2 ਸਾਲਾਂ ''ਚ ਇੱਕ ਕਰੋੜ ਤੋਂ ਵੱਧ ਮੁਫਤ LPG ਕੁਨੈਕਸ਼ਨ ਦੇਣ ਦਾ ਟੀਚਾ: ਪੈਟਰੋਲੀਅਮ ਸਕੱਤਰ
Monday, Mar 01, 2021 - 12:57 PM (IST)
ਨਵੀਂ ਦਿੱਲੀ : ਸਰਕਾਰ ਨੇ ਅਗਲੇ ਦੋ ਸਾਲਾਂ ਵਿਚ ਇੱਕ ਕਰੋੜ ਤੋਂ ਵੱਧ ਮੁਫਤ ਐਲਪੀਜੀ ਕੁਨੈਕਸ਼ਨ ਮੁਹੱਈਆ ਕਰਵਾਉਣ ਅਤੇ ਲੋਕਾਂ ਨੂੰ ਐਲਪੀਜੀ ਦੀ ਅਸਾਨ ਪਹੁੰਚ ਪ੍ਰਦਾਨ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਇਹ ਯੋਜਨਾ ਦੇਸ਼ ਦੇ 100 ਪ੍ਰਤੀਸ਼ਤ ਲੋਕਾਂ ਨੂੰ ਸਵੱਛ ਬਾਲਣ ਪਹੁੰਚਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਬਣਾਈ ਗਈ ਹੈ। ਪੈਟਰੋਲੀਅਮ ਸਕੱਤਰ ਤਰੁਣ ਕਪੂਰ ਨੇ ਕਿਹਾ ਕਿ ਘੱਟ ਤੋਂ ਘੱਟ ਸਥਾਨਕ ਰਿਹਾਇਸ਼ੀ ਸਬੂਤ ਦੇ ਨਾਲ ਅਤੇ ਬਿਨਾਂ ਪਛਾਣ ਦਸਤਾਵੇਜ਼ਾਂ ਦੇ ਕੁਨੈਕਸ਼ਨ ਮੁਹੱਈਆ ਕਰਵਾਉਣ ਦੀ ਯੋਜਨਾ ਤਿਆਰ ਹੈ। ਇਸ ਤੋਂ ਇਲਾਵਾ ਖਪਤਕਾਰਾਂ ਕੋਲ ਜਲਦੀ ਹੀ ਸਿਰਫ ਇਕ ਡਿਸਟ੍ਰੀਬਿਊਟਰ ਨਾਲ ਬੱਝੇ ਰਹਿਣ ਦੀ ਬਜਾਏ ਆਪਣੇ ਆਂਢ.-ਗੁਆਂਢ ਦੇ ਤਿੰਨ ਡੀਲਰਾਂ ਤੋਂ ਰੀਫਿਲ ਸਿਲੰਡਰ ਲੈਣ ਦਾ ਵਿਕਲਪ ਹੋਵੇਗਾ।
ਇਹ ਵੀ ਪੜ੍ਹੋ : ਇਨ੍ਹਾਂ 2 ਸਰਕਾਰੀ ਬੈਂਕਾਂ 'ਚ ਹੈ ਖ਼ਾਤਾ ਤਾਂ ਅੱਜ ਤੋਂ ਬਦਲ ਗਏ ਹਨ ਇਹ ਜ਼ਰੂਰੀ ਨਿਯਮ
ਕਪੂਰ ਨੇ ਕਿਹਾ ਕਿ ਸਿਰਫ ਚਾਰ ਸਾਲਾਂ ਵਿਚ ਗਰੀਬ ਔਰਤਾਂ ਦੇ ਘਰਾਂ ਵਿਚ ਰਿਕਾਰਡ 8 ਕਰੋੜ ਮੁਫਤ ਐਲ.ਪੀ.ਜੀ. ਕੁਨੈਕਸ਼ਨ ਮੁਹੱਈਆ ਕਰਵਾਏ ਗਏ, ਜਿਸ ਨਾਲ ਦੇਸ਼ ਵਿਚ ਐਲ.ਪੀ.ਜੀ. ਉਪਭੋਗਤਾਵਾਂ ਦੀ ਗਿਣਤੀ 29 ਕਰੋੜ ਦੇ ਕਰੀਬ ਪਹੁੰਚ ਗਈ। ਇਸ ਮਹੀਨੇ ਦੇ ਸ਼ੁਰੂ ਵਿਚ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿਚ ਪ੍ਰਧਾਨ ਮੰਤਰੀ ਉਜਵਲਾ (ਪੀ.ਐੱਮ.ਯੂ.ਵਾਈ.) ਯੋਜਨਾ ਦੇ ਤਹਿਤ ਇੱਕ ਕਰੋੜ ਤੋਂ ਵੱਧ ਮੁਫਤ ਐਲ.