15 ਦਸੰਬਰ ਤੱਕ ਵੱਧ ਸਕਦੀ ਹੈ ਏਅਰ ਇੰਡੀਆ ਦੀ ਬੋਲੀ ਦੀ ਤਾਰੀਖ਼

Monday, Oct 19, 2020 - 06:11 PM (IST)

15 ਦਸੰਬਰ ਤੱਕ ਵੱਧ ਸਕਦੀ ਹੈ ਏਅਰ ਇੰਡੀਆ ਦੀ ਬੋਲੀ ਦੀ ਤਾਰੀਖ਼

ਨਵੀਂ ਦਿੱਲੀ— ਸਰਕਾਰ ਏਅਰ ਇੰਡੀਆ ਦੀ ਬੋਲੀ ਲਾਉਣ ਦੀ ਤਾਰੀਖ਼ ਨੂੰ 15 ਦਸੰਬਰ ਤੱਕ ਵਧਾ ਸਕਦੀ ਹੈ, ਨਾਲ ਹੀ ਨਿਯਮ ਨੂੰ ਵੀ ਆਸਾਨ ਕਰ ਸਕਦੀ ਹੈ।

ਸੂਤਰ ਨੇ ਕਿਹਾ ਕਿ ਉੱਦਮ ਮੁੱਲ ਦੇ ਆਧਾਰ 'ਤੇ ਬੋਲੀ ਬੁਲਾਈ ਜਾ ਸਕਦੀ ਹੈ। ਉੱਦਮ ਮੁੱਲ (ਈ. ਵੀ.) ਕੰਪਨੀ ਦੀ ਕੁੱਲ ਕੀਮਤ ਦਾ ਮੁਲਾਂਕਣ ਕਰਨ ਦਾ ਤਰੀਕਾ ਹੈ, ਜਿਸ ਦਾ ਇਸਤੇਮਾਲ ਅਕਸਰ ਇਕੁਇਟੀ ਬਾਜ਼ਾਰ ਪੂੰਜੀਕਰਨ ਦੇ ਜ਼ਿਆਦਾ ਵਿਆਪਕ ਬਦਲ ਦੇ ਰੂਪ 'ਚ ਕੀਤਾ ਜਾਂਦਾ ਹੈ।

ਈ. ਵੀ. ਦੀ ਗਣਨਾ 'ਚ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਸ਼ਾਮਲ ਹੁੰਦਾ ਹੈ ਪਰ ਨਾਲ ਹੀ ਇਸ 'ਚ ਛੋਟੀ ਜਾਂ ਲੰਮੀ ਮਿਆਦ ਦੇ ਕਿਸੇ ਕਰਜ਼ ਦੇ ਨਾਲ ਹੀ ਕੰਪਨੀ ਦੇ ਬਹੀਖਾਤਿਆਂ 'ਚ ਨਕਦੀ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਸੂਤਰ ਨੇ ਕਿਹਾ ਕਿ ਬੋਲੀ ਲਾਉਣ ਵਾਲਿਆਂ ਨੂੰ ਪੂਰੀ ਕੰਪਨੀ ਲਈ ਪੇਸ਼ਕਸ਼ ਕਰਨ ਲਈ ਕਿਹਾ ਜਾਵੇਗਾ, ਜਿਸ ਦੀ 85 ਫੀਸਦੀ ਰਾਸ਼ੀ ਕਰਜ਼ ਚੁਕਾਉਣ 'ਚ ਚਲੀ ਜਾਵੇਗੀ ਅਤੇ ਬਾਕੀ ਰਾਸ਼ੀ ਸਰਕਾਰ ਨੂੰ ਮਿਲੇਗੀ। 

ਸੂਤਰ ਨੇ ਕਿਹਾ ਕਿ ਮੁੱਲ ਨਿਰਧਾਰਨ ਵਿਧੀ 'ਚ ਬਦਲਾਵ ਕੀਤੇ ਜਾ ਰਹੇ ਹਨ। ਸੀ. ਜੀ. ਡੀ. (ਵਿਨਿਵੇਸ਼ 'ਤੇ ਪ੍ਰਧਾਨ ਸਮੂਹ) ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਨੂੰ ਏ. ਆਈ. ਐੱਸ. ਏ. ਐੱਮ. (ਏਅਰ ਇੰਡੀਆ ਸਪੈਸੀਫਿਕ ਅਲਟਰਨੇਟਿਵ ਮੈਕੇਨਿਜ਼ਮ) ਸਾਹਮਣੇ ਰੱਖਿਆ ਜਾਵੇਗਾ। ਏਅਰ ਇੰਡੀਆ ਦੀ ਬੋਲੀ ਲਾਉਣ ਦਾ ਸਮਾਂ ਵਧਾ ਕੇ 15 ਦਸੰਬਰ ਤੱਕ ਵਧਾਉਣ ਦਾ ਪ੍ਰਸਤਾਵ ਹੈ। ਮੌਜੂਦਾ ਸਮਾਂ-ਸੀਮਾ 30 ਅਕਤੂਬਰ ਨੂੰ ਖ਼ਤਮ ਹੋਣ ਵਾਲੀ ਹੈ।


author

Sanjeev

Content Editor

Related News