AirAsia ਦਾ ਆਫਰ, 1399 ''ਚ ਕਰ ਸਕਦੇ ਹੋ ਵਿਦੇਸ਼ ਯਾਤਰਾ
Sunday, Sep 02, 2018 - 09:50 AM (IST)

ਮੁੰਬਈ— ਹਵਾਬਾਜ਼ੀ ਕੰਪਨੀ ਏਅਰ ਏਸ਼ੀਆ ਇੰਡੀਆ ਨੇ ਸ਼ਨੀਵਾਰ ਨੂੰ ਸੀਮਤ ਸਮੇਂ ਲਈ 1,399 ਰੁਪਏ 'ਚ ਕੌਮਾਂਤਰੀ ਉਡਾਣ ਅਤੇ 999 ਰੁਪਏ 'ਚ ਘਰੇਲੂ ਉਡਾਣ ਦੀ ਪੇਸ਼ਕਸ਼ ਕੀਤੀ ਹੈ। ਏਅਰ ਏਸ਼ੀਆ ਨੇ ਕਿਹਾ ਕਿ ਟਿਕਟਾਂ ਦੀ ਵਿਕਰੀ 8 ਦਿਨਾਂ ਤਕ ਚੱਲੇਗੀ। ਇਸ ਜ਼ਰੀਏ ਫਰਵਰੀ 2019 ਤੋਂ ਨਵੰਬਰ 2019 ਵਿਚਕਾਰ ਹਵਾਈ ਯਾਤਰਾ ਕੀਤੀ ਜਾ ਸਕਦੀ ਹੈ।
ਏਅਰ ਏਸ਼ੀਆ ਨੇ ਕਿਹਾ ਕਿ 'ਬਿਗ ਸੇਲ ਪ੍ਰੋਮੋਸ਼ਨ' ਤਹਿਤ ਕੰਪਨੀ ਘਰੇਲੂ ਉਡਾਣ ਲਈ 999 ਰੁਪਏ ਦੀ ਸ਼ੁਰੂਆਤੀ ਟਿਕਟ ਉਪਲੱਬਧ ਕਰਾ ਰਹੀ ਹੈ। ਉੱਥੇ ਹੀ ਕੌਮਾਂਤਰੀ ਉਡਾਣ ਲਈ ਟਿਕਟ ਦੀ ਕੀਮਤ 1399 ਰੁਪਏ ਤੋਂ ਸ਼ੁਰੂ ਹੋਵੇਗੀ। ਇਹ ਆਫਰ ਏਅਰ ਏਸ਼ੀਆ ਸਮੂਹ ਦੇ ਸਾਰੇ ਨੈੱਟਵਰਕ- ਏਅਰ ਏਸ਼ੀਆ ਇੰਡੀਆ, ਏਅਰ ਏਸ਼ੀਆ ਬਰਹਾਦ, ਥਾਈ ਏਅਰ ਏਸ਼ੀਆ ਅਤੇ ਏਅਰ ਏਸ਼ੀਆ ਐਕਸ ਲਈ ਉਪਲੱਬਧ ਹੋਵੇਗਾ।