ਮੁਸਾਫਰਾਂ ਨੂੰ ਉਡਾਣਾਂ ’ਚ ਬਦਲਾਅ ਬਾਰੇ ਪਹਿਲਾਂ ਹੀ ਸੂਚਿਤ ਕਰਨ ਦੀ ਵਿਵਸਥਾ ਬਣਾਏਗੀ ਏਅਰ ਇੰਡੀਆ

Friday, Sep 02, 2022 - 06:51 PM (IST)

ਨਵੀਂ ਦਿੱਲੀ (ਭਾਸ਼ਾ) – ਏਅਰ ਇੰਡੀਆ ਉਡਾਣ ਸਮਾਂ ਸਾਰਣੀ ’ਚ ਬਦਲਾਅ ਜਾਂ ਦੇਰੀ ਬਾਰੇ ਮੁਸਾਫਰਾਂ ਨੂੰ ਪਹਿਲਾਂ ਹੀ ਸੂਚਿਤ ਕਰਨ ਦੀ ਵਿਵਸਥਾ ਬਣਾਏਗੀ। ਨਾਲ ਹੀ ਕੰਪਨੀ ਹਵਾਈ ਅੱਡੇ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਤਾਲਮੇਲ ਟੀਮ ਵੀ ਸਥਾਪਿਤ ਕਰੇਗੀ। ਕੰਪਨੀ ਵਲੋਂ ਅੰਦਰੂਨੀ ਤੌਰ ’ਤੇ ਜਾਰੀ ਸੂਚਨਾ ’ਚ ਇਹ ਕਿਹਾ ਗਿਆ ਹੈ। ਵੱਖ-ਵੱਖ ਕੰਮਾਂ ਦੀ ਸਮੀਖਿਆ ਤੋਂ ਬਾਅਦ ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਸੁਧਾਰ ਵਾਲੇ ਖੇਤਰਾਂ ਦੀ ਪਛਾਣ ਕੀਤੀ ਹੈ।

ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੈਨੇਜਿੰਗ ਡਾਇਰੈਕਟਰ ਕੈਂਪਬੇਲ ਵਿਲਸਨ ਨੇ ਅੰਦਰੂਨੀ ਪੱਧਰ ’ਤੇ ਜਾਰੀ ਸੂਚਨਾ ’ਚ ਕਿਹਾ ਕਿ ਏਅਰਲਾਈਨ ਸੁਧਾਰ ਕਰਨ ਲਈ ਹਵਾਈ ਅੱਡਾ ‘ਸਲਾਟ’ ਮੰਗੇਗੀ। ਉਨ੍ਹਾਂ ਨੇ ਕਿਹਾ ਕਿ ਏਅਰਲਾਈਨ ‘ਸਲਾਟ’ ਦੇ ਪੱਧਰ ’ਤੇ ਜੋ ਬਦਲਾਅ ਚਾਹੁੰਦੀ ਹੈ, ਉਸ ’ਚ ਸਾਰੇ ਇਸ ਸੀਜ਼ਨ ’ਚ ਮਿਲਣਾ ਮੁਸ਼ਕਲ ਹੈ ਪਰ ਅਸੀਂ ਜਾਣਦੇ ਹਾਂ ਕਿ ਸਾਨੂੰ ਕੀ ਕਰਨਾ ਹੈ। ਅਸੀਂ ਸੈਸ਼ਨ-ਦਰ-ਸੈਸ਼ਨ ਇਸ ਮਾਮਲੇ ’ਚ ਅੱਗੇ ਵਧਾਂਗੇ। ਜੁਲਾਈ ਮਹੀਨੇ ’ਚ ਘਰੇਲੂ ਬਾਜ਼ਾਰ ’ਚ 8.4 ਫੀਸਦੀ ਹਿੱਸੇਦਾਰੀ ਰੱਖਣ ਵਾਲੀ ਏਅਰਲਾਈਨ ਹਵਾਈ ਅੱਡੇ ਨਾਲ ਸਬੰਧਤ ਮੁੱਦਿਆਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਇਕ ਹਵਾਈ ਅੱਡਾ/ਕੇਂਦਰ ਕੰਟਰੋਲ/ਖੇਤਰੀ ਕੰਟਰੋਲ ਤਾਲਮੇਲ ਟੀਮ ਵੀ ਸਥਾਪਿਤ ਕਰੇਗੀ।

ਸੂਚਨਾ ਮੁਤਾਬਕ ਏਅਰਲਾਈਨ ਦੀ ਹਵਾਈ ਅੱਡਾ ਸੰਚਾਲਨ ਟੀਮ ਕੰਮਕਾਜ ਅਤੇ ਪ੍ਰਦਰਸ਼ਨ ’ਚ ਸੁਧਾਰ ਲਈ ਰੱਖ-ਰਖਾਅ ਕੰਮਾਂ ਨਾਲ ਜੁੜੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ’ਚ ਕਿਹਾ ਗਿਆ ਹੈ ਕਿ ਅਸੀਂ ਆਪਣੇ ਗਾਹਕਾਂ ਨੂੰ ਬਿਹਤਰ ਸਹੂਲਤ ਦੇਣ ਲਈ ਵਿਵਸਥਾ ਬਣਾ ਰਹੇ ਹਨ। ਇਸ ’ਚ ਮੁਸਾਫਰਾਂ ਨੂੰ ਉਡਾਣ ਸਮਾਂ-ਸਾਰਣੀ ’ਚ ਬਦਲਾਅ ਜਾਂ ਦੇਰੀ ਬਾਰੇ ਪਹਿਲਾਂ ਹੀ ਸੂਚਨਾ ਦੇਣਾ ਸ਼ਾਮਲ ਹੈ। ਨਾਲ ਹੀ ਜਿੱਥੇ ਵੀ ਸਹੀ ਹੋਵੇ, ਉਡਾਣਾਂ ’ਚ ਖੁਦ ਨਾਲ ਬਦਲਾਅ ਦੀ ਸਹੂਲਤ ਵੀ ਦਿੱਤੀ ਜਾਵੇਗੀ। ਟਾਟਾ ਨੇ ਏਅਰ ਇੰਡੀਆ ਦਾ ਇਸ ਸਾਲ ਜਨਵਰੀ ’ਚ ਐਕਵਾਇਰਮੈਂਟ ਕੀਤੀ ਸੀ।


Harinder Kaur

Content Editor

Related News