ਅਡਾਨੀ ਸਮੂਹ ਨੇ ਬਿਹਾਰ ''ਚ 8,700 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕਰਨ ਦਾ ਕੀਤਾ ਐਲਾਨ
Thursday, Dec 14, 2023 - 04:46 PM (IST)
ਪਟਨਾ (ਭਾਸ਼ਾ) - ਅਡਾਨੀ ਸਮੂਹ ਨੇ ਵੀਰਵਾਰ ਨੂੰ ਬਿਹਾਰ ਵਿੱਚ ਸੀਮਿੰਟ ਨਿਰਮਾਣ, ਲੌਜਿਸਟਿਕਸ ਅਤੇ ਖੇਤੀ-ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਵਿੱਚ 8,700 ਕਰੋੜ ਰੁਪਏ ਦੇ ਵਾਧੂ ਨਿਵੇਸ਼ ਦਾ ਐਲਾਨ ਕੀਤਾ। ਵੀਰਵਾਰ ਨੂੰ ਪਟਨਾ 'ਚ ਆਯੋਜਿਤ ਦੋ ਦਿਨਾਂ ਗਲੋਬਲ ਨਿਵੇਸ਼ਕ ਸੰਮੇਲਨ 'ਬਿਹਾਰ ਬਿਜ਼ਨਸ ਕਨੈਕਟ-2023' ਦੌਰਾਨ ਅਡਾਨੀ ਇੰਟਰਪ੍ਰਾਈਜਿਜ਼ ਦੇ ਡਾਇਰੈਕਟਰ ਪ੍ਰਣਬ ਅਡਾਨੀ ਨੇ ਕਿਹਾ ਕਿ ਸਾਡਾ ਸਮੂਹ ਬਿਹਾਰ 'ਚ ਪਹਿਲਾਂ ਹੀ 850 ਕਰੋੜ ਰੁਪਏ ਦੇ ਨਿਵੇਸ਼ ਨਾਲ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ - ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?
ਉਨ੍ਹਾਂ ਨੇ ਕਿਹਾ ਕਿ, “ਗਰੁੱਪ ਨੇ ਰਾਜ ਦੇ ਵੱਖ-ਵੱਖ ਖੇਤਰਾਂ ਵਿੱਚ 8,700 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕਰਨ ਦਾ ਫ਼ੈਸਲਾ ਕੀਤਾ ਹੈ।” ਇਸ ਨਾਲ ਸੂਬੇ ਦੇ ਕਰੀਬ 10 ਹਜ਼ਾਰ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਰੁਜ਼ਗਾਰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਬਿਹਾਰ ਹੁਣ ਦੇਸ਼ ਵਿੱਚ ਨਿਵੇਸ਼ ਲਈ ਇੱਕ ਆਕਰਸ਼ਕ ਸਥਾਨ ਹੈ। ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੌਜੂਦ ਸਨ। ਪ੍ਰਣਬ ਨੇ ਕਿਹਾ ਕਿ ਅਡਾਨੀ ਸਮੂਹ ਪਹਿਲਾਂ ਹੀ ਬਿਹਾਰ ਵਿੱਚ ਲੌਜਿਸਟਿਕਸ, ਗੈਸ ਡਿਸਟ੍ਰੀਬਿਊਸ਼ਨ ਅਤੇ ਐਗਰੀ-ਲੌਜਿਸਟਿਕਸ ਵਿੱਚ ਨਿਵੇਸ਼ ਕਰ ਚੁੱਕਾ ਹੈ।
ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ
ਆਪਣੀ ਕੰਪਨੀ ਦੀਆਂ ਭਵਿੱਖੀ ਨਿਵੇਸ਼ ਯੋਜਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਣਵ ਨੇ ਕਿਹਾ, "ਵੇਅਰਹਾਊਸ ਜਾਂ ਸਟੋਰੇਜ ਸੈਕਟਰ ਵਿੱਚ ਉਨ੍ਹਾਂ ਦੀ ਕੰਪਨੀ 1,200 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ 2,000 ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।" ਇਸ ਦੇ ਅਧੀਨ ਆਉਣ ਵਾਲੇ ਜ਼ਿਲ੍ਹਿਆਂ ਵਿੱਚ ਪੂਰਨੀਆ, ਬੇਗੂਸਰਾਏ, ਦਰਭੰਗਾ, ਸਮਸਤੀਪੁਰ, ਕਿਸ਼ਨਗੰਜ ਅਤੇ ਅਰਰੀਆ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਗਯਾ ਅਤੇ ਨਾਲੰਦਾ ਵਿੱਚ ਆਪਣੇ ਸ਼ਹਿਰ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਦਾ ਵਿਸਤਾਰ ਕਰਨ ਲਈ 200 ਕਰੋੜ ਰੁਪਏ ਅਲਾਟ ਕਰੇਗੀ।
ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ
ਪ੍ਰਣਵ ਨੇ ਕਿਹਾ, "ਅਸੀਂ ਕੰਪਰੈੱਸਡ ਬਾਇਓਗੈਸ ਅਤੇ ਈਵੀ ਚਾਰਜਰਾਂ ਦਾ ਉਤਪਾਦਨ ਸ਼ੁਰੂ ਕਰਨ ਦੀ ਵੀ ਯੋਜਨਾ ਬਣਾ ਰਹੇ ਹਾਂ।" ਇਸ ਨਾਲ ਸੂਬੇ ਵਿੱਚ ਕਰੀਬ 1500 ਲੋਕਾਂ ਲਈ ਰੁਜ਼ਗਾਰ ਪੈਦਾ ਹੋਵੇਗਾ। ਅਡਾਨੀ ਗਰੁੱਪ ਬਿਹਾਰ 'ਚ ਅਡਾਨੀ ਵਿਲਮਰ ਨੂੰ ਲਿਆਉਣ 'ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਵਾਰਸਾਲੀਗੰਜ ਅਤੇ ਮਹਾਵਲ ਵਿੱਚ 2,500 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਯੂਨਿਟ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਬਿਹਾਰ ਦੇ ਮੁੱਖ ਮੰਤਰੀ ਨੇ ਸਿਖਰ ਸੰਮੇਲਨ ਵਿੱਚ 'ਬਿਹਾਰ ਲੌਜਿਸਟਿਕਸ ਨੀਤੀ-2023' ਅਤੇ 'ਕਾਫੀ-ਟੇਬਲ ਬੁੱਕ' (ਰਾਜ ਉਦਯੋਗ ਵਿਭਾਗ ਦੀ) ਜਾਰੀ ਕੀਤੀ। ਬਿਹਾਰ ਲੌਜਿਸਟਿਕਸ ਨੀਤੀ-2023 ਦੇ ਅਨੁਸਾਰ, ਰਾਜ ਸਰਕਾਰ ਉਦਯੋਗਿਕ ਅਤੇ ਸਮਾਜਿਕ ਵਿਕਾਸ ਲਈ ਰਾਜ ਵਿੱਚ ਅੰਤਰਰਾਸ਼ਟਰੀ ਮਿਆਰੀ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8