ਏਅਰ ਇੰਡੀਆ ਦੀ ਦਿੱਲੀ ਤੋਂ ਤੇਲ ਅਵੀਵ ਦੀ ਉਡਾਣ 22 ਤੋਂ

03/18/2018 5:42:40 AM

ਜਲੰਧਰ (ਅਨਿਲ ਸਲਵਾਨ)-ਏਅਰ ਇੰਡੀਆ ਦੀ ਦਿੱਲੀ ਤੋਂ ਤੇਲ ਅਵੀਵ ਦੀ ਉਡਾਣ 22 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਰਾਸ਼ਟਰੀ ਹਵਾਈ ਕੰਪਨੀ ਤੇਲ ਅਵੀਵ ਲਈ ਹਫ਼ਤੇ 'ਚ 3 ਉਡਾਣਾਂ ਦਾ ਸੰਚਾਲਨ ਕਰੇਗੀ। ਏਅਰ ਇੰਡੀਆ ਇਸ ਰਸਤੇ 'ਤੇ ਬੋਇੰਗ 787 ਜਹਾਜ਼ ਦੀ ਵਰਤੋਂ ਕਰੇਗੀ। ਇਹ ਯਾਤਰਾ 7 ਘੰਟੇ 10 ਮਿੰਟ 'ਚ ਪੂਰੀ ਹੋਵੇਗੀ। 
ਏਅਰ ਇੰਡੀਆ ਦੇ ਆਰ. ਕੇ. ਨੇਗੀ ਅਤੇ ਰਾਜੇਸ਼ ਵਰਮਾ ਨੇ ਦੱਸਿਆ ਕਿ ਤੇਲ ਅਵੀਵ ਲਈ ਇਹ ਪਹਿਲੀ ਉਡਾਣ ਹੈ, ਜੋ ਹਫ਼ਤੇ 'ਚ 3 ਦਿਨ ਹੋਵੇਗੀ। ਇਹ ਮੰਗਲਵਾਰ, ਵੀਰਵਾਰ ਤੇ ਐਤਵਾਰ ਨੂੰ ਦਿੱਲੀ ਤੋਂ ਰਵਾਨਾ ਹੋਵੇਗੀ, ਜਦੋਂ ਕਿ ਅਗਲੇ ਦਿਨ ਯਾਨੀ ਬੁੱਧਵਾਰ, ਸ਼ੁੱਕਰਵਾਰ ਤੇ ਸੋਮਵਾਰ ਨੂੰ ਦਿੱਲੀ ਵਾਪਸ ਆਵੇਗੀ। ਜਹਾਜ਼ ਦਿੱਲੀ ਤੋਂ ਸ਼ਾਮ 4.50 ਵਜੇ ਰਵਾਨਾ ਹੋਵੇਗਾ ਅਤੇ ਸਥਾਨਕ ਸਮੇਂ ਅਨੁਸਾਰ ਰਾਤ 8.25 ਵਜੇ ਤੇਲ ਅਵੀਵ 'ਚ ਉਤਰੇਗਾ। ਉਥੋਂ ਸਥਾਨਕ ਸਮੇਂ ਅਨੁਸਾਰ ਰਾਤ 10.15 ਵਜੇ ਰਵਾਨਾ ਹੋ ਕੇ ਸਵੇਰੇ 9 ਵਜੇ ਦਿੱਲੀ ਹਵਾਈ ਅੱਡੇ 'ਤੇ ਉਤਰੇਗਾ।


Related News