ਸਾਂਘੀਪੁਰਮ ਬੰਦਰਗਾਹ ਦੀ ਸਮਰੱਥਾ ਵਧਾਉਣ ’ਤੇ ਨਿਵੇਸ਼ ਕਰੇਗਾ ਅਡਾਨੀ ਸਮੂਹ, ਵੱਡੇ ਜਹਾਜ਼ ਹੋਣਗੇ ਸ਼ਾਮਲ
Friday, Aug 04, 2023 - 10:29 AM (IST)

ਨਵੀਂ ਦਿੱਲੀ (ਭਾਸ਼ਾ) – ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ (ਏ. ਪੀ. ਐੱਸ. ਈ. ਜੈੱਡ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕਰਨ ਅਡਵਾਨੀ ਨੇ ਕਿਹਾ ਕਿ ਅਡਾਨੀ ਸਮੂਹ ਦੀ ਸਾਂਘੀਪੁਰਮ ਦੇ ਨਿੱਜੀ (ਕੈਪਟਿਵ) ਬੰਦਰਗਾਹ ਦੀ ਸਮਰੱਥਾ ਵਧਾਉਣ ’ਤੇ ਨਿਵੇਸ਼ ਕਰਨ ਦੀ ਯੋਜਨਾ ਹੈ। ਇਸ ਨਾਲ ਇਸ ਬੰਦਰਗਾਹ ’ਤੇ 8,000 ਡੀ. ਡਬਲਯੂ. ਟੀ. (ਡੈੱਡਵੇਟ ਟਨ ਭਾਰ) ਦੇ ਜਹਾਜ਼ ਆ ਸਕਣਗੇ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਅਡਾਨੀ ਸਮੂਹ ਦੀ ਕੰਪਨੀ ਅੰਬੂਜਾ ਸੀਮੈਂਟਸ ਲਿਮ. (ਏ. ਸੀ. ਐੱਲ.) ਨੇ ਵੀਰਵਾਰ ਨੂੰ ਪੱਛਮੀ ਭਾਰਤ ਦੀ ਪ੍ਰਮੁੱਖ ਸੀਮੈਂਟ ਨਿਰਮਾਤਾ ਸਾਂਘੀ ਇੰਡਸਟ੍ਰੀਜ਼ ਲਿਮ. (ਐੱਸ. ਆਈ. ਐੱਲ.) ਦਾ 5000 ਕਰੋੜ ਰੁਪਏ ਦੇ ਮੁੱਲ ’ਤੇ ਐਕਵਾਇਰ ਕਰਨ ਦਾ ਐਲਾਨ ਕੀਤਾ ਹੈ। ਅੰਬੂਜਾ ਸੀਮੈਂਟ ਵਲੋਂ ਸਾਂਘੀ ਇੰਡਸਟ੍ਰੀਜ਼ ਲਿਮ. (ਐੱਸ. ਆਈ. ਐੱਲ.) ਦੇ ਮੌਜੂਦਾ ਪ੍ਰਮੋਟਰਾਂ ਰਵੀ ਸਾਂਘੀ ਅਤੇ ਪਰਿਵਾਰ ਤੋਂ ਕੰਪਨੀ ਦੀ 56.74 ਫ਼ੀਸਦੀ ਹਿੱਸੇਦਾਰੀ ਨੂੰ ਐਕਵਾਇਰ ਕੀਤਾ ਜਾਏਗਾ। ਇਸ ਨਾਲ ਅੰਬੂਜਾ ਸੀਮੈਂਟ ਨੂੰ ਆਪਣੀ ਸਮਰੱਥਾ ਨੂੰ ਵਧਾ ਕੇ 7.36 ਕਰੋੜ ਟਨ ਸਾਲਾਨਾ ਕਰਨ ਵਿੱਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)
ਅਲਟ੍ਰਾਟੈੱਕ ਤੋਂ ਬਾਅਦ ਅੰਬੂਜਾ ਸੀਮੈਂਟ ਦੂਜੀ ਸਭ ਤੋਂ ਵੱਡੀ ਸੀਮੈਂਟ ਨਿਰਮਾਤਾ ਹੈ। ਅਡਾਨੀ ਸਮੂਹ ਪਿਛਲੇ ਸਾਲ ਸਤੰਬਰ ਵਿੱਚ ਅੰਬੂਜਾ ਸੀਮੈਂਟ ਅਤੇ ਉਸ ਦੀ ਸਹਾਇਕ ਇਕਾਈ ਏ. ਸੀ. ਸੀ. ਲਿਮ. ਵਿੱਚ ਬਹੁਮੱਤ ਹਿੱਸੇਦਾਰੀ ਨੂੰ ਐਕਵਾਇਰ ਕਰਨ ਤੋਂ ਬਾਅਦ ਸੀਮੈਂਟ ਖੇਤਰ ਵਿੱਚ ਉਤਰਿਆ ਸੀ। ਸਾਂਘੀ ਇੰਡਸਟ੍ਰੀਜ਼ ਨੂੰ ਐਕਵਾਇਰ ਕਰਨ ਤੋਂ ਬਾਅਦ ਕਰਨ ਅਡਾਨੀ ਨੇ ਕਿਹਾ ਕਿ ਅਸੀਂ ਨਿੱਜੀ ਬੰਦਰਗਾਹ ਦੀ ਸਮਰੱਥਾ ਨੂੰ ਡੂੰਘਾ ਕਰਨ ਅਤੇ ਵਧਾਉਣ ’ਤੇ ਨਿਵੇਸ਼ ਕਰਾਂਗੇ। ਇਸ ਨਾਲ ਉੱਥੇ 8,000 ਡੀ. ਡਬਲਯੂ. ਟੀ. ਤੱਕ ਦੇ ਜਹਾਜ਼ ਦੀ ਆਵਾਜਾਈ ਹੋ ਸਕੇਗੀ।
ਇਹ ਵੀ ਪੜ੍ਹੋ : ਦਿੱਲੀ ਜਾ ਰਹੀ indigo ਫਲਾਈਟ ਦੀ ਐਮਰਜੈਂਸੀ ਲੈਂਡਿੰਗ: ਇਸ ਵਜ੍ਹਾ ਕਾਰਨ ਉਡਾਣ ਭਰਦੇ ਹੀ ਵਾਪਸ ਉਤਾਰਿਆ ਜਹਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8