5G ਸੇਵਾ ਸ਼ੁਰੂ ਕਰਨ ਦੀ ਤਿਆਰੀ 'ਚ AIRTEL, ਮਿਲੇਗਾ ਸੁਪਰਫਾਸਟ ਨੈੱਟ

Wednesday, Apr 14, 2021 - 10:02 AM (IST)

ਨਵੀਂ ਦਿੱਲੀ- ਦੂਰਸੰਚਾਰ ਖੇਤਰ ਦੀ ਦਿੱਗਜ ਕੰਪਨੀ ਭਾਰਤੀ ਏਅਰਟੈੱਲ ਨੇ 5-ਜੀ ਸੇਵਾ ਸ਼ੁਰੂ ਕਰਨ ਦੀ ਤਿਆਰੀ ਖਿੱਚ ਲਈ ਹੈ। ਕੰਪਨੀ ਨਾਨ-ਸਟੈਂਡ ਅਲੋਨ (ਐੱਨ. ਐੱਸ. ਏ.) 5-ਜੀ ਨੈੱਟਵਰਕ ਤਕਨੀਕ ਲਿਆਉਣ ਜਾ ਰਹੀ ਹੈ ਅਤੇ 3.5 ਗੀਗਾਹਰਟਜ਼ ਬੈਂਡ 'ਤੇ ਸਪੈਕਟ੍ਰਮ ਮਿਲਣ ਦੇ ਚਾਰ ਤੋਂ ਪੰਜ ਮਹੀਨਿਆਂ ਅੰਦਰ ਦੇਸ਼ ਭਰ ਵਿਚ ਇਸ ਸੇਵਾ ਦੀ ਵਪਾਰਕ ਸ਼ੁਰੂਆਤ ਕਰ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਅੰਤ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ 5-ਜੀ ਸਪੈਕਟ੍ਰਮ ਦੀ ਨਿਲਾਮੀ ਹੋ ਸਕਦੀ ਹੈ।

ਕੰਪਨੀ ਨੇ ਕਿਹਾ ਕਿ ਉਸ ਨੂੰ ਪੂੰਜੀਗਤ ਜ਼ਰੂਰਤਾਂ ਵਿਚ ਖ਼ਾਸ ਤਬਦੀਲੀ ਕਰਨ ਦੀ ਲੋੜ ਨਹੀਂ ਹੋਵੇਗੀ ਕਿਉਂਕਿ 4-ਜੀ 'ਤੇ ਕੀਤੇ ਨਿਵੇਸ਼ ਦਾ ਫਾਇਦਾ ਕੰਪਨੀ ਨੂੰ 5-ਜੀ ਵਿਚ ਵੀ ਮਿਲੇਗਾ।

ਭਾਰਤੀ ਏਅਰਟੈੱਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''3.5 ਗੀਗਾਹਰਟਜ਼ ਬੈਂਡ 'ਤੇ 5-ਜੀ ਸਪੈਕਟ੍ਰਮ 'ਤੇ 5-ਜੀ ਸਪੈਕਟ੍ਰਮ ਦੀ ਨਿਲਾਮੀ ਤੋਂ ਬਾਅਦ ਅਸੀਂ ਕਿਸੇ ਵੀ ਸਮੇਂ ਆਪਣੇ ਨੈੱਟਵਰਕ ਨੂੰ 5-ਜੀ ਵਿਚ ਬਦਲਣ ਲਈ ਤਿਆਰ ਹਾਂ। ਅਸੀਂ ਐੱਨ. ਏ. ਐੱਸ. 5-ਜੀ ਨੈੱਟਵਰਕ ਅਪਣਾਵਾਂਗੇ ਅਤੇ ਇਸਤੇਮਾਲ ਦੇਖਦੇ ਹੋਏ ਲੱਗਦਾ ਹੈ ਕਿ ਅਗਲੇ 10 ਸਾਲ ਤੱਕ ਇਹ ਕਾਰਗਰ ਰਹੇਗਾ ਪਰ ਸਟੈਂਡ ਅਲੋਨ 5-ਜੀ ਪਹਿਲਾਂ ਵੀ ਆ ਸਕਦਾ ਹੈ।''

ਇਹ ਵੀ ਪੜ੍ਹੋ- ਇਨ੍ਹਾਂ 'ਚੋਂ ਦੋ ਸਰਕਾਰੀ ਬੈਂਕਾਂ ਨੂੰ ਕੀਤਾ ਜਾ ਸਕਦੈ ਪ੍ਰਾਈਵੇਟ, ਅੱਜ ਲੱਗੇਗੀ ਮੁਹਰ!

5-ਜੀ 'ਤੇ ਭਾਰਤੀ ਏਅਰਟੈੱਲ ਦਾ ਰੁਖ਼ ਰਿਲਾਇੰਸ ਜਿਓ ਤੋਂ ਇਕਦਮ ਵੱਖਰਾ ਹੈ। ਜਿਓ ਸਿੱਧੇ ਸਟੈਂਡ ਅਲੋਨ 5-ਜੀ ਨੈੱਟਵਰਕ ਲਿਆਉਣ ਜਾ ਰਹੀ ਹੈ, ਜੋ ਅਗਲੀ ਪੀੜੀ ਦੀ ਤਕਨੀਕ ਹੈ। ਐੱਨ. ਐੱਸ. ਏ. 5-ਜੀ ਤਕਨੀਕ ਵਿਚ ਦੂਰਸੰਚਾਰ ਕੰਪਨੀਆਂ ਆਪਣੇ ਮੌਜੂਦਾ 4-ਜੀ ਕੋਰ ਦਾ ਇਸਤੇਮਾਲ ਕਰ ਸਕਦੀਆਂ ਹਨ। ਇਸ ਨਾਲ ਕੰਪਨੀਆਂ ਨੂੰ 4-ਜੀ 'ਤੇ ਕੀਤੇ ਨਿਵੇਸ਼ ਦਾ ਫਾਇਦਾ ਮਿਲੇਗਾ ਅਤੇ ਪੂੰਜੀਗਤ ਲਾਗਤ ਵੀ ਘੱਟ ਹੋਵੇਗੀ। 5-ਜੀ ਦੇ ਚਾਰਜ ਬਾਰੇ ਪੁੱਛੇ ਜਾਣ 'ਤੇ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਜ਼ਿਆਦਾ ਹੋਵੇਗਾ ਪਰ ਬਾਜ਼ਾਰ ਵਿਚ ਮੁਕਾਬਲੇਬਾਜ਼ੀ 'ਤੇ ਨਿਰਭਰ ਕਰੇਗਾ। ਇਸ ਦੇ ਨਾਲ ਹੀ ਕੰਪਨੀ ਦਾ 1,000 ਸ਼ਹਿਰਾਂ ਵਿਚ ਫਾਈਬਰ ਨੈੱਟਵਰਕ ਵਿਛਾਉਣ ਦਾ ਟੀਚਾ ਹੈ।

ਇਹ ਵੀ ਪੜ੍ਹੋ- ਬੈਂਕ ਦੀ ਨਵੀਂ ਸਕੀਮ, ਕੋਰੋਨਾ ਟੀਕਾ ਲਵਾਉਣ 'ਤੇ FD 'ਤੇ ਪਾਓ ਵੱਧ ਵਿਆਜ

►5-ਜੀ ਤਕਨੀਕ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News