ਏਅਰ ਇੰਡੀਆ ਨੂੰ 2018-19 ''ਚ 8556 ਕਰੋੜ ਦਾ ਘਾਟਾ, ਹੁਣ ਤੱਕ ਦਾ ਸਭ ਤੋਂ ਵੱਡਾ ਨੁਕਸਾਨ

12/06/2019 12:12:52 PM

ਨਵੀਂ ਦਿੱਲੀ—ਏਅਰ ਇੰਡੀਆ ਨੂੰ ਬੀਤੇ ਵਿੱਤੀ ਸਾਲ (2018-19) 'ਚ 8,556.35 ਕਰੋੜ ਰੁਪਏ ਦਾ ਘਾਟਾ (ਪ੍ਰੋਵਿਜ਼ਨਲ) ਹੋਇਆ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਾਲਾਨਾ ਨੁਕਸਾਨ ਹੈ। ਜਹਾਜ਼ਾਂ ਦੀ ਘੱਟ ਵਰਤੋਂ ਅਤੇ ਹਵਾਈ ਈਂਧਣ ਦੀ ਉੱਚੀਆਂ ਕੀਮਤਾਂ ਦੀ ਵਜ੍ਹਾ ਨਾਲ ਏਅਰਲਾਈਨ ਨੂੰ ਘਾਟਾ ਹੋਇਆ ਹੈ। ਪਾਕਿਸਤਾਨ ਦਾ ਏਅਰਸਬੇਸ ਬੰਦ ਰਹਿਣ ਦੌਰਾਨ ਰੋਜ਼ ਕਰੀਬ 3 ਕਰੋੜ ਤੋਂ 4 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਵਜ੍ਹਾ ਨਾਲ ਵੀ ਘਾਟਾ ਵਧਿਆ। ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਲੋਕ ਸਭਾ 'ਚ ਏਅਰ ਇੰਡੀਆ ਦੇ ਅੰਕੜਿਆਂ ਦੀ ਜਾਣਕਾਰੀ ਦਿੱਤੀ।
ਏਅਰਲਾਈਨ ਨੂੰ 2017-2018 'ਚ 5,348.18 ਦਾ ਘਾਟਾ ਹੋਇਆ ਸੀ। 2007 'ਚ ਇੰਡੀਅਨ ਏਅਰਲਾਈਨਸ ਦੇ ਨਾਲ ਮਰਜਰ ਦੇ ਬਾਅਦ ਏਅਰ ਇੰਡੀਆ ਇਕ ਵਾਰ ਵੀ ਮੁਨਾਫੇ 'ਚ ਨਹੀਂ ਰਹੀ। ਬੀਤੇ ਦੱਸ ਸਾਲ 'ਚ 69,575.64 ਦਾ ਨੁਕਸਾਨ ਝੱਲ ਚੁੱਕੀ ਹੈ। ਪੁਰੀ ਨੇ ਦੱਸਿਆ ਕਿ ਏਅਰ ਇੰਡੀਆ ਦੇ ਨੁਕਸਾਨ ਅਤੇ ਕਰਜ਼ ਦੀ ਸਥਿਤੀ ਨੂੰ ਦੇਖਦੇ ਹੋਏ 2012 'ਚ ਤੁਰੰਤ ਸਰਕਾਰ ਨੇ 30,000 ਕਰੋੜ ਰੁਪਏ ਦਾ ਰਿਵਾਈਵਲ ਪੈਕੇਜ ਮਨਜ਼ੂਰ ਕੀਤਾ ਸੀ। 2011-12 ਤੋਂ ਹੁਣ ਤੱਕ ਏਅਰਲਾਈਨ ਨੂੰ 30,520.21 ਕਰੋੜ ਰੁਪਏ ਮਿਲ ਚੁੱਕੇ ਹਨ।
ਏਅਰ ਇੰਡੀਆ 'ਤੇ ਕੁੱਲ 58,000 ਕਰੋੜ ਰੁਪਏ ਦਾ ਕਰਜ਼ ਹੈ। ਸਰਕਾਰ ਏਅਰਲਾਈਨ ਨੂੰ ਵੇਚਣ ਦੀਆਂ ਕੋਸ਼ਿਸ਼ਾਂ 'ਚ ਜੁੱਟੀ ਹੈ। ਪਿਛਲੇ ਸਾਲ 76 ਫੀਸਦੀ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਅਸਫਲ ਰਹੀ ਸੀ। ਇਸ ਵਾਰ ਨਵੀਂ ਸਟ੍ਰੈਟਜੀ ਬਣਾ ਕੇ ਬਿਡਿੰਗ ਦੇ ਨਿਯਮ ਆਸਾਨ ਕੀਤੇ ਗਏ ਹਨ। ਹਵਾਬਾਜ਼ੀ ਮੰਤਰੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਏਅਰ ਇੰਡੀਆ ਦਾ ਨਿੱਜੀਕਰਨ ਨਹੀਂ ਹੋਇਆ ਤਾਂ ਇਸ ਦਾ ਸੰਚਾਲਨ ਮੁਸ਼ਕਲ ਹੋ ਜਾਵੇਗਾ।


Aarti dhillon

Content Editor

Related News