ਅਡਾਨੀ ਗ੍ਰੀਨ ਐਨਰਜ਼ੀ ਦੀ ਕੰਪਨੀ ਨੂੰ ਮਿਲਿਆ 150 ਮੈਗਾਵਾਟ ਦਾ ਸੌਰ ਪ੍ਰਾਜੈਕਟ

Saturday, Apr 17, 2021 - 04:37 PM (IST)

ਨਵੀਂ ਦਿੱਲੀ - ਅਡਾਨੀ ਗ੍ਰੀਨ ਐਨਰਜ਼ੀ ਦੀ ਕੰਪਨੀ ਏ. ਆਰ. ਈ. ਐੱਚ. ਫਿਫਟੀਨ ਲਿਮਟਿਡ ਨੇ ਟੋਰੈਂਟ ਪਾਵਰ ਤੋਂ 150 ਮੈਗਾਵਾਟ ਸਮਰੱਥਾ ਵਾਲਾ ਸੌਰ ਊਰਜਾ ਪ੍ਰਾਜੈਕਟ ਦਾ ਠੇਕਾ ਪ੍ਰਾਪਤ ਕੀਤਾ ਹੈ।

ਅਡਾਨੀ ਗ੍ਰੀਨ ਐਨਰਜ਼ੀ ਲਿਮਟਿਡ (ਏ. ਜੀ. ਈ. ਐੱਲ.) ਦੀ ਪੂਰੀ ਮਲਕੀਅਤ ਵਾਲੀ ਕੰਪਨੀ ਅਡਾਨੀ ਰੀਨਿਊਏਬਲ ਐਨਰਜ਼ੀ ਹੋਲਡਿੰਗ ਫਿਫਟੀਨ ਲਿਮਟਿਡ ਨੇ ਗੁਜਰਾਤ ਵਿਚ ਸਥਾਪਤ ਕੀਤੇ ਜਾਣ ਵਾਲੇ ਤੇ ਗ੍ਰਿਡ ਨਾਲ ਜੋੜੇ ਜਾਣ ਵਾਲੇ ਇਸ ਸੌਰ ਫੋਟੋਵੋਲਟਿਕ ਬਿਜਲੀ ਪ੍ਰਾਜੈਕਟ ਲਈ ਮੁਕਾਬਲੇਬਾਜ਼ੀ ਬੋਲੀਆਂ ਦੀ ਪ੍ਰਕਿਰਿਆ ਦੇ ਮਾਧਿਅਮ ਨਾਲ ਇਹ ਪ੍ਰਾਜੈਕਟ ਹਾਸਲ ਕੀਤਾ।

ਸ਼ੇਅਰ ਬਾਜ਼ਾਰ ਬੀ. ਐੱਸ. ਈ. ਨੂੰ ਦਿੱਤੀ ਗਈ ਸੂਚਨਾ ਵਿਚ ਕਿਹਾ ਗਿਆ ਹੈ ਕਿ ਏ. ਆਰ. ਈ. ਐੱਚ. ਫਿਫਟੀਨ ਲਿਮਟਿਡ ਨੂੰ 150 ਮੈਗਾਵਾਟ ਵਾਲਾ ਸੌਰ ਊਰਜਾ ਪ੍ਰਾਜੈਕਟ ਮਿਲਿਆ ਹੈ। ਇਸ ਪ੍ਰਾਜੈਕਟ ਲਈ ਨਿਰਧਾਰਤ ਚਾਰਜ 25 ਸਾਲ ਦੀ ਮਿਆਦ ਲਈ 2.22 ਰੁਪਏ ਪ੍ਰਤੀ ਕਿਲੋਵਾਟ ਹੈ। ਇਸ ਪ੍ਰਾਜੈਕਟ ਦੇ ਵਿੱਤੀ ਸਾਲ 2023 ਦੀ ਤੀਜੀ ਤਿਮਾਹੀ ਤੱਕ ਚਾਲੂ ਹੋਣ ਦੀ ਉਮੀਦ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਕੰਪਨੀ ਦੇ 3,520 ਮੈਗਾਵਾਟ ਨਵੀਨੀਕਰਨ ਊਰਜਾ ਪ੍ਰਾਜੈਕਟ ਚਾਲੂ ਹਨ। ਇਸ ਦੇ ਨਾਲ ਏ. ਜੀ. ਈ. ਐੱਲ. ਕੋਲ ਹੁਣ ਕੁੱਲ ਪੋਰਟਫੋਲੀਓ 15,390 ਮੈਗਾਵਾਟ ਅਕਸ਼ੈ ਊਰਜਾ ਪ੍ਰਾਜੈਕਟ ਦੀ ਸਮਰੱਥਾ ਹੈ, ਜਿਸ ਵਿਚ 11,870 ਮੈਗਾਵਾਟ ਦੇ ਪ੍ਰਾਜੈਕਟ ਲਾਗੂ ਹੋਣ ਦੇ ਪੜਾਅ ਵਿਚ ਹਨ।


Sanjeev

Content Editor

Related News