ਟਮਾਟਰ ਤੋਂ ਬਾਅਦ ਹੁਣ ਹੋਰ ਝਟਕੇ ਲਈ ਰਹੋ ਤਿਆਰ, ਵਧ ਸਕਦੀਆਂ ਹਨ ਪਿਆਜ਼ ਦੀਆਂ ਕੀਮਤਾਂ

Thursday, Aug 10, 2023 - 11:49 AM (IST)

ਟਮਾਟਰ ਤੋਂ ਬਾਅਦ ਹੁਣ ਹੋਰ ਝਟਕੇ ਲਈ ਰਹੋ ਤਿਆਰ, ਵਧ ਸਕਦੀਆਂ ਹਨ ਪਿਆਜ਼ ਦੀਆਂ ਕੀਮਤਾਂ

ਨਵੀਂ ਦਿੱਲੀ (ਇੰਟ.) – ਮਾਨਸੂਨ ਦੇ ਮੀਂਹ ਨਾਲ ਫਸਲਾਂ ਦੇ ਬਰਬਾਦ ਹੋਣ ਕਾਰਨ ਦੇਸ਼ ਬੀਤੇ 2 ਮਹੀਨਿਆਂ ਤੋਂ ਟਮਾਟਰ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਕਾਰਨ ਟਮਾਟਰ ਦੀਆਂ ਕੀਮਤਾਂ 200 ਰੁਪਏ ਪ੍ਰਤੀ ਕਿਲੋ ਤੋਂ ਵੀ ਪਾਰ ਜਾ ਚੁੱਕੀਅਾਂ ਹਨ। ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਆਉਣ ਵਾਲੇ ਸਮੇਂ ’ਚ ਇਸ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਟਮਾਟਰ ਤੋਂ ਬਾਅਦ ਹੁਣ ਪਿਆਜ਼ ਵੀ ਤੇਵਰ ਦਿਖਾਉਣ ਵਾਲਾ ਹੈ।

ਜਾਣਕਾਰਾਂ ਦੀ ਮੰਨੀਏ ਤਾਂ ਸਾਲ ’ਚ ਇਨੀਂ ਦਿਨੀਂ ਅਕਸਰ ਪਿਆਜ਼ ਦੇ ਸਟਾਕ ’ਚ ਗਿਰਾਵਟ ਆਉਂਦੀ ਹੈ। ਜੇ ਇਹ ਜਾਰੀ ਰਿਹਾ ਤਾਂ ਪਿਆਜ਼ ਦੀਆਂ ਕੀਮਤਾਂ ਵਧ ਸਕਦੀਆਂ ਹਨ। ਪਿਛਲੇ ਚਾਰ ਮਹੀਨਿਆਂ ਵਿਚ ਪਿਆਜ਼ ਦੀਆਂ ਕੀਮਤਾਂ ਉੱਚ ਪੱਧਰ ’ਤੇ ਬਣੀਆਂ ਹੋਈਆਂ ਹਨ। ਅਗਸਤ ਅਤੇ ਸਤੰਬਰ ਦੇ ਮਹੀਨੇ ਆਮ ਤੌਰ ’ਤੇ ਕਮਜ਼ੋਰ ਮੌਸਮ ਹੁੰਦਾਹੈ। ਪਿਆਜ਼ ਦੀ ਅਗਲੀ ਫਸਲ ਅਕਤੂਬਰ ’ਚ ਹੋਵੇਗੀ।

ਇਹ ਵੀ ਪੜ੍ਹੋ : ਅਜੇ ਤੱਕ ਨਹੀਂ ਮਿਲਿਆ ਆਮਦਨ ਕਰ ਰਿਫੰਡ ਤਾਂ ਇੰਝ ਚੈੱਕ ਕਰੋ ਆਪਣਾ ਸਟੇਟਸ

ਫਿਲਹਾਲ ਪਿਆਜ਼ ਦਿੱਲੀ ਦੇ ਬਾਜ਼ਾਰਾਂ ’ਚ 20 ਤੋਂ 25 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੀਮਤਾਂ ’ਚ ਤੇਜ਼ੀ ਆਉਣ ਵਾਲੀ ਹੈ। ਮਾਹਰ ਪੁਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਹਾੜ੍ਹੀ ਦੀ ਫਸਲ (ਸਰਦੀਆਂ ਦੀ ਬਿਜਾਈ) ਦਸੰਬਰ 2022-ਜਨਵਰੀ 2023) ਵਿਚ 3.5 ਫੀਸਦੀ ਘੱਟ ਹੋਣ ਦਾ ਅਨੁਮਾਨ ਹੈ। ਅਜਿਹਾ ਪਿਛਲੇ ਸੀਜ਼ਨ ’ਚ ਕਿਸਾਨਾਂ ਵਲੋਂ 25-27 ਫੀਸਦੀ ਦੀ ਘੱਟ ਵਸੂਲੀ ਕਾਰਨ ਹੈ।

