3000 ਕਰੋੜ ਰੁਪਏ ਦਾ ਕਰਜ਼ਾ ਚੁੱਕੇਗੀ ਏਅਰ ਇੰਡੀਆ, ਬੈਂਕਾਂ ਨਾਲ ਗੱਲਬਾਤ ਜਾਰੀ
Thursday, Aug 10, 2023 - 04:20 PM (IST)
ਬਿਜ਼ਨੈੱਸ ਡੈਸਕ - ਟਾਟਾ ਸਮੂਹ ਦਾ ਹਿੱਸਾ ਬਣਨ ਵਾਲੀ ਏਅਰ ਇੰਡੀਆ 3,000 ਕਰੋੜ ਰੁਪਏ ਦੇ ਕਰਜ਼ੇ ਲਈ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ। ਏਅਰ ਇੰਡੀਆ 3000 ਕਰੋੜ ਰੁਪਏ ਦੀ ਰਕਮ ਦਾ ਇਸਤੇਮਾਲ ਪਟੇਦਾਰ ਕੰਪਨੀਆਂ ਨੂੰ ਵਿਕਰੀ ਅਤੇ ਪੱਟੇ ਲਈ ਸ਼ੁਰੂਆਤੀ ਰਕਮ ਦੇਣ ਜਾਂ ਡਾਊਨ ਪੇਮੈਂਟ ਕਰਨ ਲਈ ਕਰਨ ਜਾ ਰਹੀ ਹੈ। ਸੂਤਰਾਂ ਮੁਤਾਬਕ ਇਸ ਕਰਜ਼ੇ ਲਈ ਕੰਪਨੀ ਵੱਖ-ਵੱਖ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ। ਇਕ ਬੈਂਕ ਦੇ ਉੱਚ ਅਧਿਕਾਰੀ ਅਨੁਸਾਰ ਕਈ ਬੈਂਕ ਆਪਸ ਵਿੱਚ ਮਿਲ ਕੇ ਕੰਪਨੀ ਨੂੰ ਲੋੜੀਂਦੀ ਰਕਮ ਦੇ ਸਕਦੇ ਹਨ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਦੱਸ ਦੇਈਏ ਕਿ ਟਾਟਾ ਸਮੂਹ ਦਾ ਹਿੱਸਾ ਬਣਨ ਤੋਂ ਬਾਅਦ ਏਅਰ ਇੰਡੀਆ ਨੇ ਇਸ ਸਾਲ ਫਰਵਰੀ ਵਿੱਚ 470 ਜਹਾਜ਼ਾਂ ਦਾ ਇੱਕ ਵੱਡਾ ਆਰਡਰ ਦਿੱਤਾ ਸੀ। ਇਨ੍ਹਾਂ ਵਿੱਚੋਂ 250 ਜਹਾਜ਼ਾਂ ਦਾ ਆਰਡਰ ਯੂਰਪੀ ਕੰਪਨੀ ਏਅਰਬੱਸ ਅਤੇ ਬਾਕੀ 220 ਜਹਾਜ਼ਾਂ ਦਾ ਆਰਡਰ ਅਮਰੀਕੀ ਕੰਪਨੀ ਬੋਇੰਗ ਵਲੋਂ ਕੀਤਾ ਗਿਆ ਸੀ। ਕੰਪਨੀ ਬੋਇੰਗ ਤੋਂ 190 B737Max, 20 B787 ਅਤੇ 10 B777 ਜਹਾਜ਼ ਖਰੀਦੇਗੀ। ਕੰਪਨੀ ਏਅਰਬੱਸ ਤੋਂ 210 ਏ320 ਅਤੇ 40 ਏ350 ਮਾਡਲ ਦੇ ਜਹਾਜ਼ ਖਰੀਦੇਗੀ।
ਇਹ ਵੀ ਪੜ੍ਹੋ : RBI Monetary Policy: ਕਰਜ਼ਦਾਰਾਂ ਨੂੰ ਨਹੀਂ ਲੱਗਾ ਝਟਕਾ, ਗਵਰਨਰ ਦਾਸ ਦੇ ਸੰਬੋਧਨ ਦੀਆਂ ਜਾਣੋ 12 ਵੱਡੀਆਂ ਗੱਲਾਂ
ਪਤਾ ਲੱਗਾ ਹੈ ਕਿ ਇਨ੍ਹਾਂ 470 ਜਹਾਜ਼ਾਂ ਦੀ ਕੀਮਤ ਲਗਭਗ 70 ਅਰਬ ਡਾਲਰ ਹੈ। ਇੱਕ ਬੈਚ ਵਿੱਚ ਇੰਨੇ ਜਹਾਜ਼ ਖਰੀਦਣ ਦਾ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਆਰਡਰ ਹੈ। FY2023 'ਚ ਏਅਰ ਇੰਡੀਆ ਦੀ ਆਮਦਨ ਦੁੱਗਣੀ ਹੋ ਕੇ ਲਗਭਗ 41,260 ਕਰੋੜ ਰੁਪਏ ਹੋਣ ਦੀ ਉਮੀਦ ਸੀ। ਏਅਰ ਇੰਡੀਆ ਦਾ ਸਕੋਰ ਸਭ ਤੋਂ ਵਧੀਆ ਰਿਹਾ ਹੈ। ਇਸੇ ਲਈ ਮੰਨਿਆ ਜਾਂਦਾ ਹੈ ਕਿ ਬੈਂਕ ਏਅਰ ਇੰਡੀਆ ਨੂੰ ਬਹੁਤ ਘੱਟ ਵਿਆਜ 'ਤੇ ਕਰਜ਼ਾ ਦੇ ਸਕਦੇ ਹਨ।
ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8