Good News! ਹਵਾਈ ਯਾਤਰੀਆਂ ਲਈ ਵੱਡੀ ਰਾਹਤ, ਪ੍ਰਯਾਗਰਾਜ ਰੂਟ 'ਤੇ INDIGO ਨੇ ਘਟਾਏ ਨੇ ਟਿਕਟਾਂ ਦੇ ਭਾਅ

Thursday, Jan 30, 2025 - 06:34 PM (IST)

Good News! ਹਵਾਈ ਯਾਤਰੀਆਂ ਲਈ ਵੱਡੀ ਰਾਹਤ, ਪ੍ਰਯਾਗਰਾਜ ਰੂਟ 'ਤੇ INDIGO ਨੇ ਘਟਾਏ ਨੇ ਟਿਕਟਾਂ ਦੇ ਭਾਅ

ਨਵੀਂ ਦਿੱਲੀ - ਪ੍ਰਯਾਗਰਾਜ ਜਾਣ ਵਾਲੇ ਹਵਾਈ ਯਾਤਰੀ ਲਈ ਵੱਡੀ ਰਾਹਤ ਦੀ ਖਬਰ ਹੈ। ਮਹਾਕੁੰਭ 2025 ਨੂੰ ਦੇਖਦੇ ਹੋਏ ਏਅਰਲਾਈਨ ਕੰਪਨੀਆਂ ਨੇ ਪ੍ਰਯਾਗਰਾਜ ਰੂਟ 'ਤੇ ਟਿਕਟਾਂ ਦੀ ਕੀਮਤ ਘਟਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਪਹਿਲ ਦੀ ਸ਼ੁਰੂਆਤ ਬਜਟ ਏਅਰਲਾਈਨ ਇੰਡਿਗੋ ਨੇ ਕੀਤੀ ਹੈ, ਜਿਸਨੇ ਫਲਾਇਟ ਟਿਕਟਾਂ ਦੀ ਕੀਮਤ ਵਿੱਚ 30 ਤੋਂ 50 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਹੈ। ਏਅਰਲਾਈਨ ਦਾ ਇਹ ਕਦਮ ਸਰਕਾਰ ਦੀ ਬੇਨਤੀ ਤੋਂ ਬਾਅਦ ਚੁੱਕਿਆ ਗਿਆ ਹੈ। ਉਪਭੋਗਤਾ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਹਾਲ ਹੀ ਵਿੱਚ ਹਵਾਈ ਕਿਰਾਇਆਂ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਜ਼ਾਹਰ  ਕੀਤੀ ਸੀ ਅਤੇ ਸਿਵਲ ਹਵਾਬਾਜ਼ੀ ਰੈਗੂਲੇਟਰ (DGCA) ਨੂੰ ਦਖ਼ਲ ਦੇਣ ਦੇ ਨਿਰਦੇਸ਼ ਦਿੱਤੇ ਸਨ।

ਇਹ ਵੀ ਪੜ੍ਹੋ :     ਸੋਨੇ ਦੇ ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ! 4657 ਰੁਪਏ ਮਹਿੰਗਾ ਹੋ ਗਿਆ Gold

ਮੰਗ ਵਿਚ ਵਾਧੇ ਤੋਂ ਬਾਅਦ ਕਈ ਏਅਰਲਾਈਨਜ਼ ਨੇ ਵਧਾਏ ਕਿਰਾਏ

ਮਹਾਂਕੁੰਭ ​​ਦੇ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ  ਫਲਾਇਟ ਜ਼ਰੀਏ ਪ੍ਰਯਾਗਰਾਜ ਪਹੁੰਚ ਰਹੇ ਹਨ। ਯਾਤਰੀਆਂ ਦੀ ਵੱਡੀ ਗਿਣਤੀ ਆਵਾਜਾਈ ਕਾਰਨ ਏਅਰਲਾਈਨਜ਼ ਨੇ ਇਸ ਰੂਟ 'ਤੇ ਫਲਾਇਟ ਟਿਕਟ ਨੂੰ ਕਾਫੀ ਮਹਿੰਗਾ ਕਰ ਦਿੱਤਾ ਹੈ। ਇਸਦੇ ਬਾਅਦ ਉਪਭੋਗਤਾ ਮਾਮਲਿਆਂ ਵਿੱਚ ਡੀਜੀਸੀਏ ਨੇ ਕਿਹਾ ਹੈ ਕਿ ਫਲਾਇਟ ਟਿਕਟ ਦੇ ਭਾਅ ਤਰਕਸੰਗਤ ਬਣਾਉਣ ਲਈ ਕਦਮ ਚੁੱਕੇ ਜਾਣ। ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਇੰਡੀਗੋ ਦੇ ਬਾਅਦ ਦੂਜੀ ਏਅਰਲਾਈਨਜ਼ ਵੀ ਫਲਾਇਟ ਟਿਕਟ ਦੀ ਕੀਮਤ ਨੂੰ ਘੱਟ ਕਰ ਸਕਦੀ ਹੈ।

