ਅਡਾਨੀ ਨੇ ਪ੍ਰਾਜੈਕਟ ਮੈਨੇਜਮੈਂਟ ਸਰਵਿਸਿਜ਼ ਪ੍ਰਦਾਨ ਕਰਨ ਲਈ ਚੀਨ ’ਚ ਸਹਾਇਕ ਕੰਪਨੀ ਬਣਾਈ
Sunday, Sep 08, 2024 - 04:34 PM (IST)
ਨਵੀਂ ਦਿੱਲੀ (ਭਾਸ਼ਾ) - ਅਡਾਨੀ ਸਮੂਹ ਨੇ ਸਪਲਾਈ ਚੇਨ ਸਾਲਿਊਸ਼ਨ ਅਤੇ ਪ੍ਰਾਜੈਕਟ ਮੈਨੇਜਮੈਂਟ ਸਰਵਿਸਿਜ਼ ਦੇਣ ਲਈ ਚੀਨ ’ਚ ਇਕ ਸਹਾਇਕ ਕੰਪਨੀ ਬਣਾਈ ਹੈ। ਸਮੂਹ ਨੇ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ। ਸਮੂਹ ਦੀ ਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਕਿਹਾ ਕਿ ਸਿੰਗਾਪੁਰ ਸਥਿਤ ਉਸ ਦੀ ਕੰਪਨੀ ਨੇ 2 ਸਤੰਬਰ, 2024 ਨੂੰ ਚੀਨ ਦੇ ਸ਼ੰਘਾਈ ’ਚ ਸਥਿਤ ਇਕ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਅਡਾਨੀ ਐਨਰਜੀ ਰਿਸੋਰਸਿਜ਼ (ਸ਼ੰਘਾਈ) ਕੰਪਨੀ (ਏ. ਈ. ਆਰ. ਸੀ. ਐੱਲ.) ਦਾ ਗਠਨ ਕੀਤਾ ਹੈ।
ਇਹ ਵੀ ਪੜ੍ਹੋ : ਹਥਿਆਰਾਂ ਦੇ ਜ਼ੋਰ ’ਤੇ 11 ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਰਾਹਤ, ਸਰਕਾਰ ਨੇ ਸ਼ਰਤਾਂ ਨਾਲ ਦਿੱਤੀ ਪੈਰੋਲ
ਇਹ ਵੀ ਪੜ੍ਹੋ : ਡੰਕੀ ਲਾ ਅਮਰੀਕਾ ਜਾਂਦੇ ਫੜ੍ਹੇ ਗਏ 130 ਭਾਰਤੀ, ਕਰ 'ਤੇ ਡਿਪੋਰਟ
ਕੰਪਨੀ ਨੇ ਏ. ਈ. ਆਰ. ਸੀ. ਐੱਲ. ਦਾ ਗਠਨ ਸਪਲਾਈ ਚੇਨ ਸਾਲਿਊਸ਼ਨ ਅਤੇ ਪ੍ਰਾਜੈਕਟ ਮੈਨੇਜਮੈਂਟ ਸਰਵਿਸਿਜ਼ ਦੇਣ ਦਾ ਪੇਸ਼ਾ ਕਰਨ ਲਈ ਕੀਤਾ ਗਿਆ ਹੈ। ਇਸ ਸਹਾਇਕ ਕੰਪਨੀ ਨੂੰ ਅਡਾਨੀ ਗਲੋਬਲ ਪੀ. ਟੀ. ਈ. (ਏ. ਜੀ. ਪੀ. ਟੀ. ਈ.) ਸਿੰਗਾਪੁਰ ਨੇ ਗਠਿਤ ਕੀਤਾ ਹੈ, ਜੋ ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ (ਏ. ਈ. ਐੱਲ.) ਦੀ ਇਕ ਸਟੈਪ-ਡਾਊਨ ਸਹਾਇਕ ਕੰਪਨੀ ਹੈ।
ਇਹ ਵੀ ਪੜ੍ਹੋ : ਚਾਹ ਦੀ ਚੁਸਕੀ ਹੋਵੇਗੀ ਮਹਿੰਗੀ! ਦੇਸ਼ ਦੇ ਵੱਡੇ ਬ੍ਰਾਂਡਸ ਵਧਾ ਰਹੇ ਮੁੱਲ
ਇਹ ਵੀ ਪੜ੍ਹੋ : ਸੁਨੀਤਾ ਵਿਲੀਅਮਜ਼ ਦੇ ਬਿਨਾਂ ਪੁਲਾੜ ਤੋਂ ਮੁੜ ਆਇਆ 'ਸਟਾਰਲਾਈਨਰ', ਜਾਣੋ ਕੀ ਰਹੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8