ਰੂਸ ਤੋਂ ਗੈਸ ਦੀ ਸਪਲਾਈ ਬੰਦ, ਹੁਣ ਭਾਰਤ ਦੁੱਗਣੀ ਕੀਮਤ ''ਤੇ ਖਰੀਦਣ ਨੂੰ ਮਜ਼ਬੂਰ
Tuesday, Sep 20, 2022 - 03:24 PM (IST)

ਬਿਜਨੈੱਸ ਡੈਸਕ- ਰੂਸ ਤੋਂ ਤਰਲ ਕੁਦਰਤੀ ਗੈਸ (LNG) ਸ਼ਿਪਮੈਂਟ ਦੀ ਡਿਲਿਵਰੀ ਰੱਦ ਹੋਣ ਤੋਂ ਬਾਅਦ ਭਾਰਤ ਨੂੰ ਇਸ ਲਈ ਦੁੱਗਣੀ ਕੀਮਤ ਦਾ ਭੁਗਤਾਨ ਕਰਨਾ ਪਿਆ ਹੈ। ਗੇਲ ਇੰਡੀਆ ਲਿਮਟਿਡ ਨੇ ਅਕਤੂਬਰ ਅਤੇ ਨਵੰਬਰ ਦੇ ਵਿਚਾਲੇ ਡਿਲਿਵਰੀ ਲਈ ਕਈ ਤਰਲ ਕੁਦਰਤੀ ਗੈਸ ਦੇ ਕਾਰਗੋ ਖਰੀਦੇ ਹਨ। ਇਨ੍ਹਾਂ ਕਾਰਗੋ ਦੇ ਭੁਗਤਾਨ ਲਈ ਦਿੱਤੀ ਗਈ ਰਾਸ਼ੀ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ ਦੁੱਗਣੀ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਰੂਸ ਦੇ ਯੂਕ੍ਰੇਨ 'ਤੇ ਆਕਰਮਣ ਤੋਂ ਬਾਅਦ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਆਏ ਗਲੋਬਲ ਉਛਾਲ ਦਾ ਅਸਰ ਸਭ ਤੋਂ ਜ਼ਿਆਦਾ ਵਿਕਾਸਸ਼ੀਲ ਦੇਸ਼ਾਂ 'ਤੇ ਪਿਆ ਹੈ। ਇਸ ਕਾਰਨ ਕਰਕੇ ਉਨ੍ਹਾਂ ਨੂੰ ਕੁਦਰਤੀ ਗੈਸ ਖਰੀਦਣ ਲਈ ਜ਼ਿਆਦਾ ਪੈਸੇ ਦਾ ਭੁਗਤਾਨ ਕਰਨਾ ਪੈ ਰਿਹਾ ਹੈ।
ਇਸ ਕਾਰਨ ਕਰਕੇ ਵਧੀ ਮਹਿੰਗਾਈ ਦਰ
ਕੁਦਰਤੀ ਗੈਸ ਦੀਆਂ ਕੀਮਤਾਂ 'ਚ ਆਏ ਉਛਾਲ ਤੋਂ ਬਾਅਦ ਕਈ ਦੇਸ਼ਾਂ 'ਚ ਉਦਯੋਗਿਕ ਕੰਮਕਾਜ ਵੀ ਪ੍ਰਭਾਵਿਤ ਹੋਇਆ ਹੈ। ਉੱਚ ਬਾਲਣ ਲਾਗਤ ਦੇ ਕਾਰਨ ਅਗਸਤ 'ਚ ਭਾਰਤ ਦੀ ਖੁਦਰਾ ਮਹਿੰਗਾਈ ਦਰ 'ਚ ਵੀ ਵਾਧਾ ਹੋਇਆ ਹੈ, ਜੋ ਇਕ ਵਾਰ ਫਿਰ ਸੱਤ ਫੀਸਦੀ ਦੇ ਅੰਕੜੇ 'ਤੇ ਪਹੁੰਚ ਗਈ ਹੈ। ਕੁਦਰਤੀ ਗੈਸ ਸ਼ਿਪਮੈਂਟ ਨੂੰ ਲੈ ਕੇ ਕੀਤੇ ਗਏ ਜ਼ਿਆਦਾ ਭੁਗਤਾਨ 'ਤੇ ਗੇਲ ਇੰਡੀਆ ਦੀ ਹੋਰ ਕਿਸੇ ਵੀ ਤਰ੍ਹਾਂ ਦਾ ਬਿਆਨ ਨਹੀਂ ਆਇਆ ਹੈ।
ਕਿਉਂ ਵਧੀ ਹੈ ਪਰੇਸ਼ਾਨੀ?
