ਕੋਰੋਨਾ ਸੰਕਟ ਤੋਂ ਬਾਅਦ ਲੋਕਾਂ ''ਚ ਵਧਿਆ ਹੈਲਥ ਇੰਸ਼ੋਰੈਂਸ ਖ਼ਰੀਦਣ ਦਾ ਰੁਝਾਨ
Friday, Dec 30, 2022 - 06:50 PM (IST)
ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਸੰਕਟ ਤੋਂ ਬਾਅਦ ਲੋਕਾਂ ਵਿਚਕਾਰ ਬੀਮਾ ਪਾਲਸੀ ਖ਼ਰੀਦਣ ਦਾ ਰੁਝਾਨ ਵਧਿਆ ਹੈ। ਲੋਕਾਂ ਦਰਮਿਆਨ ਬੀਮਾ ਪਾਲਸੀ ਖਰੀਦਣ ਦਾ ਰੁਝਾਨ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਨਾ ਦੇ ਬਰਾਬਰ ਸੀ। ਹੁਣ ਜਦੋਂ ਤੋਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਕੋਰੋਨਾ ਮਹਾਮਾਰੀ ਦੀ ਅਗਲੀ ਲਹਿਰ ਫਿਰ ਤੋਂ ਦਸਤਕ ਦੇ ਸਕਦੀ ਹੈ। ਉਸ ਸਮੇਂ ਤੋਂ ਬਾਅਦ ਲੋਕਾਂ ਦਰਮਿਆਨ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਦਿਲਚਸਪੀ ਵਧੀ ਹੈ।
ਇਸ ਸਾਲ ਲੋਕਾਂ ਵਿਚ ਓਪੀਡੀ ਕਵਰੇਜ ਲੈਣ ਦਾ ਰੁਝਾਨ 19.8 ਫ਼ੀਸਦੀ ਵਧਿਆ ਹੈ। ਔਸਤ ਸਮ ਐਸ਼ਿਓਰਡ ਵਿਚ ਵੀ 58 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਪਾਲਸੀ ਬਾਜ਼ਾਰ ਦੇ ਅੰਕੜੇ ਦੱਸਦੇ ਹਨ ਕਿ ਹੈਲਥਕੇਅਰ ਖਰਚ ਵਿਚ ਸਿਰਫ਼ ਓਪੀਡੀ ਦੀ ਹਿੱਸੇਦਾਰੀ 70 ਫ਼ੀਸਦੀ ਤੱਕ ਹੁੰਦੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਵੀ ਦੇਸ਼ ਦੇ ਲੋਕ ਇਲਾਜ ਉੱਤੇ ਸਾਲਾਨਾ ਖ਼ਰਚ ਦਾ ਕਰੀਬ 53% ਆਪਣੀ ਜੇਬ ਤੋਂ ਭਰਦੇ ਹਨ। ਇਹ ਹੀ ਕਾਰਨ ਹੈ ਕਿ 2022 ਵਿਚ ਹੈਲਥ ਇੰਸ਼ੋਰੈਂਸ ਪਾਲਸੀ ਦੇ ਨਾਲ ਓਪੀਡੀ ਕਵਰ ਖਰਦੀਣ ਦਾ ਟ੍ਰੇਂਡ ਜ਼ੋਰ ਫੜ ਰਿਹਾ ਹੈ।
ਮਾਹਰਾਂ ਮੁਤਾਬਕ ਬਿਨਾਂ ਓਪੀਡੀ ਅਤੇ ਓਪੀਡੀ ਕਵਰੇਜ ਸਮੇਤ ਕੰਪਰੀਹੈਂਸਿਵ ਹੈਲਥ ਇੰਸ਼ੋਰੈਂਸ ਦੇ ਪ੍ਰੀਮੀਅਮ ਵਿਚ 10 ਫ਼ੀਸਦੀ ਤੋਂ 20 ਫ਼ੀਸਦੀ ਦਾ ਫਰਕ ਹੋ ਸਕਦਾ ਹੈ।
ਹੈਲਥ ਇੰਸ਼ੋਰੈਂਸ ਵਿਚ ਨਿਵੇਸ਼ ਕਰਨ ਵਾਲੇ ਸੀਨੀਅਰ ਨਾਗਰਿਕਾਂ ਦੀ ਸੰਖਿਆ 2021 ਦੇ 22 ਫ਼ੀਸਦੀ ਤੋਂ ਵਧ ਕੇ 26 ਫ਼ੀਸਦੀ ਹੋ ਗਈ ਹੈ। ਇਸੇ ਤਰ੍ਹਾਂ ਸਿਹਤ ਬੀਮਾ ਖ਼ਰੀਦਣ ਵਾਲੇ ਨੌਜਵਾਨਾਂ ਦੀ ਹਿੱਸੇਦਾਰੀ 30 ਫ਼ੀਸਦੀ ਤੋਂ ਵਧ ਕੇ 36 ਫ਼ੀਸਦੀ ਹੋ ਗਈ ਹੈ। ਟਿਅਰ 2-3 ਸ਼ਹਿਰਾਂ ਵਿਚ ਆਨਲਾਈਨ ਪਾਲਸੀ ਖ਼ਰੀਦਣ ਵਾਲਿਆਂ ਦੀ ਸੰਖਿਆ 2021 ਦੇ 38 ਫ਼ੀਸਦੀ ਦੇ ਮੁਕਾਬਲੇ ਵਧ ਕੇ ਇਸ ਸਾਲ 45 ਫ਼ੀਸਦੀ ਹੋ ਗਈ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।