ਯੂਰਪ ''ਚ ਹਜ਼ਾਰਾਂ ਸ਼ਰਨਾਰਥੀਆਂ ਨੂੰ ਨੌਕਰੀ ਦੇਣਗੀਆਂ ਐਮਾਜ਼ਾਨ, ਮੈਰੀਅਟ ਅਤੇ ਹੋਰ ਕੰਪਨੀਆਂ

Monday, Jun 19, 2023 - 01:56 PM (IST)

ਯੂਰਪ ''ਚ ਹਜ਼ਾਰਾਂ ਸ਼ਰਨਾਰਥੀਆਂ ਨੂੰ ਨੌਕਰੀ ਦੇਣਗੀਆਂ ਐਮਾਜ਼ਾਨ, ਮੈਰੀਅਟ ਅਤੇ ਹੋਰ ਕੰਪਨੀਆਂ

ਬਰੱਸਲਜ਼ (ਭਾਸ਼ਾ) - ਐਮਾਜ਼ਾਨ, ਮੈਰੀਅਟ ਅਤੇ ਹਿਲਟਨ ਸਮੇਤ ਬਹੁ-ਰਾਸ਼ਟਰੀ ਕੰਪਨੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਅਗਲੇ ਤਿੰਨ ਸਾਲਾਂ ਵਿੱਚ ਯੂਰਪ ਵਿੱਚ 13,000 ਸ਼ਰਨਾਰਥੀਆਂ ਨੂੰ ਨੌਕਰੀਆਂ ਦੇਣ ਜਾ ਰਹੀਆਂ ਹਨ। ਦੱਸ ਦੇਈਏ ਕਿ ਇਨ੍ਹਾਂ ਸ਼ਰਨਾਰਥੀਆਂ ਵਿੱਚ ਯੂਕਰੇਨ ਦੀਆਂ ਔਰਤਾਂ ਵੀ ਸ਼ਾਮਲ ਹਨ। ਵਿਸ਼ਵ ਸ਼ਰਨਾਰਥੀ ਦਿਵਸ ਤੋਂ ਇੱਕ ਦਿਨ ਪਹਿਲਾਂ 40 ਤੋਂ ਵੱਧ ਕੰਪਨੀਆਂ ਨੇ ਕਿਹਾ ਕਿ ਉਹ ਕੁੱਲ 2.5 ਲੱਖ ਸ਼ਰਨਾਰਥੀਆਂ ਨੂੰ ਰੁਜ਼ਗਾਰ ਜਾਂ ਸਿਖਲਾਈ ਦੇਣਗੀਆਂ। ਇਨ੍ਹਾਂ ਵਿੱਚੋਂ 13,680 ਨੂੰ ਇਨ੍ਹਾਂ ਕੰਪਨੀਆਂ ਵਿੱਚ ਸਿੱਧੇ ਤੌਰ ’ਤੇ ਨੌਕਰੀਆਂ ਮਿਲਣਗੀਆਂ।

ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਡਿਪਟੀ ਹਾਈ ਕਮਿਸ਼ਨਰ ਕੈਲੀ ਕਲੇਮੈਂਟਸ ਨੇ ਕਿਹਾ, "ਇਹ ਉਨ੍ਹਾਂ ਪਰਿਵਾਰਾਂ ਦੀ ਕਹਾਣੀ ਹੈ, ਜਿਨ੍ਹਾਂ ਨੇ ਸੁਰੱਖਿਆ ਦੀ ਮੰਗ ਕਰਦੇ ਹੋਏ, ਜਲਦੀ ਤੋਂ ਜਲਦੀ ਇੱਕ ਨਵੀਂ ਸ਼ੁਰੂਆਤ ਕਰਨ ਲਈ ਸਭ ਕੁਝ ਪਿੱਛੇ ਛੱਡ ਦਿੱਤਾ ਹੈ।" ਉਨ੍ਹਾਂ ਨੇ ਕਿਹਾ ਕਿ ਸੋਮਵਾਰ ਨੂੰ ਇਹਨਾਂ ਕੰਪਨੀਆਂ ਨੇ ਜੋ ਵਚਨਬੱਧਤਾਵਾਂ ਜਤਾਈ ਹੈ, ਉਹ ਬਹੁਤ ਮਹੱਤਵਪੂਰਨ ਹਨ।


author

rajwinder kaur

Content Editor

Related News