ਏਅਰਟੈੱਲ ਦਾ ਸ਼ਾਨਦਾਰ ਆਫਰ, ਸਿਰਫ 179 ਰੁਪਏ ਦੇ ਰਿਚਾਰਜ਼ ''ਤੇ ਮਿਲੇਗਾ 2 ਲੱਖ ਦਾ ਇੰਸ਼ੋਰੈਂਸ

Sunday, Jan 19, 2020 - 04:07 PM (IST)

ਏਅਰਟੈੱਲ ਦਾ ਸ਼ਾਨਦਾਰ ਆਫਰ, ਸਿਰਫ 179 ਰੁਪਏ ਦੇ ਰਿਚਾਰਜ਼ ''ਤੇ ਮਿਲੇਗਾ 2 ਲੱਖ ਦਾ ਇੰਸ਼ੋਰੈਂਸ

ਨਵੀਂ ਦਿੱਲੀ—ਦੂਰਸੰਚਾਰ ਖੇਤਰ ਦੀ ਪ੍ਰਮੁੱਖ ਕੰਪਨੀ ਭਾਰਤੀ ਏਅਰਟੈੱਲ ਨੇ 179 ਰੁਪਏ ਦਾ ਪ੍ਰੀਪੇਡ ਪੈਕ ਪੇਸ਼ ਕੀਤਾ ਹੈ। ਇਸ ਪੈਕ ਦੇ ਨਾਲ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਦਾ ਦੋ ਲੱਖ ਰੁਪਏ ਦਾ ਜੀਵਨ ਬੀਮਾ ਕਵਰ ਵੀ ਸ਼ਾਮਲ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ 179 ਰੁਪਏ ਦੇ ਇਸ ਨਵੇਂ ਪ੍ਰੀਪੇਡ ਪੈਕ ਦੇ ਰਾਹੀਂ ਕਿਸੇ ਵੀ ਨੈੱਟਵਰਕ 'ਤੇ ਅਸੀਮਿਤ ਕਾਲ, 2ਜੀਬੀ ਡਾਟਾ, 300 ਐੱਸ.ਐੱਮ.ਐੱਸ. ਅਤੇ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਦਾ ਦੋ ਲੱਖ ਰੁਪਏ ਦਾ ਬੀਮਾ ਕਵਰ ਮਿਲੇਗਾ। ਇਸ ਪੈਕ ਦੀ ਵੈਧਤਾ ਮਿਆਦ 28 ਦਿਨ ਦੀ ਹੋਵੇਗੀ।

ਇਸ ਨੂੰ ਵਿਸ਼ੇਸ਼ ਰੂਪ ਨਾਲ ਪ੍ਰਵੇਸ਼ ਪੱਧਰ 'ਤੇ ਸਮਾਰਟਫੋਨ ਗਾਹਕਾਂ ਅਤੇ ਅਰਧਸ਼ਹਿਰੀ ਅਤੇ ਪੇਂਡੂ ਬਾਜ਼ਾਰਾਂ ਦੇ ਫੀਚਰ ਫੋਨ ਦੀ ਵਰਤੋਂ ਕਰਨ ਵਾਲੇ ਗਾਹਕਾਂ ਲਈ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਹ ਬੀਮਾ ਕਵਰ 18 ਤੋਂ 54 ਸਾਲ ਦੀ ਉਮਰ ਦੇ ਲੋਕਾਂ ਨੂੰ ਉਪਲੱਬਧ ਹੋਵੇਗਾ। ਇਸ ਦੇ ਲਈ ਕਿਸੇ ਤਰ੍ਹਾਂ ਦੇ ਕਾਗਜ਼ੀ ਦਸਤਾਵੇਜ਼ਾਂ ਜਾਂ ਡਾਕਟਰੀ ਜਾਂਚ ਦੀ ਲੋੜ ਨਹੀਂ ਹੋਵੇਗੀ। ਬੀਮਾ ਪਾਲਿਸੀ ਜਾਂ ਪ੍ਰਮਾਣ ਪੱਤਰ ਤੁਰੰਤ ਡਿਜੀਟਲ ਰੂਪ 'ਚ ਭੇਜ ਦਿੱਤਾ ਜਾਵੇਗਾ। ਬੇਨਤੀ 'ਤੇ ਇਸ ਦੀ ਕਾਪੀ ਵੀ ਉਪਲੱਬਧ ਕਰਵਾਈ ਜਾਵੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਪ੍ਰੀਪੇਡ ਬੰਡਲ ਨੂੰ ਖਰੀਦਣ ਵਾਲੇ ਗਾਹਕ ਜਦੋਂ ਵੀ ਇਸ ਪੈਕ ਦੇ ਰਾਹੀਂ ਰਿਚਾਰਜ ਕਰਵਾਉਣਗੇ ਉਨ੍ਹਾਂ ਨੇ ਆਪਣੇ ਆਪ ਨੂੰ ਸੁਰੱਖਿਆ ਰੱਖਣ ਅਤੇ ਆਪਣੇ ਪਰਿਵਾਰ ਨੂੰ ਵਿੱਤੀ ਰੂਪ ਨਾਲ ਸਹਾਰਾ ਦੇਣ ਦਾ ਸਰਲ ਅਤੇ ਬਹੁਤ ਸੁਵਿਧਾਜਨਕ ਜ਼ਰੀਆ ਉਪਲੱਬਧ ਹੋਵੇਗਾ।


author

Aarti dhillon

Content Editor

Related News