ਅਰਹਰ ਅਤੇ ਮਾਂਹ ਤੋਂ ਬਾਅਦ ਹੁਣ ਛੋਲਿਆਂ ਦੀ ਦਾਲ ਵੀ ਹੋਈ ਮਹਿੰਗੀ, 20 ਫੀਸਦੀ ਵਧੀ ਕੀਮਤ

Thursday, Aug 24, 2023 - 09:47 AM (IST)

ਅਰਹਰ ਅਤੇ ਮਾਂਹ ਤੋਂ ਬਾਅਦ ਹੁਣ ਛੋਲਿਆਂ ਦੀ ਦਾਲ ਵੀ ਹੋਈ ਮਹਿੰਗੀ, 20 ਫੀਸਦੀ ਵਧੀ ਕੀਮਤ

ਨਵੀਂ ਦਿੱਲੀ (ਇੰਟ.) - ਮਾਨਸੂਨ ਦੇ ਆਗਮਨ ਦੇ ਨਾਲ ਮਹਿੰਗਾਈ ਦੀ ਮਾਰ ਸਿਰਫ ਪਿਆਜ਼, ਟਮਾਟਰ, ਚੌਲਾਂ, ਕਣਕ ਅਤੇ ਹਰੀਆਂ ਸਬਜ਼ੀਆਂ ’ਤੇ ਹੀ ਨਹੀਂ ਪਈ ਹੈ , ਸਗੋਂ ਦਾਲਾਂ ਦੀਆਂ ਕੀਮਤਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਦਾਲਾਂ ਦਾ ਰੇਟ ਬਾਰਿਸ਼ ਆਉਣ ਤੋਂ ਪਹਿਲਾਂ ਹੀ ਜ਼ਿਆਦਾ ਸੀ ਪਰ ਮੀਂਹ ਨੇ ਇਸ ਦੀ ਕੀਮਤ ’ਚ ਹੋਰ ਅੱਗ ਲਾ ਦਿੱਤੀ। ਇਸ ਨਾਲ ਗਰੀਬ ਆਦਮੀ ਦੀ ਥਾਲੀ ਤੋਂ ਦਾਲ ਗਾਇਬ ਹੋ ਗਈ ਹੈ। ਰਿਟੇਲ ਇਨਫਲੇਸ਼ਨ ਦਾ ਆਲਮ ਇਹ ਹੈ ਕਿ ਅਰਹਰ ਅਤੇ ਮਾਂਹ ਤੋਂ ਬਾਅਦ ਹੁਣ ਛੋਲਿਆਂ ਦੀ ਦਾਲ ਵੀ ਮਹਿੰਗੀ ਹੋ ਗਈ ਹੈ।

ਇਹ ਵੀ ਪੜ੍ਹੋ : ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਔਰਤ ਨੇ ਟਰੂਡੋ ਸਰਕਾਰ 'ਤੇ ਕੱਸਿਆ ਤੰਜ, ਵੀਡੀਓ ਜਾਰੀ ਕਰਕੇ ਦਿੱਤੀ ਇਹ ਸਲਾਹ

ਕਿਹਾ ਜਾ ਰਿਹਾ ਹੈ ਕਿ ਇਸ ਦੀ ਕੀਮਤ ’ਚ ਸਭ ਤੋਂ ਜ਼ਿਆਦਾ ਵਾਧਾ ਜੁਲਾਈ ’ਚ ਦਰਜ ਕੀਤਾ ਗਿਆ। ਇਹੀ ਵਜ੍ਹਾ ਹੈ ਕਿ ਹੁਣ ਅਰਹਰ ਅਤੇ ਮਾਂਹ ਦੀ ਤਰ੍ਹਾਂ ਛੋਲਿਆਂ ਦੀ ਦਾਲ ਵੀ ਕਰੀਬ 20 ਫੀਸਦੀ ਮਹਿੰਗੀ ਹੋ ਗਈ ਹੈ। ਹਾਲਾਂਕਿ, ਦਾਲ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਛੋਲਿਆਂ ਦੀ ਕੀਮਤ ’ਚ ਇਹ ਤੇਜ਼ੀ ਮੌਸਮ ਦੇ ਹਿਸਾਬ ਨਾਲ ਆਮ ਹੀ ਹੈ। ਮਾਨਸੂਨ ਆਉਣ ਤੋਂ ਬਾਅਦ ਹਰ ਸਾਲ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ’ਚ ਥੋੜ੍ਹ ਾ-ਬਹੁਤ ਵਾਧਾ ਹੁੰਦਾ ਹੈ ਪਰ ਨਵੀਂ ਫਸਲ ਆਉਣ ਤੋਂ ਬਾਅਦ ਕੀਮਤਾਂ ਫਿਰ ਆਮ ਹੋ ਜਾਂਦੀਆਂ ਹਨ। ਇਕ ਛੋਲਿਆਂ ਦੇ ਵਪਾਰੀ ਨੇ ਕਿਹਾ ਕਿ ਦੇਸ਼ ’ਚ ਇਸ ਵਾਰ ਰਿਕਾਰਡ 135.43 ਲੱਖ ਟਨ ਛੋਲਿਆਂ ਦੇ ਉਤਪਾਦਨ ਦਾ ਅਨੁਮਾਨ ਲਾਇਆ ਗਿਆ ਹੈ। ਅਜਿਹੇ ’ਚ ਨਵੀਂ ਫਸਲ ਆਉਣ ਤੋਂ ਬਾਅਦ ਕੀਮਤਾਂ ’ਚ ਗਿਰਾਵਟ ਆ ਸਕਦੀ ਹੈ।

