AirAsia ਨੂੰ ਲੱਗਾ ਵੱਡਾ ਝਟਕਾ, DGCA ਨੇ ਲਗਾਇਆ 20 ਲੱਖ ਦਾ ਜੁਰਮਾਨਾ
Saturday, Feb 11, 2023 - 07:08 PM (IST)

ਨਵੀਂ ਦਿੱਲੀ — ਪਿਛਲੇ ਕਈ ਦਿਨਾਂ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸੁਰਖੀਆਂ 'ਚ ਹਨ। ਏਅਰਲਾਈਨ ਕੰਪਨੀਆਂ ਆਪਣੇ ਕੰਮਕਾਜ ਦੀ ਵਿਵਸਥਾ ਨੂੰ ਲੈ ਕੇ ਕਈ ਵਿਵਾਦਾਂ 'ਚ ਘਿਰ ਰਹੀਆਂ ਹਨ। ਕਦੇ ਕੁੱਟਮਾਰ ਦੇ ਦੋਸ਼ਾਂ 'ਚ ਅਤੇ ਕਦੇ ਫਲਾਈਟ ਦੇ ਅੰਦਰ ਪਿਸ਼ਾਬ ਕਰਨ ਦੇ ਮੁੱਦੇ ਨੂੰ ਲੈ ਕੇ ਹੁਣ ਇਸ ਦੌਰਾਨ ਏਅਰ ਏਸ਼ੀਆ ਨੂੰ ਹੁਣ ਵੱਡਾ ਝਟਕਾ ਲੱਗਾ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਪਾਇਲਟ ਸਿਖਲਾਈ ਵਿੱਚ ਕਥਿਤ ਲਾਪਰਵਾਹੀ ਲਈ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।ਡੀਜੀਸੀਏ ਦਾ ਕਹਿਣਾ ਹੈ ਕਿ ਏਅਰਏਸ਼ੀਆ ਵਲੋਂ ਪਾਇਲਟਾਂ ਦੀ ਸਿਖਲਾਈ ਵਿੱਚ ਖ਼ਾਮੀਆਂ ਹਨ ਅਤੇ ਪਾਇਲਟ ਦੀ ਨਿਪੁੰਨਤਾ ਦਰਜਾਬੰਦੀ ਜਾਂਚ ਵਿੱਚ ਜ਼ਰੂਰੀ ਅਭਿਆਸ ਨਹੀਂ ਕੀਤੇ ਹਨ।
ਇਹ ਵੀ ਪੜ੍ਹੋ : ਦਿੱਲੀ ਤੋਂ ਲੇਹ ਜਾਣ ਵਾਲੀ Indigo ਦੀ ਫਲਾਈਟ ਦੇ ਯਾਤਰੀ ਕਈ ਘੰਟੇ ਹੋਏ ਖੱਜਲ-ਖ਼ੁਆਰ, ਜਾਣੋ ਵਜ੍ਹਾ
ਦਰਅਸਲ, ਜਾਂਚ ਦੌਰਾਨ ਏਅਰ ਏਸ਼ੀਆ ਦੇ ਪਾਇਲਟ, ਪਾਇਲਟ ਦੀ ਨਿਪੁੰਨਤਾ ਦੀ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਗਏ ਸਨ। ਜਿਸ ਦੇ ਤਹਿਤ ਡੀਜੀਸੀਏ ਨੇ ਏਅਰ ਏਸ਼ੀਆ ਦੇ 8 ਜਾਂਚਕਰਤਾਵਾਂ 'ਤੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਾ ਨਿਭਾਉਣ 'ਤੇ 3-3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦੱਸ ਦੇਈਏ ਕਿ ਇਹ ਜਾਂਚਕਰਤਾ ਡੀਜੀਸੀਏ ਦੇ ਸਿਵਲ ਏਵੀਏਸ਼ਨ ਲੋੜਾਂ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ।
ਇਹ ਵੀ ਪੜ੍ਹੋ : ਚੀਨ ਸਮੇਤ 5 ਦੇਸ਼ਾਂ ਦੇ ਯਾਤਰੀਆਂ ਨੂੰ ਪਰਸੋਂ ਤੋਂ ਨਹੀਂ ਦੇਣੀ ਹੋਵੇਗੀ ਕੋਵਿਡ ਟੈਸਟ ਰਿਪੋਰਟ
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।