1.5 ਸਾਲ ਬਾਅਦ ਦੇਸ਼ ਦੀਆਂ ਟਾਪ ਕੰਪਨੀਆਂ ਦਾ ਮੁਨਾਫਾ 10 ਫੀਸਦੀ ਤੋਂ ਜ਼ਿਆਦਾ ਵਧਿਆ

Thursday, Nov 30, 2017 - 11:56 AM (IST)

1.5 ਸਾਲ ਬਾਅਦ ਦੇਸ਼ ਦੀਆਂ ਟਾਪ ਕੰਪਨੀਆਂ ਦਾ ਮੁਨਾਫਾ 10 ਫੀਸਦੀ ਤੋਂ ਜ਼ਿਆਦਾ ਵਧਿਆ

ਨਵੀਂ ਦਿੱਲੀ—ਦੇਸ਼ ਦੀਆਂ ਟਾਪ ਕੰਪਨੀਆਂ ਦੇ ਮੁਨਾਫੇ 'ਚ ਫਿਰ ਤੋਂ ਗਰੋਥ ਦਿਸਣ ਲੱਗੀ ਹੈ। 1.5 ਸਾਲ ਬਾਅਦ ਜੁਲਾਈ-ਸਤੰਬਰ ਤਿਮਾਹੀ ਦੌਰਾਨ ਕੰਪਨੀਆਂ ਦਾ ਮੁਨਾਫਾ 11.9 ਫੀਸਦੀ ਵਧਿਆ ਜੋ ਪਿਛਲੇ 6 ਤਿਮਾਹੀ 'ਚ ਸਭ ਤੋਂ ਜ਼ਿਆਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜਨਵਰੀ-ਮਾਰਚ 2016 'ਚ ਟਾਪ ਕੰਪਨੀਆਂ ਦੀ ਪ੍ਰੋਫਿਟ ਗਰੋਥ 31 ਫੀਸਦੀ ਸੀ। ਇਹ ਰਿਪੋਰਟ ਸਟਾਕ ਐਕਸਚੇਂਜ ਐੱਨ. ਐੱਸ. ਈ. (ਨੈਸ਼ਨਲ ਸਟਾਕ ਐਕਸਚੇਂਜ) ਦੇ ਬੇਂਚਮਾਰਕ ਇੰਡੈਕਸ ਨਿਫਟੀ 'ਚ ਸ਼ਾਮਲ ਟਾਪ 5 ਕੰਪਨੀਆਂ ਦੇ ਮੁਨਾਫੇ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ।
ਅਗਲੇ ਸਾਲ ਕੰਪਨੀਆਂ ਦੇ ਮੁਨਾਫੇ 'ਚ 25 ਫੀਸਦੀ ਦਾ ਅਨੁਮਾਨ 
ਰਿਪੋਰਟ ਦੇ ਮੁਤਾਬਕ ਅਗਲੇ ਵਿੱਤੀ ਸਾਲ 2018-19 'ਚ ਇੰਡੀਅਨ ਕੰਪਨੀਆਂ ਦੇ ਕੁੱਲ ਗਰੋਥ ਰਹਿ ਸਕਦੀ ਹੈ। 
ਇਹ ਏਸ਼ੀਆ 'ਚ ਕਿਸੇ ਵੀ ਦੇਸ਼ ਤੋਂ ਜ਼ਿਆਦਾ ਗਰੋਥ ਹੋਵੇਗੀ। ਐਨਾਲਿਸਟਸ ਦਾ ਕਹਿਣਾ ਹੈ ਕਿ ਦੂਜੀ ਤਿਮਾਹੀ 'ਚ ਟਾਪ ਕੰਪਨੀਆਂ ਨੂੰ ਆਮਦਨੀ ਵਧੀਆ ਰਹੀ ਹੈ। 
ਅੱਗੇ ਵੀ ਆਮਦਨੀ ਹੋਰ ਵਧੀਆ ਰਹਿਣ ਦੀ ਉਮੀਦ ਹੈ। ਰਿਪੋਰਟ ਮੁਤਾਬਕ ਇੰਡੀਅਨ ਕੰਪਨੀਆਂ ਲਈ ਵਧੀਆ ਸਮੇਂ ਸ਼ੁਰੂ ਹੋ ਗਿਆ ਹੈ।
ਡਿਮਾਂਡ 'ਚ ਸੁਧਾਰ ਸ਼ੁਰੂ
ਰਿਪੋਰਟ ਮੁਤਾਬਕ ਦੇਸ਼ 'ਚ ਡਿਮਾਂਡ ਸੁਧਰ ਰਹੀ ਹੈ, ਜਿਸ ਨਾਲ ਇਕੋਨਾਮੀ ਨੂੰ ਨਵਾਂ ਮੋਮੈਂਟਸ ਮਿਲ ਰਿਹਾ ਹੈ। 
ਦੂਜੀ ਤਿਮਾਹੀ 'ਚ ਕੰਜ਼ਿਊਮਰ ਗੁਡਸ, ਆਟੋਮੋਬਾਇਲ ਸੈਕਟਰ 'ਚ ਪ੍ਰੋਫਿਟ ਗਰੋਥ ਮਜ਼ਬੂਤ ਰਹੀ ਹੈ।
ਇਹ ਇਸ ਗੱਲ ਦਾ ਸੰਕੇਤ ਹੈ ਕਿ ਡਿਮਾਂਡ ਦੇ ਮਾਮਲੇ 'ਚ ਕੋਈ ਚਿੰਤਾ ਨਹੀਂ ਹੈ। ਡਿਮਾਂਡ ਇੰਪਰੂਵ ਹੋ ਰਹੀ ਹੈ। 
ਐਨਰਜੀ ਅਤੇ ਮੈਟਲ ਕੰਪਨੀਆਂ ਦਾ ਪ੍ਰਦਰਸ਼ਨ ਵੀ ਚੰਗਾ ਰਿਹਾ ਹੈ ਹਾਲਾਂਕਿ ਟੈਲੀਕਾਮ ਸੈਕਟਰ 'ਚ ਚਿੰਤਾ ਬਣੀ ਹੋਈ ਹੈ। ਉਧਰ ਯੂ.ਐੱਸ ਐੱਫ.ਡੀ.ਏ. ਦੇ ਕੰਸਰਨ ਦੇ ਕਾਰਨ ਫਾਰਮਾ 'ਚ ਦਬਾਅ ਹੈ।


Related News