AirAsia ਦੀ ਡਾਕਟਰਾਂ ਨੂੰ ਸੌਗਾਤ, ਸਸਤੀ ਮਿਲੇਗੀ ਹਵਾਈ ਟਿਕਟ

06/01/2020 6:58:55 PM

ਮੁੰਬਈ— ਜਹਾਜ਼ ਕੰਪਨੀ ਏਅਰ ਏਸ਼ੀਆ ਇੰਡੀਆ ਨੇ ਡਾਕਟਰਾਂ ਨੂੰ ਬਿਨਾਂ ਮੂਲ ਕਿਰਾਏ ਦੇ 50,000 ਸੀਟਾਂ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੰਪਨੀ ਦੇ ਮੁੱਖ ਕਾਮਰਸ ਅਧਿਕਾਰੀ ਅੰਕੁਰ ਗਰਗ ਨੇ ਕਿਹਾ, ''ਡਾਕਟਰਾਂ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਕੀਤੇ ਗਏ ਸ਼ਲਾਘਾਯੋਗ ਕੰਮਾਂ ਨੂੰ ਦੇਖਦੇ ਹੋਏ ਏਅਰ ਏਸ਼ੀਆ ਇੰਡੀਆ ਆਪਣੇ ਵੱਲੋਂ ਉਨ੍ਹਾਂ ਦਾ ਆਦਰ ਜਤਾ ਰਿਹਾ ਹੈ। ਇਹ ਦੇਸ਼ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਅਣਥੱਕ ਕੋਸ਼ਿਸ਼ਾਂ ਲਈ ਵੀ ਹੈ।'' ਹਾਲਾਂਕਿ, ਏਅਰ ਏਸ਼ੀਆ ਇੰਡੀਆ ਮੁਤਾਬਕ, ਯਾਤਰੀ ਨੂੰ ਹਵਾਈ ਅੱਡਾ ਫੀਸ, ਚਾਰਜਿਜ਼ ਅਤੇ ਹੋਰ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।
ਇਸ ਪੇਸ਼ਕਸ਼ ਦਾ ਫਾਇਦਾ ਲੈਣ ਲਈ ਡਾਕਟਰਾਂ ਆਪਣੇ ਸੰਪਰਕ ਨਾਲ ਜੁੜੀ ਜਾਣਕਾਰੀ, ਯਾਤਰਾ ਸੰਬੰਧੀ ਵੇਰਵਾ (ਯਾਤਰਾ ਦੀ ਤਰੀਕ 1 ਜੁਲਾਈ ਤੇ 30 ਸਤੰਬਰ ਵਿਚਕਾਰ ਹੋਣੀ ਚਾਹੀਦੀ ਹੈ), ਰਜਿਸਟਰੇਸ਼ਨ ਨੰਬਰ ਜਾਂ ਪਛਾਣ ਪੱਤਰ ਏਅਰਲਾਈਨ ਦੀ ਵੈੱਬਸਾਈਟ 'ਤੇ ਸਬਮਿਟ ਕਰ ਸਕਦੇ ਹਨ। ਇਸ ਦਾ ਫਾਇਦਾ ਲੈਣ ਅਰਜ਼ੀ ਜਮ੍ਹਾ ਕਰਨ ਦੀ ਆਖਰੀ ਤਰੀਕ 12 ਜੂਨ ਹੈ। ਕੰਪਨੀ ਨੇ ਕਿਹਾ ਕਿ ਮੂਲ ਕਿਰਾਏ 'ਚ ਛੋਟ ਤੋਂ ਇਲਾਵਾ ਡਾਕਟਰਾਂ ਨੂੰ ਪਹਿਲ ਦੇ ਆਧਾਰ 'ਤੇ ਯਾਤਰਾ ਦੀ ਵਿਸ਼ੇਸ਼ ਸੁਵਿਧਾ ਦਿੱਤੀ ਜਾਵੇਗੀ। ਇਸ ਲਈ ਅਪਲਾਈ ਕਰਨ ਵਾਲੇ ਡਾਕਟਰਾਂ ਨੂੰ ਇਕ ਪਾਸੇ ਦੀ ਯਾਤਰਾ ਲਈ ਬੇਹੱਦ ਘੱਟ ਰਾਸ਼ੀ ਦੇ ਭੁਗਤਾਨ 'ਤੇ ਟਿਕਟ ਦਿੱਤੀ ਜਾਵੇਗੀ।


Sanjeev

Content Editor

Related News