HDFC ਬੈਂਕ ਦਾ MD ਬਣਨ ਲਈ ਪੂਰਾ ਕਰਨਾ ਹੋਵੇਗਾ ਆਦਿੱਤਯ ਪੁਰੀ ਦਾ ਚੈਲੇਂਜ

Saturday, Jul 13, 2019 - 04:15 PM (IST)

HDFC ਬੈਂਕ ਦਾ MD ਬਣਨ ਲਈ ਪੂਰਾ ਕਰਨਾ ਹੋਵੇਗਾ ਆਦਿੱਤਯ ਪੁਰੀ ਦਾ ਚੈਲੇਂਜ

ਨਵੀਂ ਦਿੱਲੀ—ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐੱਚ.ਡੀ.ਐੱਫ.ਸੀ. ਦੇ ਐੱਮ.ਡੀ. ਆਦਿੱਤਯ ਪੁਰੀ ਨੇ ਕਿਹਾ ਕਿ ਉਨ੍ਹਾਂ ਦੇ ਉੱਤਰਾਧਿਕਾਰੀ ਬਣਨ ਵਾਲੇ ਵਿਅਕਤੀ ਨੂੰ 15 ਦਿਨ ਦਾ ਚੈਲੇਂਜ ਲੈਣਾ ਹੋਵੇਗਾ। ਜੇਕਰ ਉਹ ਵਿਅਕਤੀ ਉਸ ਚੈਲੇਂਜ 'ਚ ਸਫਲ ਹੋ ਗਿਆ ਤਾਂ ਉਹ ਬੈਂਕ ਦਾ ਨਵਾਂ ਐੱਮ ਡੀ ਬਣ ਸਕੇਗਾ। 
ਬੈਂਕ ਦੀ ਸਾਲਾਨਾ ਆਮ ਸਭਾ ਨੂੰ ਸੰਬੋਧਿਤ ਕਰਦੇ ਹੋਏ ਪੁਰੀ ਨੇ ਕਿਹਾ ਕਿ ਜੇਕਰ ਮੇਰਾ ਰਿਪਲੇਸਮੈਂਟ ਚਾਹੁੰਦੇ ਹੋ ਤਾਂ ਉਸ ਨੂੰ 1 ਸਾਲ ਤੱਕ ਕੰਮ ਸਿਖਾਇਆ ਜਾਵੇਗਾ ਤਾਂ ਮੈਂ ਅਜਿਹਾ ਰਿਪਲੇਸਮੈਂਟ ਨਹੀਂ ਚਾਹੁੰਦਾ। ਬੈਂਕ ਦੇ ਸ਼ੇਅਰਹੋਲਡਰ ਛੇਤੀ ਹੀ ਪੁਰੀ ਦੇ ਉੱਤਰਾਧਿਕਾਰੀ ਚੁਣਨ ਦੀ ਕਵਾਇਦ ਸ਼ੁਰੂ ਕਰ ਦੇਣਗੇ। ਮਈ 2018 'ਚ ਪੁਰੀ ਨੇ ਕਿਹਾ ਕਿ ਬੈਂਕ ਦਾ ਬੋਰਡ ਛੇਤੀ ਹੀ ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਲੱਭਣਾ ਸ਼ੁਰੂ ਕਰ ਦੇਵੇਗਾ। ਤਦ ਬੈਂਕ ਨੇ ਪਲਾਨ ਕੀਤਾ ਸੀ ਕਿ ਉਹ 18 ਤੋਂ 24 ਮਹੀਨੇ ਪਹਿਲਾਂ ਅਜਿਹਾ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਬੈਂਕ ਅਜਿਹੇ ਵਿਅਕਤੀ ਨੂੰ ਪੁਰੀ ਦੇ ਨਾਲ ਇਕ ਸਾਲ ਕੰਮ ਕਰਨ ਦਾ ਸਮਾਂ ਵੀ ਦੇਵੇਗਾ। ਹਾਲਾਂਕਿ ਕਈ ਸ਼ੇਅਰਹੋਲਡਰਸ ਚਾਹੁੰਦੇ ਹਨ ਕਿ ਪੁਰੀ 70 ਸਾਲ ਦੇ ਬਾਅਦ ਵੀ ਬੈਂਕ ਦੇ ਨਾਲ ਜੁੜੇ ਰਹਿਣ ਅਤੇ ਉਹ ਇਸ ਲਈ ਆਰ.ਬੀ.ਆਈ. ਦੇ ਕੋਲ ਵੀ ਜਾ ਸਕਦੇ ਹਨ।


author

Aarti dhillon

Content Editor

Related News