ਕੀਮਤਾਂ ’ਚ ਵਾਧੇ ਤੋਂ ਬਾਅਦ ਸਰਕਾਰ ਨੇ ਕਣਕ ਵਪਾਰੀਆਂ ਤੇ ਥੋਕ ਵਿਕ੍ਰੇਤਾਵਾਂ ਲਈ ‘ਸਟਾਕ’ ਦੀ ਲਿਮਟ ਘਟਾਈ

Friday, Sep 15, 2023 - 12:51 PM (IST)

ਕੀਮਤਾਂ ’ਚ ਵਾਧੇ ਤੋਂ ਬਾਅਦ ਸਰਕਾਰ ਨੇ ਕਣਕ ਵਪਾਰੀਆਂ ਤੇ ਥੋਕ ਵਿਕ੍ਰੇਤਾਵਾਂ ਲਈ ‘ਸਟਾਕ’ ਦੀ ਲਿਮਟ ਘਟਾਈ

ਨਵੀਂ ਦਿੱਲੀ (ਭਾਸ਼ਾ)– ਸਰਕਾਰ ਨੇ ਕਣਕ ਦੀਆਂ ਕੀਮਤਾਂ ਵਿੱਚ ਤੇਜ਼ੀ ਲਿਆਉਣ ਦਰਮਿਆਨ ਕਣਕ ਵਪਾਰੀਆਂ, ਥੋਕ ਵਿਕ੍ਰੇਤਾਵਾਂ ਅਤੇ ਵੱਡੀਆਂ ਰਿਟੇਲ ਚੇਨਾਂ ’ਤੇ ਸਟਾਕ ਲਿਮਟ ਨੂੰ 3000 ਟਨ ਤੋਂ ਘਟਾ ਕੇ 2000 ਟਨ ਕਰ ਦਿੱਤਾ ਹੈ। ਇਹ ਕਦਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਇਸ ਫ਼ੈਸਲੇ ਦਾ ਐਲਾਨ ਕਰਦੇ ਹੋਏ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਕੀਮਤਾਂ ’ਚ ਹਾਲੇ ਹੀ ਦੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਸਟਾਕ ਲਿਮਟ ਦੀ ਸਮੀਖਿਆ ਕੀਤੀ ਹੈ। ਅੱਜ ਤੋਂ ਵਪਾਰੀਆਂ, ਥੋਕ ਵਿਕ੍ਰੇਤਾਵਾਂ ਅਤੇ ਵੱਡੀਆਂ ਰਿਟੇਲ ਚੇਨ ਦੇ ਵਿਕ੍ਰੇਤਾਵਾਂ ਲਈ ਸਟਾਕ ਲਿਮਟ ਨੂੰ ਘਟਾ ਕੇ 2000 ਟਨ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ

ਉਹਨਾਂ ਨੇ ਕਿਹਾ ਕਿ 3 ਮਹੀਨੇ ਪਹਿਲਾਂ 12 ਜੂਨ ਨੂੰ ਸਰਕਾਰ ਨੇ ਇਨ੍ਹਾਂ ਕਣਕ ਕਾਰੋਬਾਰੀਆਂ ’ਤੇ ਮਾਰਚ, 2024 ਤੱਕ 3000 ਟਨ ਸਟਾਕ ਰੱਖਣ ਦੀ ਲਿਮਟ ਲਗਾਈ ਸੀ। ਸਟਾਕ ਲਿਮਟ ਨੂੰ ਘਟਾ ਕੇ 2000 ਟਨ ਕਰ ਦਿੱਤਾ ਗਿਆ ਹੈ, ਕਿਉਂਕਿ ਸਰਕਾਰ ਨੇ ਦੇਖਿਆ ਕਿ ਪਿਛਲੇ ਇਕ ਮਹੀਨੇ ਵਿੱਚ ਐੱਨ. ਸੀ. ਡੀ. ਈ. ਐਕਸ. ’ਤੇ ਕਣਕ ਦੀਆਂ ਕੀਮਤਾਂ ਵਿੱਚ 4 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਵਧ ਕੇ 2,550 ਰੁਪਏ ਪ੍ਰਤੀ ਕੁਇੰਟਲ ਹੋ ਗਈਆਂ। ਚੋਪੜਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਹਾਲਾਂਕਿ ਦੇਸ਼ ਵਿੱਚ ਕਣਕ ਦੀ ਲੋੜੀਂਦੀ ਉਪਲਬਧਤਾ ਹੈ, ਮੈਨੂੰ ਲਗਦਾ ਹੈ ਕਿ ਕੁੱਝ ਤੱਤ ਹਨ ਜੋ ਨਕਲੀ ਕਮੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News