ਭਾਰਤ ਪਹਿਲਾਂ Gazporm PJSC ਦੀ ਪੂਰਵ ਟ੍ਰੇਡਿੰਗ ਯੂਨਿਟ ਨਾਲ ਗੈਸ ਖਰੀਦ ਰਿਹਾ ਸੀ ਪਰ ਇਸ ਸਾਲ ਦੀ ਸ਼ੁਰੂਆਤ 'ਚ ਜਰਮਨੀ ਨੇ ਇਸ ਦਾ ਨੈਸ਼ਨਲਾਈਜੇਸ਼ਨ ਕਰ ਦਿੱਤਾ। ਇਸ ਕਾਰਨ ਕਰਕੇ ਭਾਰਤ ਨੂੰ ਹੁਣ ਗੈਸ ਦੀ ਸਪਲਾਈ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Gazporm ਗੈਸ ਦੀ ਸਪਲਾਈ ਨਹੀਂ ਕਰਨ ਦੀ ਵਜ੍ਹਾ ਨਾਲ ਕਾਨਟ੍ਰੈਕਟ ਦੇ ਅਨੁਸਾਰ ਜ਼ੁਰਮਾਨਾ ਚੁਕਾ ਰਹੀ ਹੈ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਵਪਾਰੀਆਂ ਅਨੁਸਾਰ ਗੇਲ ਨੇ ਪਿਛਲੇ ਹਫ਼ਤੇ ਅਕਤੂਬਰ ਤੋਂ ਨਵੰਬਰ 'ਚ ਡਿਲਿਵਰੀ ਲਈ ਤਿੰਨ ਐੱਲ.ਐੱਨ.ਜੀ. ਸ਼ਿਪਮੈਂਟ ਖਰੀਦੇ ਹਨ। ਇਹ ਕਰਾਰ 40 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ ਤੋਂ ਜ਼ਿਆਦਾ ਕੀਮਤ 'ਤੋ ਹੋਈ ਹੈ।
ਭਾਰਤ ਨੇ ਕੀਤਾ ਸੀ 20 ਸਾਲ ਦਾ ਕਰਾਰ
ਸਿੰਗਾਪੁਰ 'ਚ Gazporm ਦੇ ਮਾਰਕਟਿੰਗ ਡਿਵੀਜ਼ਨ ਦੇ ਨਾਲ ਗੇਲ 2018 'ਚ ਰਿਵਾਇਤੀ ਦਰ 'ਤੇ 20 ਸਾਲ ਲਈ ਕਾਨਟਰੈਕਟ ਕੀਤਾ ਸੀ। ਇਹ ਇਕਾਈ ਤਕਨੀਕੀ ਰੂਪ ਨਾਲ Gazporm ਜਰਮਨੀਆ GMBH ਦਾ ਹਿੱਸਾ ਸੀ। ਅਪ੍ਰੈਲ 'ਚ ਜਰਮਨੀ ਦੇ ਰੈਗੂਲੇਟਰ ਨੇ ਸੀਜ ਕਰ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਦਾ ਨਾਂ ਬਦਲ ਕੇ ਸਕਿਓਰਿੰਗ ਐਨਰਜੀ ਫਾਰ ਯੂਰਪ ਜੀ.ਐੱਮ.ਬੀ.ਐੱਚ ਕਰ ਦਿੱਤਾ ਗਿਆ। ਨਵੀਂ ਕੰਪਨੀ ਹੁਣ ਰੂਸ ਦੇ ਯਮਲ ਪੇਨੁਸੁਲਾ ਤੋਂ ਤੇਲ ਹਾਸਲ ਕਰਨ 'ਚ ਸਮਰੱਥ ਨਹੀਂ ਹੈ। ਇਸ ਕਾਰਨ ਕਰਕੇ ਉਸ ਦੇ ਕੋਲ ਭਾਰਤ ਨੂੰ ਸਪਲਾਈ ਕਰਨ ਲਈ ਗੈਸ ਉਪਲੱਬਧ ਨਹੀਂ ਹੈ। ਕੰਪਨੀ ਹੁਣ ਕਾਨਟਰੈਕਟ ਦੇ ਅਨੁਸਾਰ ਗੇਲ ਨੂੰ ਜੁਰਮਾਨਾ ਚੁਕਾ ਰਹੀ ਹੈ।