ਹਾਸਰਸ ਕਲਾਕਾਰ ਭਾਰਤੀ ਸਿੰਘ ਤੋਂ ਬਾਅਦ NCB ਨੇ ਉਸ ਦੇ ਪਤੀ ਹਰਸ਼ ਨੂੰ ਵੀ ਕੀਤਾ ਗ੍ਰਿਫ਼ਤਾਰ

Sunday, Nov 22, 2020 - 03:51 PM (IST)

ਹਾਸਰਸ ਕਲਾਕਾਰ ਭਾਰਤੀ ਸਿੰਘ ਤੋਂ ਬਾਅਦ NCB ਨੇ ਉਸ ਦੇ ਪਤੀ  ਹਰਸ਼ ਨੂੰ ਵੀ ਕੀਤਾ ਗ੍ਰਿਫ਼ਤਾਰ

ਮੁੰਬਈ — ਕਾਮੇਡੀਅਨ ਭਾਰਤੀ ਸਿੰਘ ਤੋਂ ਬਾਅਦ ਨਸ਼ਿਆਂ ਦੇ ਮਾਮਲੇ ਵਿਚ ਉਸ ਦੇ ਪਤੀ ਹਰਸ਼ ਲਿਮਬਾਚੀਆ ਨੂੰ ਵੀ ਐਨਸੀਬੀ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪੁਸ਼ਟੀ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੁਆਰਾ ਕੀਤੀ ਗਈ ਹੈ। ਸ਼ਨੀਵਾਰ ਨੂੰ ਭਾਰਤੀ ਅਤੇ ਹਰਸ਼ਾ ਦੇ ਘਰ 'ਤੇ ਐਨ.ਸੀ.ਬੀ. ਨੇ ਰੇਡ ਮਾਰੀ ਸੀ, ਜਿਸ 'ਚ ਉਨ੍ਹਾਂÎ ਦੇ ਘਰੋਂ ਭੰਗ(ਗਾਂਜਾ) ਬਰਾਮਦ ਹੋਇਆ। ਇੰਨਾ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਐਨਸੀਬੀ ਅਧਿਕਾਰੀਆਂ ਨਾਲ ਕੀਤੀ ਗਈ ਪੁੱਛਗਿੱਛ ਵਿਚ ਹਰਸ਼ ਅਤੇ ਭਾਰਤੀ ਨੇ ਨਸ਼ੇ ਲੈਣ ਦੀ ਗੱਲ ਕਬੂਲੀ ਹੈ।

ਜ਼ਿਕਰਯੋਗ ਹੈ ਕਿ ਘਰ 'ਚ ਗਾਂਜਾ ਮਿਲਣ ਤੋਂ ਬਾਅਦ ਭਾਰਤੀ ਅਤੇ ਹਰਸ਼ ਨੂੰ ਪੁੱਛਗਿੱਛ ਲਈ ਐਨ.ਸੀ.ਬੀ. ਦਫਤਰ ਬੁਲਾਇਆ ਗਿਆ ਸੀ। ਭਾਰਤੀ ਸਿੰਘ ਨੂੰ ਸ਼ਨੀਵਾਰ ਸ਼ਾਮ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤੀ ਅਤੇ ਹਰਸ਼ ਦੇ ਨੌਕਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਐਨ.ਸੀ.ਬੀ. ਨੇ ਸਰੋਤ ਦਾ ਪਤਾ ਵੀ ਲਗਾਇਆ ਹੈ ਜਿੱਥੋਂ ਦੋਵਾਂ ਨੂੰ ਨਸ਼ੀਲੇ ਪਦਾਰਥ ਮਿਲਦੇ ਹਨ।

ਇਹ ਵੀ ਪੜ੍ਹੋ : ਦਸੰਬਰ ਤੋਂ ਤੁਹਾਡਾ ਬੈਂਕ ਬਦਲੇਗਾ ਪੈਸੇ ਦੇ ਲੈਣ-ਦੇਣ ਨਾਲ ਜੁੜਿਆ ਇਹ ਨਿਯਮ

ਗ੍ਰਿਫਤਾਰੀ ਤੋਂ ਬਾਅਦ ਭਾਰਤੀ ਸਿੰਘ ਨੂੰ ਪੂਰੀ ਰਾਤ ਐਨ.ਸੀ.ਬੀ. ਦਫ਼ਤਰ ਵਿਚ ਰੱਖਿਆ ਗਿਆ ਸੀ। ਭਾਰਤੀ ਦੀ ਮਾਂ ਉਸ ਨੂੰ ਮਿਲਣ ਲਈ ਰਾਤ ਨੂੰ ਐਨ.ਸੀ.ਬੀ. ਦਫ਼ਤਰ ਪਹੁੰਚੀ ਸੀ, ਪਰ ਉਸਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅੱਜ ਭਾਰਤੀ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਹੁਣ ਅਦਾਲਤ ਉਨ੍ਹਾਂ 'ਤੇ ਕੀ ਫੈਸਲਾ ਲੈਂਦੀ ਹੈ ਇਹ ਵੇਖਣਯੋਗ ਹੋਵੇਗਾ।

ਇਹ ਵੀ ਪੜ੍ਹੋ : ਹੀਰੋ ਗਰੁੱਪ ਨੇ ਵਧਾਇਆ ਦੇਸ਼ ਦਾ ਮਾਣ, ਹੁਣ ਵਿਦੇਸ਼ਾਂ 'ਚ ਝੰਡੇ ਗੱਡਣ ਦੀ ਤਿਆਰੀ 'ਚ


author

Harinder Kaur

Content Editor

Related News