ਇਟਲੀ ਜਾਣ ਵਾਲੇ ਲੋਕਾਂ ਲਈ ਇੰਤਜ਼ਾਰ ਖ਼ਤਮ, ਪੰਜਾਬ ਤੋਂ ਸਿੱਧੀ ਉਡਾਣ ਸ਼ੁਰੂ

Thursday, Sep 09, 2021 - 11:19 AM (IST)

ਇਟਲੀ ਜਾਣ ਵਾਲੇ ਲੋਕਾਂ ਲਈ ਇੰਤਜ਼ਾਰ ਖ਼ਤਮ, ਪੰਜਾਬ ਤੋਂ ਸਿੱਧੀ ਉਡਾਣ ਸ਼ੁਰੂ

ਅੰਮ੍ਰਿਤਸਰ- ਇਟਲੀ ਜਾਣ ਦੇ ਇੰਤਜ਼ਾਰ ਵਿਚ ਬੈਠੇ ਪੰਜਾਬ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਨੇ ਅੰਮ੍ਰਿਤਸਰ ਅਤੇ ਰੋਮ ਵਿਚਕਾਰ ਸਿੱਧੀ ਉਡਾਣ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਇਹ ਉਡਾਣ ਸੇਵਾ ਬੁੱਧਵਾਰ ਤੋਂ ਬਹਾਲ ਕੀਤੀ ਗਈ ਹੈ। 

 

ਇਹ ਫਲਾਈਟ ਹਰ ਬੁੱਧਵਾਰ ਅੰਮ੍ਰਿਤਸਰ ਤੋਂ ਰੋਮ ਲਈ ਰਵਾਨਾ ਹੋਵੇਗੀ ਅਤੇ ਸ਼ੁੱਕਰਵਾਰ ਨੂੰ ਰੋਮ ਤੋਂ ਵਾਪਸੀ ਕਰੇਗੀ। ਅੰਮ੍ਰਿਤਸਰ ਹਵਾਈ ਅੱਡੇ ਦੇ ਨਿਰਦੇਸ਼ਕ ਵਿਪਿਨ ਕਾਂਤ ਸੇਠ ਨੇ ਕਿਹਾ ਕਿ ਹੁਣ ਅਸੀਂ ਅੰਮ੍ਰਿਤਸਰ ਨੂੰ ਸਿੱਧੇ ਰੋਮ ਨਾਲ ਜੋੜਿਆ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਨੇ ਕਣਕ ਦੇ ਸਮਰਥਨ ਮੁੱਲ 'ਚ ਕੀਤਾ ਵਾਧਾ

ਗੌਰਤਲਬ ਹੈ ਕਿ ਪਿਛਲੇ ਅਪ੍ਰੈਲ ਤੋਂ ਭਾਰਤ ਵਿਚ ਫਸੇ ਲੋਕਾਂ ਲਈ ਇਹ ਬਹੁਤ ਵੱਡੀ ਰਾਹਤ ਹੈ। ਇਥੇ ਇਕ ਕੁਨੈਕਟਿੰਗ ਫਲਾਈਟ ਲੈਣ ਦਾ ਵਿਕਲਪ ਸੀ ਪਰ ਲੋਕਾਂ ਨੂੰ ਬਹੁਤ ਮਹਿੰਗੀ ਪੈ ਰਹੀ ਸੀ।  ਅੰਮ੍ਰਿਤਸਰ ਅਤੇ ਰੋਮ ਵਿਚਾਲੇ ਸਿੱਧੀ ਉਡਾਣ ਮੁੜ ਸ਼ੁਰੂ ਹੋਣ ਤੋਂ ਬਾਅਦ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਹੁਣ 'ਵੰਦੇ ਭਾਰਤ' ਮਿਸ਼ਨ ਤਹਿਤ ਤਿੰਨ ਯੂਰਪੀ ਸ਼ਹਿਰਾਂ ਨਾਲ ਜੁੜ ਗਿਆ ਹੈ, ਜਿਨ੍ਹਾਂ ਵਿਚ ਲੰਡਨ ਅਤੇ ਬਰਮਿੰਘਮ ਸ਼ਾਮਲ ਹਨ। ਪਿਛਲੇ ਦਿਨ ਕੁੱਲ 230 ਯਾਤਰੀਆਂ ਨੇ ਅੰਮ੍ਰਿਤਸਰ ਤੋਂ ਰੋਮ ਲਈ ਪਹਿਲੀ ਉਡਾਣ ਲਈ। ਵਿਪਿਨ ਕਾਂਤ ਸੇਠ ਨੇ ਕਿਹਾ ਕਿ ਸਾਨੂੰ ਇਸ ਰੂਟ 'ਤੇ ਟ੍ਰੈਫਿਕ ਵਧਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਇਸ ਤਾਰੀਖ਼ ਤੱਕ ਪੈਨ-ਆਧਾਰ ਕਰ ਲਓ ਲਿੰਕ, ਨਹੀਂ ਤਾਂ ਹੋਵੇਗਾ 10,000 ਜੁਰਮਾਨਾ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News