ਅਕਾਸਾ ਏਅਰ, ਇੰਡੀਗੋ ਅਤੇ ਏਅਰ ਇੰਡੀਆ ਨੇ ਇਕ ਸਾਲ ’ਚ 1,120 ਜਹਾਜ਼ਾਂ ਦਾ ਦਿੱਤਾ ਆਰਡਰ

01/18/2024 6:37:26 PM

ਨਵੀਂ ਦਿੱਲੀ (ਭਾਸ਼ਾ) - ਅਕਾਸਾ ਏਅਰ ਨੇ ਵੀਰਵਾਰ ਨੂੰ 150 ਜਹਾਜ਼ਾਂ ਦੇ ਆਰਡਰ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਤਿੰਨ ਭਾਰਤੀ ਹਵਾਬਾਜ਼ੀ ਕੰਪਨੀਆਂ ਨੇ ਮਿਲ ਕੇ ਇੱਕ ਸਾਲ ਦੇ ਅੰਦਰ ਕੁੱਲ 1,120 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਦੋ ਸਾਲ ਤੋਂ ਘੱਟ ਪੁਰਾਨੀ ਅਕਾਸਾ ਏਅਰ ਨੇ 150 ਬੋਇੰਗ 737 ਮੈਕਸ ਜਹਾਜ਼ਾਂ ਲਈ ਇੱਕ ਪੁਸ਼ਟੀ ਕੀਤਾ ਆਰਡਰ ਦਿੱਤਾ ਹੈ। 

ਇਹ ਵੀ ਪੜ੍ਹੋ - ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲੇਗੀ 'ਐਂਟੀਬਾਇਓਟਿਕਸ', DGHS ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

ਇਸ ਵਿੱਚ 737 ਮੈਕਸ-10 ਅਤੇ 737 ਮੈਕਸ 8-200 ਜਹਾਜ਼ ਸ਼ਾਮਲ ਹਨ। ਸਾਲ 2023 ਵਿੱਚ ਏਅਰ ਇੰਡੀਆ ਅਤੇ ਇੰਡੀਗੋ ਨੇ ਮਿਲ ਕੇ ਬੋਇੰਗ ਅਤੇ ਏਅਰਬੱਸ ਨੂੰ 970 ਜਹਾਜ਼ਾਂ ਦਾ ਆਰਡਰ ਦਿੱਤਾ ਸੀ। ਤਿੰਨੋਂ ਕੰਪਨੀਆਂ ਤੇਜ਼ੀ ਨਾਲ ਵਧ ਰਹੇ ਭਾਰਤੀ ਹਵਾਬਾਜ਼ੀ ਖੇਤਰ ਵਿੱਚ ਆਪਣੀ ਪਹੁੰਚ ਵਧਾਉਣ ਲਈ ਆਪਣੇ ਬੇੜੇ ਦਾ ਵਿਸਥਾਰ ਕਰਨ 'ਤੇ ਧਿਆਨ ਦੇ ਰਹੀਆਂ ਹਨ। ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਪਿਛਲੇ ਸਾਲ ਫਰਵਰੀ 'ਚ 470 ਜਹਾਜ਼ਾਂ ਦਾ ਆਰਡਰ ਦਿੱਤਾ ਸੀ। ਇਸ ਵਿੱਚ ਏਅਰਬੱਸ ਨੂੰ 250 ਜਹਾਜ਼ਾਂ ਦਾ ਆਰਡਰ ਮਿਲਿਆ ਅਤੇ ਬੋਇੰਗ ਨੂੰ 220 ਜਹਾਜ਼ਾਂ ਦਾ ਆਰਡਰ ਮਿਲਿਆ। 

ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ

ਇਸ ਤੋਂ ਬਾਅਦ ਜੂਨ 'ਚ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਏਅਰਬੱਸ ਨਾਲ 500 ਜਹਾਜ਼ ਖਰੀਦਣ ਦਾ ਸਮਝੌਤਾ ਕੀਤਾ। ਪਿਛਲੇ ਸਾਲ ਫਰਵਰੀ ਤੋਂ ਅਕਾਸਾ ਏਅਰ, ਏਅਰ ਇੰਡੀਆ ਅਤੇ ਇੰਡੀਗੋ ਨੇ ਮਿਲ ਕੇ 1,120 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਭਾਰਤੀ ਏਅਰਲਾਈਨਾਂ ਵੀ ਪਹਿਲਾਂ ਆਰਡਰ ਕੀਤੇ ਗਏ ਜਹਾਜ਼ਾਂ ਦੀ ਡਿਲੀਵਰੀ ਲੈਣ ਲਈ ਤਿਆਰ ਹਨ। ਇਕੱਲੇ ਇੰਡੀਗੋ ਕੋਲ ਲਗਭਗ 1,000 ਜਹਾਜ਼ਾਂ ਦੀ ਆਰਡਰ ਬੁੱਕ ਹੈ। ਇੱਕ ਵਿਸ਼ਲੇਸ਼ਣ ਦੇ ਅਨੁਸਾਰ ਆਉਣ ਵਾਲੇ ਸਾਲਾਂ ਵਿੱਚ ਕੁੱਲ 1,600 ਤੋਂ ਵੱਧ ਜਹਾਜ਼ ਘਰੇਲੂ ਏਅਰਲਾਈਨਾਂ ਨੂੰ ਸੌਂਪੇ ਜਾਣਗੇ। ਇਸ ਸਮੇਂ ਭਾਰਤੀ ਏਅਰਲਾਈਨਜ਼ ਦੇ ਕੁੱਲ ਬੇੜੇ ਦਾ ਆਕਾਰ 730 ਹੈ।

ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News