ਖੇਤੀਬਾੜੀ ਕਾਮਿਆਂ ਲਈ ਪ੍ਰਚੂਨ ਮਹਿੰਗਾਈ ਘੱਟ ਕੇ 4.61 ਫੀਸਦੀ ਤੇ ਪੇਂਡੂ ਕਾਮਿਆਂ ਲਈ 4.73 ਫੀਸਦੀ ਹੋਈ
Tuesday, Feb 25, 2025 - 12:29 PM (IST)

ਨਵੀਂ ਦਿੱਲੀ- ਖੇਤੀਬਾੜੀ ਕਾਮਿਆਂ ਲਈ ਪ੍ਰਚੂਨ ਮਹਿੰਗਾਈ ਜਨਵਰੀ 'ਚ ਥੋੜ੍ਹੀ ਘੱਟ ਕੇ 4.61 ਫੀਸਦੀ ਰਹਿ ਗਈ, ਜੋ ਦਸੰਬਰ 2024 'ਚ 5.01 ਫੀਸਦੀ ਸੀ। ਸੋਮਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ, ਪੇਂਡੂ ਕਾਮਿਆਂ ਲਈ ਪ੍ਰਚੂਨ ਮੁਦਰਾਸਫੀਤੀ ਸਮੀਖਿਆ ਅਧੀਨ ਮਿਆਦ ਦੌਰਾਨ 5.05 ਫੀਸਦੀ ਤੋਂ ਘੱਟ ਕੇ 4.73 ਫੀਸਦੀ 'ਤੇ ਆ ਗਈ। ਕਿਰਤ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਜਨਵਰੀ 2025 ਦੇ ਮਹੀਨੇ ਲਈ ਖੇਤੀਬਾੜੀ ਕਾਮਿਆਂ (CPI-AL) ਅਤੇ ਪੇਂਡੂ ਕਾਮਿਆਂ (CPI-RL) ਲਈ ਆਲ-ਇੰਡੀਆ ਖਪਤਕਾਰ ਮੁੱਲ ਸੂਚਕਾਂਕ ਕ੍ਰਮਵਾਰ ਚਾਰ ਅੰਕ ਅਤੇ ਤਿੰਨ ਅੰਕ ਘਟ ਕੇ 1,316 ਅਤੇ 1,328 ਅੰਕ ਤੱਕ ਪਹੁੰਚ ਗਿਆ।
ਬਿਆਨ ਦੇ ਅਨੁਸਾਰ, ਦਸੰਬਰ 2024 'ਚ CPI-AL ਅਤੇ CPI-RL ਕ੍ਰਮਵਾਰ 1,320 ਅੰਕ ਅਤੇ 1,331 ਅੰਕ ਸਨ। ਮੰਤਰਾਲਾ ਨੇ ਕਿਹਾ,"ਜਨਵਰੀ 2025 'ਚ CPI-AL ਅਤੇ CPI-RL ਦੇ ਆਧਾਰ 'ਤੇ ਮਹਿੰਗਾਈ ਦਰ ਸਾਲਾਨਾ ਆਧਾਰ 'ਤੇ ਕ੍ਰਮਵਾਰ 4.61 ਫੀਸਦੀ ਅਤੇ 4.73 ਫੀਸਦੀ ਰਹੀ। ਇਹ ਅੰਕੜਾ ਜਨਵਰੀ 2024 'ਚ 7.52 ਫੀਸਦੀ ਅਤੇ 7.37 ਫੀਸਦੀ ਸੀ।'' ਸੀਪੀਆਈ-ਏਐੱਲ ਲਈ ਫੂਡ ਇੰਡੈਕਸ ਦਸੰਬਰ 'ਚ 1,262 ਅੰਕਾਂ ਤੋਂ ਘਟ ਕੇ ਇਸ ਸਾਲ ਜਨਵਰੀ 'ਚ 1,255 ਅੰਕ ਰਹਿ ਗਿਆ। ਇਸੇ ਤਰ੍ਹਾਂ ਸੀਪੀਆਈ-ਆਰਐੱਲ ਲਈ ਭੋਜਨ ਸੂਚਕਾਂਕ ਦਸੰਬਰ 'ਚ 1,269 ਅੰਕਾਂ ਤੋਂ ਘਟ ਕੇ ਜਨਵਰੀ 'ਚ 1,261 ਅੰਕ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8