ਏਅਰ ਇੰਡੀਆ ਦਾ ਘਾਟਾ 62 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ: ਪੁਰੀ

Thursday, Mar 05, 2020 - 03:35 PM (IST)

ਏਅਰ ਇੰਡੀਆ ਦਾ ਘਾਟਾ 62 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ: ਪੁਰੀ

ਨਵੀਂ ਦਿੱਲੀ—ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਵੀਰਵਾਰ ਨੂੰ ਲੋਕ ਸਭਾ 'ਚ ਦੱਸਿਆ ਕਿ ਪਿਛਲੇ ਵਿੱਤੀ ਸਾਲ 'ਚ ਏਅਰ ਇੰਡੀਆ ਦਾ ਘਾਟਾ 62,614 ਕਰੋੜ ਰੁਪਏ ਸੀ। ਸਦਨ 'ਚ ਬਦਰੂਦੀਨ ਅਜ਼ਮਲ ਦੇ ਪ੍ਰਸ਼ਨ ਦੇ ਲਿਖਿਤ ਉੱਤਰ 'ਚ ਪੁਰੀ ਨੇ ਕਿਹਾ ਕਿ ਵਿੱਤੀ ਸਾਲ 2018-19 ਦੇ ਆਡਿਟ ਅਕਾਊਂਟ ਦੇ ਅਨੁਸਾਰ ਏਅਰ ਇੰਡੀਆ ਦਾ ਸਮੇਕਿਤ ਘਾਟਾ 62,614 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਵਿਆਜ਼ ਦੇ ਜ਼ਿਆਦਾ ਭਾਰ, ਮੁਕਾਬਲੇਬਾਜ਼, ਭਾਰਤੀ ਰੁਪਏ ਦੇ ਕਮਜ਼ੋਰ ਹੋਣ ਅਤੇ ਕੁਝ ਹੋਰ ਕਾਰਨਾਂ ਨਾਲ ਏਅਰ ਇੰਡੀਆ ਨੂੰ ਨੁਕਸਾਨ ਹੋਇਆ ਹੈ। ਮੰਤਰੀ ਨੇ ਕਿਹਾ ਕਿ ਨੁਕਸਾਨ ਦੇ ਬਾਵਜੂਦ ਏਅਰ ਇੰਡੀਆ ਜਨਤਕ ਖੇਤਰ ਦੇ ਉਪਕਰਮ ਤੇਲ ਕੰਪਨੀਆਂ ਨੂੰ ਭੁਗਤਾਨ ਕਰਦੀਆਂ ਆ ਰਹੀਆਂ ਹਨ।


author

Aarti dhillon

Content Editor

Related News