ਚੀਨ ਨੂੰ ਲੱਗਣ ਵਾਲਾ ਹੈ ਇਕ ਹੋਰ ਵੱਡਾ ਝਟਕਾ, ਐਮਾਜ਼ੋਨ ਚੁੱਕਣ ਜਾ ਰਹੀ ਹੈ ਇਹ ਸਖ਼ਤ ਕਦਮ

Saturday, Jul 18, 2020 - 10:53 AM (IST)

ਚੀਨ ਨੂੰ ਲੱਗਣ ਵਾਲਾ ਹੈ ਇਕ ਹੋਰ ਵੱਡਾ ਝਟਕਾ, ਐਮਾਜ਼ੋਨ ਚੁੱਕਣ ਜਾ ਰਹੀ ਹੈ ਇਹ ਸਖ਼ਤ ਕਦਮ

ਬੈਂਗਲੁਰੂ : ਚੀਨੀ ਕੰਪਨੀਆਂ ਅਤੇ ਉਤਪਾਦਾਂ ਖ਼ਿਲਾਫ ਦੇਸ਼ 'ਚ ਵਿਰੋਧ ਲਗਾਤਾਰ ਜਾਰੀ ਹੈ। ਇਸ ਦਰਮਿਆਨ ਚੀਨੀ ਕੰਪਨੀਆਂ ਨੂੰ ਝਟਕਾ ਸਭ ਤੋਂ ਵੱਡੀ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਲੱਗਣ ਵਾਲਾ ਹੈ। ਚੀਨ ਖ਼ਿਲਾਫ ਕੇਂਦਰ ਸਰਕਾਰ ਅਤੇ ਸਥਾਨਕ ਲੋਕਾਂ ਦੇ ਵਿਰੋਧ ਦਰਮਿਆਨ ਐਮਾਜ਼ੋਨ ਨੇ ਆਪਣੇ ਸਾਰੇ ਉਤਪਾਦਾਂ 'ਤੇ ਕੰਟਰੀ ਆਫ ਓਰਿਜਿਨ ਦਾ ਜ਼ਿਕਰ ਕਰਨ ਦਾ ਫੈਸਲਾ ਕੀਤਾ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਕਦਮ ਨਾਲ ਭਾਰਤੀ ਗਾਹਕ ਚੀਨੀ ਉਤਪਾਦਾਂ ਦੀ ਘੱਟ ਖ਼ਰੀਦਦਾਰੀ ਕਰਨਗੇ। ਜਾਣਕਾਰਾਂ ਦਾ ਕਹਿਣਾ ਹੈ ਕਿ ਹਾਲ ਹੀ 'ਚ ਭਾਰਤ-ਚੀਨ ਸਰਹੱਦੀ ਵਿਵਾਦ ਵਧਣ ਅਤੇ ਉਸ ਦਰਮਿਆਨ ਘਰੇਲੂ ਬਾਜ਼ਾਰ 'ਚ ਚੀਨੀ ਉਤਪਾਦ ਦਾ ਬਾਈਕਾਟ ਹੀ ਇਸ ਦਾ ਕਾਰਣ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵਲੋਂ ਦੇਸ਼ 'ਚ 59 ਚੀਨੀ ਐਪਸ ਨੂੰ ਬੰਦ ਕਰਨ ਤੋਂ ਬਾਅਦ ਚੀਨੀ ਉਤਪਾਦਾਂ ਅਤੇ ਕੰਪਨੀਆਂ ਖ਼ਿਲਾਫ ਵਿਰੋਧ ਵਧਦਾ ਹੀ ਜਾ ਰਿਹਾ ਹੈ।

10 ਅਗਸਤ ਤੋਂ ਲਾਗੂ ਹੋ ਸਕਦਾ ਹੈ ਨਿਯਮ
ਪ੍ਰਾਪਤ ਜਾਣਕਾਰੀ ਮੁਤਾਬਕ ਐਮਾਜ਼ੋਨ ਨੇ ਆਪਣੀ ਸਾਈਟ 'ਤੇ ਮੌਜੂਦ ਸਾਰੀਆਂ ਕੰਪਨੀਆਂ ਨੂੰ ਕਿਹਾ ਹੈ ਕਿ 10 ਅਗਸਤ ਤੱਕ ਆਪਣੇ ਉਤਪਾਦਾਂ ਦੇ ਕੰਟਰੀ ਆਫ ਓਰਿਜਿਨ ਦੀ ਜਾਣਕਾਰੀ ਸਾਂਝੀ ਕਰਨ। ਐਮਾਜ਼ੋਨ ਨਾਲ ਜੁੜੀਆਂ ਸਾਰੀਆਂ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਵੇਚੇ ਜਾ ਰਹੇ ਪ੍ਰੋਡਕਟ 'ਚ ਇਹ ਅਹਿਮ ਜਾਣਕਾਰੀ ਨਹੀਂ ਮਿਲੀ ਤਾਂ ਕੰਪਨੀ ਦਾ ਨਾਂ ਹਟਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਘਰੇਲੂ ਸੰਗਠਨਾਂ ਨੇ ਚੀਨੀ ਉਤਪਾਦਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਇਸ ਦਰਮਿਆਨ ਕੁਝ ਸੰਗਠਨ ਚੀਨੀ ਉਤਪਾਦਾਂ ਖ਼ਿਲਾਫ ਕੋਰਟ ਵੀ ਜਾ ਚੁੱਕੇ ਹਨ। ਹਾਲ ਹੀ 'ਚ ਦਿੱਲੀ ਹਾਈਕੋਰਟ 'ਚ ਦਾਖਲ ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਭਾਰਤ ਦੇ ਸਾਰੇ ਈ-ਕਾਮਰਸ ਸਾਈਟਾਂ 'ਤੇ ਵਿਕਣ ਵਾਲੇ ਉਤਪਾਦਾਂ 'ਤੇ ਕੰਟਰੀ ਆਫ ਓਰਿਜਿਨ ਦਾ ਜ਼ਿਕਰ ਹੋਣਾ ਚਾਹੀਦਾ ਹੈ ਤਾਂ ਕਿ ਖ਼ਰੀਦਦਾਰ ਆਪਣੀ ਬੁੱਧੀ ਨਾਲ ਸਮਾਨ ਖ਼ਰੀਦਣ ਦਾ ਫੈਸਲਾ ਲੈ ਸਕਣ।


author

cherry

Content Editor

Related News