ਮਿਨੀਮਮ ਸਪੋਰਟ ਪ੍ਰਾਈਸ 5,335 ਰੁਪਏ ਪ੍ਰਤੀ ਕੁਇੰਟਲ ਤੋਂ ਹੇਠਾਂ ਸੀ

ਬੀਤੇ ਜੂਨ ਮਹੀਨੇ ਤੱਕ ਮੰਡੀਆਂ ’ਚ ਛੋਲਿਆਂ ਦਾ ਮਿਨੀਮਮ ਸਪੋਰਟ ਪ੍ਰਾਈਸ 5,335 ਰੁਪਏ ਪ੍ਰਤੀ ਕੁਇੰਟਲ ਤੋਂ ਹੇਠਾਂ ਸੀ ਪਰ ਹੁਣ ਛੋਲਿਆਂ ਦਾ ਭਾਅ ਬਹੁਤ-ਸਾਰੀਆਂ ਮੰਡੀਆਂ ’ਚ ਮਿਨੀਮਮ ਸਪੋਰਟ ਪ੍ਰਾਈਸ ਦੇ ਆਲੇ-ਦੁਆਲੇ ਪਹੁੰਚ ਗਿਆ ਹੈ, ਉਥੇ ਹੀ ਜੇਕਰ ਛੋਲਿਆਂ ਦੀ ਦਾਲ ਦੀ ਗੱਲ ਕਰੀਏ ਤਾਂ ਬੀਤੇ ਇਕ ਮਹੀਨੇ ਦੌਰਾਨ ਇਸ ਦੀ ਕੀਮਤ ’ਚ ਵੀ 10 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਪਿਛਲੇ ਮਹੀਨੇ 21 ਜੁਲਾਈ ਨੂੰ ਦਿੱਲੀ ’ਚ ਛੋਲਿਆਂ ਦੀ ਦਾਲ 72 ਰੁਪਏ ਕਿਲੋ ਵਿਕ ਰਹੀ ਸੀ ਪਰ ਹੁਣ ਇਸ ਦੀ ਕੀਮਤ ’ਚ 8 ਰੁਪਏ ਦਾ ਵਾਧਾ ਹੋਇਆ ਹੈ। ਯਾਨੀ ਕਿ ਦਿੱਲੀ ’ਚ ਹੁਣ ਇਕ ਕਿਲੋ ਛੋਲਿਆਂ ਦੀ ਦਾਲ ਦੀ ਕੀਮਤ 80 ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ : ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ

ਛੋਲਿਆਂ ਦਾ ਮਾਡਲ ਪ੍ਰਾਈਸ 5,595 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ

4 ਅਗਸਤ ਨੂੰ ਛੋਲਿਆਂ ਦਾ ਮਾਡਲ ਪ੍ਰਾਈਸ ਉਛਲ ਕੇ 7,765 ਰੁਪਏ ਪ੍ਰਤੀ ਕੁਇੰਟਲ ’ਤੇ ਪਹੁੰਚ ਗਿਆ। ਹਾਲਾਂਕਿ, 17 ਅਗਸਤ ਆਉਂਦੇ-ਆਉਂਦੇ ਮਾਡਲ ਪ੍ਰਾਈਸ ’ਚ ਉਸੇ ਤੇਜ਼ੀ ਨਾਲ ਗਿਰਾਵਟ ਵੀ ਰਿਕਾਰਡ ਦਰਜ ਕੀਤੀ ਗਈ। 17 ਅਗਸਤ ਨੂੰ ਛੋਲਿਆਂ ਦਾ ਮਾਡਲ ਪ੍ਰਾਈਸ 5,595 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ। ਵਪਾਰੀਆਂ ਦਾ ਕਹਿਣਾ ਹੈ ਕਿ ਦੇਸ਼ ’ਚ ਹੁਣ ਤੁਅਰ ਅਤੇ ਮਾਂਹ ਦੀ ਭਾਰੀ ਕਮੀ ਹੈ। ਇਸ ਦਾ ਅਸਰ ਦੂਜੀਆਂ ਦਾਲਾਂ ’ਤੇ ਵੀ ਪੈ ਰਿਹਾ ਹੈ। ਇਸ ਨਾਲ ਕੀਮਤਾਂ ਵੱਧ ਰਹੀਆਂ ਹਨ।

23.5 ਲੱਖ ਟਨ ਛੋਲਿਆਂ ਦੀ ਖਰੀਦੀ ਕੀਤੀ ਸੀ

ਬਿਮਲ ਕੋਠਾਰੀ ਅਨੁਸਾਰ ਰਿਕਾਰਡ ਉਤਪਾਦਨ ਦੇ ਅਨੁਮਾਨ ਦੇ ਬਾਵਜੂਦ ਹਾਲ ਦੇ ਦਿਨਾਂ ’ਚ ਛੋਲਿਆਂ ਦੀਆਂ ਕੀਮਤਾਂ ’ਚ 6 ਤੋਂ 7 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵਾਧਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਮਸਰ ਦੇ ਭਾਅ ’ਚ 3 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨੈਫੇਡ ਨੇ ਰਬੀ ਮਾਰਕੀਟਿੰਗ ਸੀਜ਼ਨ 2022-23 ਦੌਰਾਨ 23.5 ਲੱਖ ਟਨ ਛੋਲਿਆਂ ਦੀ ਖਰੀਦ ਕੀਤੀ ਸੀ।

ਇਹ ਵੀ ਪੜ੍ਹੋ : ਹੁਣ ਭਾਰਤ 'ਚ ਤੈਅ ਹੋਵੇਗੀ ਕਰੈਸ਼ ਟੈਸਟ ਕਾਰਾਂ ਦੀ ਸੇਫਟੀ ਰੇਟਿੰਗ, ਗਡਕਰੀ ਨੇ ਲਾਂਚ ਕੀਤਾ 'B-NCAP'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News