ਇਹ ਵੀ ਪੜ੍ਹੋ :     ਘਰਵਾਲੀ ਦੇ ਨਾਂ 'ਤੇ ਜਮ੍ਹਾ ਕਰੋ 1 ਲੱਖ ਰੁਪਏ , ਸਰਕਾਰੀ ਗਰੰਟੀ ਦੇ ਨਾਲ ਮਿਲੇਗਾ ਮੋਟਾ ਵਿਆਜ

ਇੰਡਿਗੋ ਨੇ 50% ਤੱਕ ਘੱਟ ਕੀਤੀ ਕੀਮਤ

ਨਾਗਰਿਕ ਉਡਾਣ ਮੰਤਰਾਲੇ ਨੇ ਬੁੱਧਵਾਰ ਦੀ ਏਅਰਲਾਈਨਸ ਤੋਂ ਟਿਕਟ ਦੀਆਂ ਕੀਮਤਾਂ ਤਰਕਸੰਗਤ ਰੱਖਣ ਨੂੰ ਕਿਹਾ ਹੈ। ਇਸ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ। ਇੱਕ ਦੇ ਅਨੁਸਾਰ, ਭਾਰਤ ਦੀ ਸਭ ਤੋਂ ਵੱਡੀ ਬਜਟ ਏਅਰਲਾਈਨ ਇੰਡੀਗੋ ਨੇ ਪ੍ਰਯਾਗਰਾਜ ਜਾਣ ਵਾਲੀ ਫਲਾਇਟ ਦੀ ਟਿਕਟ 30 ਤੋਂ 50 ਫ਼ੀਸਦੀ ਤੱਕ ਸਸਤੀ ਕਰ ਦਿੱਤੀ ਹੈ। ਹੁਣ ਜੇਕਰ ਤੁਸੀਂ ਫਲਾਇਟ ਤੋਂ ਪ੍ਰਯਾਗਰਾਜ ਜਾਣ ਦਾ ਸੋਚਦੇ ਹੋ, ਤਾਂ ਇੰਡੀਗੋ ਦੀ ਸਸਤੀ ਫਲਾਇਟ ਟਿਕਟ ਦਾ ਫਾਇਦਾ ਉਠਾ ਸਕਦੇ ਹੋ। ਇੰਡਿਗੋ ਦੀ ਹੁਣ ਪ੍ਰਯਾਗਰਾਜ ਰੂਟ 'ਤੇ ਫਲਾਈਟ ਟਿਕਟ ਦੇ ਭਾਅ ਘਟੇ ਨਜ਼ਰ ਆ ਰਹੇ ਹਨ। ਦਿੱਲੀ ਤੋਂ ਪ੍ਰਯਾਰਾਜ ਲਈ 2 ਫਰਵਰੀ ਦਾ ਟਿਕਟ 13,513 ਰੂਪਏ ਦਾ ਮਿਲ ਰਿਹਾ ਹੈ। ਮੁੰਬਈ ਤੋਂ ਪ੍ਰਯਾਗਰਾਜ ਲਈ 3 ਫਰਵਰੀ ਦਾ ਫਲਾਇਟ ਟਿਕਟ ਪ੍ਰਾਈਸ 20,606 ਰੂਪਏ ਦਿਖਾ ਰਿਹਾ ਹੈ।

ਇਹ ਵੀ ਪੜ੍ਹੋ :     Apple Watch ਨੇ ਬਚਾਈ 1,000 ਫੁੱਟ ਤੋਂ ਡਿੱਗੇ ਦੋ ਵਿਅਕਤੀਆਂ ਦੀ ਜਾਨ, ਜਾਣੋ ਕਿਵੇਂ

ਇਹ ਵੀ ਪੜ੍ਹੋ :     ਹਵਾਈ ਯਾਤਰਾ ਦੇ ਬਦਲੇ ਨਿਯਮ! 20 ਕਿਲੋਗ੍ਰਾਮ ਦੀ ਬਜਾਏ, ਹੁਣ ਇੰਨੇ ਕਿਲੋ ਹੋਈ ਚੈੱਕ-ਇਨ ਬੈਗਜ ਸੀਮਾ... 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News