ਪੰਤਨਗਰ-ਦੇਹਰਾਦੂਨ ਵਿਚਾਲੇ ਅਲਾਇੰਸ ਏਅਰ ਦੀ ਉਡਾਣ ਸੇਵਾ 4 ਤੋਂ

12/28/2018 10:45:24 PM

ਨਵੀਂ ਦਿੱਲੀ-ਉਤਰਾਖੰਡ ਦੇ ਉਦਯੋਗਿਕ ਸ਼ਹਿਰ ਪੰਤਨਗਰ ਅਤੇ ਰਾਜਧਾਨੀ ਦੇਹਰਾਦੂਨ ਵਿਚਾਲੇ ਨਵੀਂ ਉਡਾਣ ਸੇਵਾ 4 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ। ਇਹ ਉਡਾਣ ਜਨਤਕ ਖੇਤਰ ਦੀ ਏਅਰ ਇੰਡੀਆ ਦੀ ਪੂਰਨ ਮਾਲਕੀ ਵਾਲੀ ਕੰਪਨੀ ਅਲਾਇੰਸ ਏਅਰ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ, ‘‘ਅਲਾਇੰਸ ਏਅਰ ਪੰਤਨਗਰ-ਦੇਹਰਾਦੂਨ-ਪੰਤਨਗਰ ਵਿਚਾਲੇ ਉਹ ਏ. ਟੀ. ਆਰ.-42 ਜਹਾਜ਼ ਨਾਲ ਸੰਚਾਲਨ ਕਰੇਗੀ। ਉਡਾਣ ਨੰਬਰ ਏ. ਆਈ.-9823 ਪੰਤਨਗਰ ਤੋਂ ਦੁਪਹਿਰ 1:40 ਵਜੇ ਉਡਾਣ ਭਰੇਗੀ ਅਤੇ 2:40 ਵਜੇ ਦੇਹਰਾਦੂਨ ਪੁੱਜੇਗੀ। ਉਥੇ ਹੀ ਇਹ ਉਡਾਣ ਦੇਹਰਾਦੂਨ ਤੋਂ ਦੁਪਹਿਰ 3:5 ਵਜੇ ਉਡਾਣ ਭਰੇਗੀ ਅਤੇ 3:55 ਵਜੇ ਪੰਤਨਗਰ ਪੁੱਜੇਗੀ। ਇਹ ਉਡਾਣ ਹਫ਼ਤੇ ’ਚ 4 ਦਿਨ ਬੁੱਧਵਾਰ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਸੰਚਾਲਿਤ ਕੀਤੀ ਜਾਵੇਗੀ।’’  


Related News