ਸਟੋਰ ਕੀਤੇ ਪਿਆਜ਼ ਨੂੰ ਪੁੱਜਾ ਨੁਕਸਾਨ

ਰਿਪੋਰਟ ਮੁਤਾਬਕ ਟਮਾਟਰ ਦੇ ਉਲਟ ਪਿਆਜ਼ ਇਕ ਅਜਿਹੀ ਫਸਲ ਹੈ, ਜਿਸ ਦਾ ਸਰਕਾਰ ਕੋਲ ਢਾਈ ਲੱਖ ਟਨ ਦਾ ਰਿਜ਼ਰਵ ਹੈ। ਪਿਆਜ਼ ਦੀਆਂ ਕੀਮਤਾਂ ਵਧਣ ਦੀ ਸਥਿਤੀ ’ਚ ਸਰਕਾਰ ਇਸ ਨੂੰ ਮਾਰਕੀਟ ’ਚ ਉਤਾਰ ਕੇ ਕੀਮਤਾਂ ਨੂੰ ਕਾਬੂ ਕਰ ਸਕਦੀ ਹੈ। ਮਹਾਰਾਸ਼ਟਰ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਓਂ ਐਗਰੀਕਲਚਰਲ ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰ ਵਾਧਵਾਨੇ ਨੇ ਕਿਹਾ ਕਿ ਕਿਸਾਨਾਂ ਨੇ ਪਿਛਲੇ ਮਹੀਨੇ ਭਾਰੀ ਮੀਂਹ ਕਾਰਨ ਸਟੋਰ ਕੀਤੇ ਪਿਆਜ਼ ਦਾ ਬਹੁਤ ਨੁਕਸਾਨ ਹੋਣ ਦੀ ਸੂਚਨਾ ਦਿੱਤੀ ਹੈ, ਜਿਸ ਨਾਲ ਇਸ ਦੀ ਸਪਲਾਈ ’ਚ ਕਮੀ ਆਈ ਹੈ।

ਇਹ ਵੀ ਪੜ੍ਹੋ : ਗਲਤ ਸੂਚਨਾ ਨੂੰ ਰੋਕਣਾ ਅਹਿਮ, ਹੇਰਾਫੇਰੀ ਕਰ ਕੇ ਪੇਸ਼ ਸਮੱਗਰੀ ਖਿਲਾਫ ਹੋਵੇਗੀ ਕਾਰਵਾਈ : ਯੂ-ਟਿਊਬ

ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਿਟਿਕਸ ਦੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਪਿਆਜ਼ ਦੀ ਮੰਗ ਅਤੇ ਸਪਲਾਈ ਦਰਮਿਆਨ ਫਰਕ ਅਗਸਤ ਦੇ ਅਖੀਰ ’ਚ ਦਿਖਾਈ ਦੇਣ ਲੱਗੇਗਾ। ਪ੍ਰਚੂਨ ਬਾਜ਼ਾਰ ’ਚ ਸਤੰਬਰ ਦੀ ਸ਼ੁਰੂਆਤ ਤੋਂ ਪਿਆਜ਼ ਦੀਆਂ ਕੀਮਤਾਂ 60 ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਸਕਦੀਆਂ ਹਨ। ਹਾਲਾਂਕਿ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਇਹ ਕੀਮਤਾਂ ਸਾਲ 2020 ਦੇ ਉੱਚ ਪੱਧਰ ਤੋਂ ਹੇਠਾਂ ਹੀ ਰਹਿਣਗੀਆਂ।

ਕੀ ਕਹਿੰਦੇ ਹਨ ਸਰਕਾਰੀ ਸੂਤਰ?

ਉਧਰ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ’ਚ ਬੇਲਗਾਮ ਵਾਧੇ ਦੀ ਉਮੀਦ ਘੱਟ ਹੈ। ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਪਿਆਜ਼ ਦੀ ਮੰਗ ਅਤੇ ਸਪਲਾਈ ਦੀ ਨਿਗਰਾਨੀ ਕਰ ਰਹੀ ਹੈ, ਜਿਵੇਂ ਕਿ ਅਸੀਂ ਦੇਸ਼ ਭਰ ਵਿਚ 536 ਪੁਆਇੰਟ ’ਤੇ 22 ਜ਼ਰੂਰੀ ਵਸਤਾਂ ਦੇ ਮਾਮਲੇ ’ਚ ਕਰਦੇ ਹਾਂ। ਸਾਡੇ ਕੋਲ ਬਾਜ਼ਾਰ ’ਚ ਦਖਲ ਦੇਣ ਲਈ ਲੋੜੀਂਦਾ ਸਟਾਕ ਹੈ ਅਤੇ ਕੋਈ ਚਿੰਤਾ ਦੀ ਗੱਲ ਨਹੀਂ ਹੈ।

ਇਹ ਵੀ ਪੜ੍ਹੋ : HYUNDAI ਤੇ KIA ਨੇ ਵਾਪਸ ਬੁਲਾਏ 91,000 ਵਾਹਨ, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News