ਭਾਰਤ ਪਹੁੰਚਿਆ ਹੂਤੀਆਂ ਦੇ ਆਂਤਕ ਦਾ ਸੇਕ, ਵੱਧ ਸਕਦੀ ਹੈ ਮਾਰੂਤੀ ਦੀ ਕਾਸਟ

Monday, Feb 12, 2024 - 10:31 AM (IST)

ਭਾਰਤ ਪਹੁੰਚਿਆ ਹੂਤੀਆਂ ਦੇ ਆਂਤਕ ਦਾ ਸੇਕ, ਵੱਧ ਸਕਦੀ ਹੈ ਮਾਰੂਤੀ ਦੀ ਕਾਸਟ

ਨਵੀਂ ਦਿੱਲੀ (ਭਾਸ਼ਾ)- ਲਾਲ ਸਾਗਰ ਸੰਕਟ ਕਾਰਨ ਹੁਣ ਭਾਰਤੀ ਕੰਪਨੀਆਂ ਵੀ ਪ੍ਰਭਾਵਿਤ ਹੋਣ ਲੱਗੀਆਂ ਹਨ। ਇਸ ਸੰਕਟ ਨਾਲ ਜਹਾਜ਼ਾਂ ਦੇ ਰੂਟਾਂ ’ਚ ਬਦਲਾਅ ਕਾਰਨ ਦੇਸ਼ ਦੀ ਮੁੱਖ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਲਾਗਤ ’ਚ ਕੁਝ ਵਾਧਾ ਹੋ ਸਕਦਾ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ। ਵਾਹਨ ਖੇਤਰ ਦੀ ਇਸ ਮੁੱਖ ਕੰਪਨੀ ਨੇ ਪਿਛਲੇ ਕੈਲੰਡਰ ਸਾਲ ’ਚ ਲਗਭਗ 2.7 ਲੱਖ ਕਾਰਾਂ ਦੀ ਬਰਾਮਦ ਕੀਤੀ ਸੀ। 

ਇਹ ਵੀ ਪੜ੍ਹੋ - EPFO ਦੇ 7 ਕਰੋੜ ਮੈਂਬਰਜ਼ ਨੂੰ ਲੱਗ ਸਕਦੈ ਝਟਕਾ, ਵਿਆਜ ਦਰਾਂ ਘਟਾਉਣ ਦੀ ਤਿਆਰੀ!

ਹਾਲਾਂਕਿ, ਕੰਪਨੀ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਇਸ ਮੁੱਦੇ ਦਾ ਉਸ ਦੀ ਬਰਾਮਦ ’ਤੇ ਕੁਝ ਵਿਸ਼ੇਸ਼ ਪ੍ਰਭਾਵ ਪਵੇਗਾ। ਲਾਲ ਸਾਗਰ ਜਲਡਮਰੂਮੱਧ ਕੌਮਾਂਤਰੀ ਕੰਟੇਨਰ ਟਰਾਂਸਪੋਰਟ ਦੇ 30 ਫ਼ੀਸਦੀ ਅਤੇ ਕੌਮਾਂਤਰੀ ਵਪਾਰ ਦੇ 12 ਫ਼ੀਸਦੀ ਲਈ ਮਹੱਤਵਪੂਰਨ ਹੈ। ਯੂਰਪ ਦੇ ਨਾਲ ਭਾਰਤ ਦਾ ਲਗਭਗ 80 ਫ਼ੀਸਦੀ ਵਸਤੂਆਂ ਦਾ ਵਪਾਰ ਇਸੇ ਰਸਤੇ ਤੋਂ ਹੁੰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਈਰਾਨ ਵੱਲੋਂ ਸਮਰੱਥਨ ਪ੍ਰਾਪਤ ਯਮਨ ਦੇ ਹੂਤੀ ਬਾਗੀਆਂ ਨੇ ਉਥੇ ਆਂਤਕ ਮਚਾਅ ਰੱਖਿਆ ਹੈ। ਇਸ ਕਾਰਨ ਉਥੋਂ ਜਹਾਜ਼ਾਂ ਦੀ ਆਮਦ ’ਤੇ ਪ੍ਰਭਾਵ ਪਿਆ ਹੈ। 

ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼

ਐੱਮ. ਐੱਸ. ਆਈ. ਦੇ ਕਾਰਜਕਾਰੀ ਅਧਿਕਾਰੀ (ਕਾਰਪੋਰੇਟ ਮਾਮਲੇ) ਰਾਹੁਲ ਭਾਰਤੀ ਨੇ ਕਿਹਾ,‘‘ਲਾਲ ਸਾਗਰ ਮੁੱਦੇ ਕਾਰਨ ਸਾਨੂੰ ਕੁਝ ਲਾਜਿਸਟਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋਖਮ ਅਤੇ ਵਾਹਨਾਂ ਦੇ ਰੂਟਾਂ ’ਚ ਬਦਲਾਅ ਦੀ ਵਜ੍ਹਾ ਨਾਲ ਲਾਗਤ ’ਚ ਕੁਝ ਵਾਧਾ ਹੋ ਸਕਦਾ ਹੈ ਪਰ ਇਹ ਜ਼ਿਕਰਯੋਗ ਨਹੀਂ ਹੋਵੇਗਾ।’’ ਉਨ੍ਹਾਂ ਨੇ ਕਿਹਾ ਕਿ ਮਾਲ ਬਰਾਮਦ ਦੇ ਸਮੇਂ ’ਚ ਕੁਝ ਬਦਲਾਅ ਹੋ ਸਕਦਾ ਹੈ। ਇਸ ਨਾਲ ਜਹਾਜ਼ਾਂ ਦੇ ਆਉਣ ਅਤੇ ਬਰਾਮਦ ਲਈ ਵਾਹਨਾਂ ਦੇ ਉਠਾਅ ’ਚ ਕੁਝ ਅਨਿਸ਼ਿਚਤਤਾ ਦੇਖਣ ਨੂੰ ਮਿਲ ਸਕਦੀ ਹੈ। 

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

ਇਸ ਤੋਂ ਇਲਾਵਾ ਭਾਰਤੀ ਨੇ ਕਿਹਾ ਕਿ ਇਹ ਇਕ ਛੋਟਾ ਮੁੱਦਾ ਹੈ ਪਰ ਬਰਾਮਦ ਕਾਰੋਬਾਰ ’ਚ ਇਹ ਇਕ ਆਮ ਗੱਲ ਹੈ। ਦੂਜੇ ਪਾਸੇ ਭਾਰਤੀ ਨੇ ਕਿਹਾ ਕਿ ਮਾਰੂਤੀ ਸੁਜ਼ੂਕੀ ਨੇ ਇਸ ਦਹਾਕੇ ਦੇ ਆਖਿਰ ਤਕ ਘੱਟੋ-ਘੱਟ 7.5 ਲੱਖ ਵਾਹਨਾਂ ਦੀ ਬਰਾਮਦ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਸਪਲਾਈ ਲੜੀ ਪ੍ਰਭਾਵਿਤ, ਆਉਣ ਵਾਲੇ ਮਹੀਨਿਆਂ ’ਚ ਸੁਧਾਰ ਦੀ ਉਮੀਦ : ਬਲਬੀਰ ਢਿੱਲੋਂ
ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਆਡੀ ਨੇ ਕਿਹਾ ਕਿ ਲਾਲ ਸਾਗਰ ਸੰਕਟ ਨਾਲ ਉਸ ਲਈ ਸਪਲਾਈ ਲੜੀ ਸਬੰਧੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਤੋਂ ਪਹਿਲੀ ਤਿਮਾਹੀ ’ਚ ਭਾਰਤ ’ਚ ਗਾਹਕਾਂ ਨੂੰ ਕਾਰ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਆਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਆਉਣ ਵਾਲੇ ਮਹੀਨੇ ’ਚ ਸੁਧਾਰ ਦੀ ਉਮੀਦ ਹੈ। 

ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ

ਉਨ੍ਹਾਂ ਕਿਹਾ ਕਿ ਕੰਪਨੀ ਭਾਰਤ ’ਚ ਇਲੈਕਟ੍ਰਿਕ ਕਾਰਾਂ ਨੂੰ ਤਿਆਰ ਕਰਨ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਕਰ ਰਹੀ ਹੈ। ਉਨ੍ਹਾਂ ਕਿਹਾ,‘‘ਸਾਨੂੰ ਸਮੇਂ-ਸਮੇਂ ’ਤੇ ਵੱਖ-ਵੱਖ ਕਾਰਨਾਂ ਨਾਲ ਵੀ ਚੁਣੌਤੀ ਮਿਲਦੀ ਹੈ। ਹਾਲ ਹੀ ’ਚ ਲਾਲ ਸਾਗਰ ਦੀ ਸਥਿਤੀ ਕਾਰਨ ਸਪਲਾਈ ਲੜੀ ’ਚ ਰੁਕਾਵਟ ਆਈ ਹੈ, ਜਿਸ ਦਾ ਅਸੀਂ 2024 ਦੀ ਪਹਿਲੀ ਤਿਮਾਹੀ ’ਚ ਸਾਹਮਣਾ ਕਰ ਰਹੇ ਹਾਂ ਪਰ ਸਾਨੂੰ ਆਉਣ ਵਾਲੇ ਮਹੀਨਿਆਂ ’ਚ ਸੁਧਾਰ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News