AJIO ਨੇ ਭਾਰਤ ਦੇ 100 ਫੈਸ਼ਨ ਸਟਾਰਟਅੱਪਸ ਨੂੰ ਸਮਰੱਥ ਬਣਾਉਣ ਲਈ AJIOGRAM ਦੀ ਕੀਤੀ ਸ਼ੁਰੂਆਤ
Friday, Nov 03, 2023 - 06:54 PM (IST)
ਨਵੀਂ ਦਿੱਲੀ – ਰਿਲਾਇੰਸ ਇੰਡਸਟ੍ਰੀਜ਼ ਦੀ ਮਲਕੀਅਤ ਵਾਲੇ ਈ-ਕਾਮਰਸ ਪਲੇਟਫਾਰਮ ਅਜੀਓ ਨੇ ਅਜੀਓਗ੍ਰਾਮ ਨਾਂ ਨਾਲ ਇਕ ਨਵਾਂ ਪਲੇਟਫਾਰਮ ਲਾਂਚ ਕੀਤਾ। ਇਹ ਇਕ ਕੰਟੈਂਟ ਆਧਾਰਿਤ ਇੰਟਰੈਕਟਿਵ ਈ-ਕਾਮਰਸ ਪਲੇਟਫਾਰਮ ਹੋਵੇਗਾ, ਜਿਸ ਦਾ ਫੋਕਸ ਡਾਇਰੈਕਟ-ਟੂ-ਕੰਜ਼ਿਊਮਰ (ਡੀ2ਸੀ) ਸੈਗਮੈਂਟ ’ਤੇ ਹੋਵੇਗਾ। ਇਸ ਨਵੇਂ ਪਲੇਟਫਾਰਮ ਰਾਹੀਂ ਅਜੀਓ ਭਾਰਤੀ ਫੈਸ਼ਨ ਇੰਡਸਟਰੀ ਵਿਚ ਕੁੱਝ ਨਵਾਂ ਕਰਨ ਦੀ ਸੋਚ ਰੱਖਣ ਵਾਲੇ ਨਵੇਂ ਪਲੇਟਫਾਰਮ ਰਾਹੀਂ ਅਜੀਓ ਭਾਰਤੀ ਫੈਸ਼ਨ ਇੰਡਸਟਰੀ ’ਚ ਕੁੱਝ ਨਵਾਂ ਕਰਨ ਦੀ ਸੋਚ ਰੱਖਣ ਵਾਲੇ ਉੱਦਮੀਆਂ ਦੀ ਮਦਦ ਕਰਨ ਦੀ ਉਮੀਦ ਕਰਦਾ ਹੈ ਜੋ ਆਪਣੀ ਕ੍ਰਿਏਟੀਵਿਟੀ ਅਤੇ ਨਜ਼ਰੀਏ ਤੋਂ ਪੁਰਾਣੀ ਲੀਕ ਨੂੰ ਤੋੜ ਰਹੇ ਹਨ।
ਇਹ ਵੀ ਪੜ੍ਹੋ : Red Arrows ਦੇ ਪਾਇਲਟ ਸਟਾਫ਼ ਦੀਆਂ ਔਰਤਾਂ ਦਾ ਕਰਦੇ ਸਨ ਜਿਣਸੀ ਸ਼ੋਸ਼ਣ : bombshell report
ਅਜੀਓਗ੍ਰਾਮ ਪਲੇਟਫਾਰਮ ਨੂੰ ਅਜੀਓ ਐਪ ਰਾਹੀਂ ਅਕਸੈੱਸ ਕੀਤਾ ਜਾ ਸਕਦਾ ਹੈ। ਅਗਸੇ ਸਾਲ ਤੱਕ 200 ਤੋਂ ਵੱਧ ਐਕਸਕਲੂਸਿਵ ਦੇਸੀ ਡੀ2ਸੀ ਫੈਸ਼ਨ ਬ੍ਰਾਂਡਸ ਨੂੰ ਇਸ ਪਲੇਟਫਾਰਮ ਨਾਲ ਜੋੜਨ ਦਾ ਟੀਚਾ ਰੱਖਿਆ ਹੈ ਜੋ ਗਾਹਕਾਂ ਨੂੰ ਸਟ੍ਰੀਟਵੀਅਰ ਤੋਂ ਲੈ ਕੇ ਫਾਸਟ, ਕਾਰੀਗਰ, ਮਿਨੀਮਿਲਿਸਟਿਕ, ਕੁਆਈਟ ਲਗਜ਼ਰਹੀ, ਟਿਕਾਊ ਫੈਸ਼ਨ ਦੇ ਬਦਲ ਦੀ ਇਕ ਪੂਰੀ ਸੀਰੀਜ਼ ਆਫ ਕਰਨਗੇ।
ਇਹ ਵੀ ਪੜ੍ਹੋ : ਗੁਜਰਾਤ 'ਚ Bank of Baroda ਨੂੰ 100 ਕਰੋੜ ਰੁਪਏ ਦਾ ਚੂਨਾ ਲਗਾ ਕੇ ਅਮਰੀਕਾ ਫ਼ਰਾਰ ਹੋਇਆ ਜੋੜਾ
ਅਜੀਓ ਦੇ ਸੀ. ਈ. ਓ. ਵਿਨੀਤ ਨਾਇਰ ਨੇ ਕਿਹਾ ਕਿ ਗਾਹਕਾਂ ਦੀ ਉੱਭਰਦੀ ਹੋਈ ਨਵੀਂ ਪੀੜ੍ਹੀ ਦੀ ਚਾਹਤ ਇਕ ਬ੍ਰਾਂਡ ਦੇ ਪ੍ਰੋਡਕਟ ਨਾਲੋਂ ਕਿਤੇ ਵੱਧ ਦੀ ਹੈ ਅਤੇ ਉਹ ਇਕ ਨਜ਼ਰੀਏ ਅਤੇ ਟੀਚੇ ਵਾਲੇ ਬ੍ਰਾਂਡ ਦੀ ਭਾਲ ਕਰਦੇ ਹਨ। ਵਿਨੀਤ ਨਾਇਰ ਨੇ ਕਿਹਾ ਕਿ ਹਾਲ ਹੀ ਦੇ ਸਾਲ ਵਿਚ ਦੇਸ਼ ਦੇ ਡੀ2ਸੀ ਸੈਗਮੈਂਟ ਵਿਚ ਇਕ ਤਰ੍ਹਾਂ ਦੀ ਕ੍ਰਾਂਤੀ ਆਈ ਹੈ, ਜਿਸ ਨੇ ਇਨੋਵੇਟਿਵ ਅਤੇ ਫੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਈ ਬ੍ਰਾਂਡਜ਼ ਨੂੰ ਜਨਮ ਦਿੱਤਾ ਹੈ।
ਇਹ ਵੀ ਪੜ੍ਹੋ : ਗਡਕਰੀ ਦੀ ਐਲਨ ਮਸਕ ਨੂੰ ਦੋ ਟੁੱਕ, ਭਾਰਤ 'ਚ ਟੈਸਲਾ ਕਾਰਾਂ ਵੇਚਣ ਲਈ ਰੱਖੀ ਇਹ ਸ਼ਰਤ
ਇਹ ਵੀ ਪੜ੍ਹੋ : ਨਾਰਾਇਣ ਮੂਰਤੀ ਦੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ 'ਤੇ ਛਿੜੀ ਬਹਿਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8