ਏਅਰ ਇੰਡੀਆ ਦੀ ਕਰਮਚਾਰੀ ਕੋਰੋਨਾ ਪ੍ਰਭਾਵਿਤ, ਕੰਪਨੀ ਕਰ ਰਹੀ ਸਹਿਯੋਗ

04/03/2020 12:32:32 AM

ਨਵੀਂ ਦਿੱਲੀ—ਕੋਰੋਨਾਵਾਇਰਸ ਦਾ ਦਾਇਰਾ ਦੁਨੀਆ 'ਚ ਵਧਦਾ ਜਾ ਰਿਹਾ ਹੈ। ਰੋਜ਼ਾਨਾ ਇਸ ਨਾਲ ਪ੍ਰਭਾਵਿਤ ਅਤੇ ਮੌਤਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ। ਭਾਰਤ 'ਚ ਰੋਜ਼ਾਨਾ ਪ੍ਰਭਾਵਿਤਾਂ ਦੀ ਗਿਣਤੀ ਵਧ ਰਹੀ ਹੈ। ਹੁਣ ਏਅਰ ਇੰਡੀਆ ਦੀ ਇਕ ਏਅਰ ਹਾਸਟੇਜ਼ ਕੋਰੋਨਾ ਨਾਲ ਪ੍ਰਭਾਵਿਤ ਪਾਈ ਗਈ, ਜੋ 20 ਮਾਰਚ ਨੂੰ ਨਿਊਯਾਰਕ-ਮੁੰਬਈ ਦੀ ਫਲਾਈਟ 'ਚ ਮੌਜੂਦ ਸੀ।

ਮੁੰਬਈ ਸਥਿਤ ਕੈਬਿਨ ਕਰੂ ਮੈਂਬਰ ਕਸਤੁਬਰਾ ਹਸਪਤਾਲ 'ਚ ਦਾਖਲ ਹੈ। ਏਅਰਲਾਈਨ ਉਸ ਨੂੰ ਹਰੇਜਾ ਹਸਪਤਾਲ 'ਚ ਸ਼ਿਫਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਏਅਰਲਾਈਨ ਪ੍ਰਭਾਵਿਤ ਦਾ ਪੂਰਾ ਧਿਆਨ ਰੱਖ ਰਹੀ ਹੈ ਅਤੇ ਸਾਰਾ ਖਰਚਾ ਚੁੱਕ ਰਹੀ ਹੈ। ਮੈਨੇਜਮੈਂਟ ਉਸ ਦਾ ਪੂਰਾ ਸਹਿਯੋਗ ਕਰ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਏਅਰ ਇੰਡੀਆ ਨੇ ਆਪਣੇ ਕਰੀਬ 200 ਅਸਥਾਈ ਕਰਮਚਾਰੀਆਂ ਦੇ ਕੰਟਰੈਕਟ ਰੱਦ ਕਰ ਦਿੱਤੇ, ਜਿਨ੍ਹਾਂ ਵਿਚ ਕੁਝ ਪਾਇਲਟ ਵੀ ਹਨ।

ਸੇਵਾਮੁਕਤ ਹੋਣ ਤੋਂ ਬਾਅਦ ਇਨ੍ਹਾਂ ਕਰਮਚਾਰੀਆਂ ਨੂੰ ਮੁੜ ਨਿਯੁਕਤ ਕੀਤਾ ਗਿਆ ਸੀ। ਕੋਰੋਨਾ ਵਾਇਰਸ ਕਾਰਣ ਦੇਸ਼ਵਿਆਪੀ ਬੰਦ ਦੇ ਮੱਦੇਨਜ਼ਰ ਦੇਸ਼ 'ਚ 14 ਅਪ੍ਰੈਲ ਤੱਕ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਰੇ ਜਹਾਜ਼ਾਂ ਦਾ ਸੰਚਾਲਨ ਬੰਦ ਹੈ, ਜਿਸ ਨਾਲ ਏਅਰਲਾਈਨ ਦੇ ਰੈਵੇਨਿਊ ਵਿਚ ਪਿਛਲੇ ਕੁਝ ਹਫ਼ਤਿਆਂ ਵਿਚ ਵੱਡੀ ਗਿਰਾਵਟ ਆਈ ਹੈ। ਇਸ ਨੂੰ ਵੇਖਦੇ ਹੋਏ ਏਅਰਲਾਈਨ ਨੇ ਕੁਝ ਪਾਇਲਟਾਂ ਸਮੇਤ 200 ਕਰਮਚਾਰੀਆਂ ਦੇ ਕੰਟਰੈਕਟ ਰੱਦ ਕਰ ਦਿੱਤੇ ਹਨ, ਜਿਨ੍ਹਾਂ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਫਿਰ ਨਿਯੁਕਤ ਕੀਤਾ ਗਿਆ ਸੀ।


Karan Kumar

Content Editor

Related News