ਨਿਵੇਸ਼ਕਾਂ ਲਈ ਖ਼ੁਸ਼ਖ਼ਬਰੀ, ਜਲਦ ਆ ਰਿਹਾ ਹੈ ਬਿਰਲਾ ਸਨ ਲਾਈਫ ਦਾ IPO
Tuesday, Apr 20, 2021 - 11:41 AM (IST)
ਨਵੀਂ ਦਿੱਲੀ- ਬਾਜ਼ਾਰ ਵਿਚ ਦਸਤਕ ਦੇਣ ਲਈ ਆਦਿੱਤਿਆ ਬਿਰਲਾ ਸਨ ਲਾਈਫ ਏ. ਐੱਮ. ਸੀ. ਨੇ ਸੇਬੀ ਕੋਲ ਡੀ. ਆਰ. ਐੱਚ. ਪੀ. ਜਮ੍ਹਾ ਕਰਾ ਦਿੱਤੀ ਹੈ। ਆਦਿੱਤਿਆ ਬਿਰਲਾ ਕੈਪੀਟਲ ਨੇ ਮੰਗਲਵਾਰ ਇਸ ਦੀ ਜਾਣਕਾਰੀ ਦਿੱਤੀ। ਸੇਬੀ ਕੋਲ ਡਰਾਫਟ ਰੈਡ ਹੇਰਿੰਗ ਪ੍ਰਾਸਪੈਕਟਸ (ਡੀ. ਆਰ. ਐੱਚ. ਪੀ.) ਜਮ੍ਹਾ ਹੋਣ ਨਾਲ ਕੰਪਨੀ ਦੀ ਆਈ. ਪੀ. ਓ. ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਉੱਥੇ ਹੀ, ਆਦਿੱਤਿਆ ਬਿਰਲਾ ਕੈਪੀਟਲ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਨੇ ਆਪਣੀ ਸਹਾਇਕ ਕੰਪਨੀ ਬਿਰਲਾ ਸਨ ਲਾਈਫ ਏ. ਐੱਮ. ਸੀ. ਲਿਮਟਡ (ਏ. ਬੀ. ਐੱਸ. ਐੱਲ. ਐੱਮ. ਸੀ.) ਦੇ ਪੰਜ ਰੁਪਏ ਮੁੱਲ ਵਾਲੇ 28,50,880 ਇਕੁਇਟੀ ਸ਼ੇਅਰਾਂ ਨੂੰ ਵੇਚਣ ਦੀ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ- ਸੋਨਾ ਦੋ ਮਹੀਨੇ ਦੀ ਉਚਾਈ ਤੋਂ ਡਿੱਗਾ, ਰਿਕਾਰਡ ਤੋਂ 8,900 ਰੁ: ਪੈ ਰਿਹੈ ਸਸਤਾ
ਇਸ ਤੋਂ ਇਲਾਵਾ ਸਨ ਲਾਈਫ (ਇੰਡੀਆ) ਏ. ਐੱਮ. ਸੀ. ਨੇ 3,60,29,120 ਸ਼ੇਅਰਾਂ ਨੂੰ ਵੇਚਣ ਦੀ ਮਨਜ਼ੂਰੀ ਦਿੱਤੀ ਹੈ। ਇਸ ਤਰ੍ਹਾਂ ਆਈ. ਪੀ. ਓ. ਤਹਿਤ ਆਦਿੱਤਿਆ ਬਿਰਲਾ ਸਨ ਲਾਈਫ ਏ. ਐੱਮ. ਸੀ. ਦੇ 13.50 ਫ਼ੀਸਦੀ ਚੁਕਤਾ ਸ਼ੇਅਰ ਪੂੰਜੀ ਦੀ ਪੇਸ਼ਕਸ਼ ਕੀਤੀ ਜਾਵੇਗੀ। ਗੌਰਤਲਬ ਹੈ ਕਿ ਗਲੇਨਮਾਰਕ ਲਾਈਫ ਸਾਇੰਸਿਜ਼ ਨੇ ਵੀ ਆਈ. ਪੀ. ਓ. ਲਈ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਕੋਲ ਦਸਤਾਵੇਜ਼ ਜਮ੍ਹਾ ਕਰ ਦਿੱਤੇ ਹਨ।
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