ਏਅਰ ਇੰਡੀਆ ਦੇ ਕਰਮਚਾਰੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਿਆ ਜਾਏਗਾ : ਹਰਦੀਪ ਪੁਰੀ

Thursday, Feb 04, 2021 - 09:34 AM (IST)

ਏਅਰ ਇੰਡੀਆ ਦੇ ਕਰਮਚਾਰੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਿਆ ਜਾਏਗਾ : ਹਰਦੀਪ ਪੁਰੀ

ਨਵੀਂ ਦਿੱਲੀ(ਭਾਸ਼ਾ)– ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਦੇ ਕਰਮਚਾਰੀਆਂ ਦੇ ਹਿੱਤਾਂ ਨੂੰ ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ ਦੇ ਮਾਰਗਦਰਸ਼ਨ ਮੁਤਾਬਕ ਸੁਰੱਖਿਅਤ ਰੱਖਿਆ ਜਾਏਗਾ। ਏਅਰ ਇੰਡੀਆ ਦੀ ਨਿਵੇਸ਼ ਪ੍ਰਕਿਰਿਆ, ਜਿਸ ’ਤੇ ਪਿਛਲੇ ਵਿੱਤੀ ਸਾਲ ’ਚ ਕੁਲ 38,366 ਕਰੋੜ ਰੁਪਏ ਦਾ ਕਰਜ਼ਾ ਸੀ, ਤਰੱਕੀ ਦੇ ਰਸਤੇ ’ਤੇ ਹਨ।

ਸ਼ਹਿਰੀ ਹਵਾਬਾਜ਼ੀ ਮੰਤਰੀ ਪੁਰੀ ਇਸ ਸਵਾਲ ’ਤੇ ਜਵਾਬ ਦੇ ਰਹੇ ਸਨ ਕਿ ਕੀ ਏਅਰ ਇੰਡੀਆ ਦੇ ਮੌਜੂਦਾ ਕਰਮਚਾਰੀ ਏਅਰਲਾਈਨ ਨਾਲ ਉਸ ਦੇ ਰਣਨੀਤਿਕ ਨਿਵੇਸ਼ ਤੋਂ ਬਾਅਦ ਵੀ ਤਾਇਨਾਤ ਰਹਿਣਗੇ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ’ਚ 50 ਫੀਸਦੀ ਹਿੱਸੇਦਾਰੀ ਰਣਨੀਤਿਕ ਿਨਵੇਸ਼ ਲਈ ਰੁਚੀ ਪੱਤਰ ਦਾਖਲ ਕਰਨ ਲਈ 27 ਜਨਵਰੀ 2020 ਨੂੰ ਪੀ. ਆਈ. ਐੱਮ. ਜਾਰੀ ਕੀਤਾ ਗਿਆ ਸੀ।

ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਰੁਚੀ ਪੱਤਰ (ਈ. ਓ. ਆਈ.) ਦੀ ਮਿਆਦ ਨੂੰ ਵਧਾਇਆ ਗਿਆ ਸੀ ਅਤੇ ਅਾਖਰੀ ਮਿਤੀ 14 ਦਸੰਬਰ 2020 ਸੀ। ਵਿੱਤੀ ਸਾਲ 2019-20 ਦੇ ਆਡਿਟ ਕੀਤੇ ਖਾਤਿਆਂ ਮੁਤਾਬਕ ਏਅਰਲਾਈਨ ਦਾ ਕੁਲ ਕਰਜ਼ਾ 38,366.39 ਕਰੋੜ ਰੁਪਏ ਸੀ।

ਪੁਰੀ ਨੇ ਕਿਹਾ ਕਿ ਉਪਰੋਕਤ ਰਾਸ਼ੀ ਵਿੱਤੀ ਸਾਲ 2019-20 ਦੌਰਾਨ ਏਅਰ ਇੰਡੀਆ ਅਸੈਟਸ ਹੋਲਡਿੰਗ ਲਿਮਟਿਡ ਦੇ ਵਿਸ਼ੇਸ਼ ਕਰਜ਼ ਵਾਹਨ (ਐੱਸ. ਪੀ. ਵੀ.) ਲਈ 22,064 ਕਰੋੜ ਰੁਪਏ ਦਗੇ ਕਰਜ਼ੇ ਟ੍ਰਾਂਸਫਰ ਤੋਂ ਬਾਅਦ ਹੈ। ਇਕ ਹੋਰ ਲਿਖਤੀ ਜਵਾਬ ’ਚ ਮੰਤਰੀ ਨੇ ਕਿਹਾ ਕਿ 31 ਦਸੰਬਰ 2020 ਤੱਕ ਏਅਰਲਾਈਨ ਦਾ ‘ਵੀ. ਵੀ. ਆਈ. ਪੀ. ਆਪ੍ਰੇਸ਼ਨਸ’ ਲਈ ਬਕਾਏ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ’ਤੇ ਜਹਾਜ਼ ਕਿਰਾਏ ਦੇ ਰੂਪ ’ਚ 498.17 ਕਰੋੜ ਰੁਪਏ ਦਾ ਬਕਾਇਆ ਸ਼ਾਮਲ ਸੀ।


author

cherry

Content Editor

Related News