ ਕਰਮਚਾਰੀਆਂ ਨਾਲ ਐਮਾਜ਼ੋਨ ਦੇ ਰਵੱਈਏ ਨੂੰ ਖਰਾਬ ਮੰਨਿਆ ਗਿਆ ਸੀ ਜਿਸ ਦੇ ਚੱਲਦੇ ਉਸ ਨੂੰ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।