ਪੀ.ਜੀ. ਕੁਨੈਕਸ਼ਨ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਸੈਕਟਰੀ ਨੇ ਕਿਹਾ, 'ਸਾਡੀ ਯੋਜਨਾ ਦੋ ਸਾਲਾਂ ਵਿਚ ਇੱਕ ਕਰੋੜ ਕੁਨੈਕਸ਼ਨ ਦੇਣ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ।'
ਇਹ ਵੀ ਪੜ੍ਹੋ : ਗਹਿਣਾ ਨਿਰਯਾਤ ਵਧਾਉਣ ਦੀ ਯੋਜਨਾ ਬਣਾ ਰਹੀ ਸਰਕਾਰ, ਵਿਦੇਸ਼ ਗਾਹਕ ਕਰ ਸਕਣਗੇ ਆਨਲਾਈਨ ਖ਼ਰੀਦਾਰੀ
ਉਨ੍ਹਾਂ ਕਿਹਾ ਕਿ 2021-22 ਦੇ ਬਜਟ ਵਿਚ ਇਸ ਲਈ ਕੋਈ ਵੱਖਰੀ ਅਲਾਟਮੈਂਟ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਪ੍ਰਤੀ ਕੁਨੈਕਸ਼ਨ 1,600 ਰੁਪਏ ਦੇ ਖਰਚੇ ਨੂੰ ਪੂਰਾ ਕਰਨ ਲਈ ਆਮ ਬਾਲਣ ਸਬਸਿਡੀ ਅਲਾਟਮੈਂਟ ਕਾਫ਼ੀ ਹੋਣੀ ਚਾਹੀਦੀ ਹੈ। ਸੈਕਟਰੀ ਨੇ ਕਿਹਾ, 'ਅਸੀਂ ਉਨ੍ਹਾਂ ਦਾ ਅਨੁਮਾਨ ਲਗਾਇਆ ਹੈ ਜੋ ਅਜੇ ਵੀ ਐਲ.ਪੀ.ਜੀ. ਕੁਨੈਕਸ਼ਨ ਤੋਂ ਬਿਨਾਂ ਰਹਿ ਗਏ ਹਨ। ਇਹ ਗਿਣਤੀ ਇਕ ਕਰੋੜ ਹੈ। ਉਜਵਲਾ ਯੋਜਨਾ ਤੋਂ ਬਾਅਦ ਭਾਰਤ ਵਿਚ ਐਲਪੀਜੀ ਤੋਂ ਬਿਨਾਂ ਪਰਿਵਾਰ ਬਹੁਤ ਘੱਟ ਹਨ। ਸਾਡੇ ਕੋਲ ਐਲ.ਪੀ.ਜੀ. ਕੁਨੈਕਸ਼ਨਾਂ ਵਾਲੇ ਕਰੀਬ 29 ਕਰੋੜ ਮਕਾਨ ਹਨ। ਇਕ ਕਰੋੜ ਕੁਨੈਕਸ਼ਨਾਂ ਨਾਲ ਅਸੀਂ 100 ਪ੍ਰਤੀਸ਼ਤ ਘਰਾਂ ਨੂੰ ਐਲ.ਪੀ.ਜੀ. ਪਹੁੰਚਾਉਣ ਦੇ ਨੇੜੇ ਹੋਵਾਂਗੇ।' ਹਾਲਾਂਕਿ ਉਸਨੇ ਮੰਨਿਆ ਕਿ ਇਕ ਕਰੋੜ ਦੀ ਇਹ ਗਿਣਤੀ ਬਦਲ ਸਕਦੀ ਹੈ ਕਿਉਂਕਿ ਬਹੁਤ ਸਾਰੇ ਪਰਿਵਾਰ ਅਜਿਹੇ ਹੋਣਗੇ ਜੋ ਕਿਸੇ ਸ਼ਹਿਰ ਵਿਚ ਰੁਜ਼ਗਾਰ ਲਈ ਨੌਕਰੀ ਕਰ ਰਹੇ ਹੋਣਗੇ ਜਾਂ ਹੋਰ ਕਾਰਨਾਂ ਕਰਕੇ ਹੋਰ ਸ਼ਹਿਰ ਵਿਚ ਰਹਿ ਰਹੇ ਹੋਣਗੇ।
ਇਹ ਵੀ ਪੜ੍ਹੋ : ਭਾਰਤ ਦਾ ਕਰਜ਼ਦਾਰ ਹੈ ਅਮਰੀਕਾ , ਦੇਣੇ ਹਨ 216 ਅਰਬ ਡਾਲਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।