‘ਅਡਾਨੀ ਸਮੂਹ ਨੇ ਕੀਤੀ ਬ੍ਰਾਂਡਿੰਗ ਅਤੇ ਲੋਗੋ ਸਮਝੌਤੇ ਦੀ ਉਲੰਘਣਾ'

07/22/2021 1:40:13 PM

ਨਵੀਂ ਦਿੱਲੀ (ਭਾਸ਼ਾ) – ਕੇਂਦਰ ਵਲੋਂ ਸੰਚਾਲਿਤ ਇੰਡੀਅਨ ਏਅਰਪੋਰਟ ਅਥਾਰਿਟੀ (ਏ. ਏ. ਆਈ.) ਦੀਆਂ ਤਿੰਨ ਕਮੇਟੀਆਂ ਨੇ ਜਨਵਰੀ ’ਚ ਅਹਿਮਦਾਬਾਦ, ਮੇਂਗਲੁਰੂ ਅਤੇ ਲਖਨਊ ਹਵਾਈ ਅੱਡਿਆਂ ’ਤੇ ਅਡਾਨੀ ਸਮੂਹ ਨੂੰ ਬ੍ਰਾਂਡਿੰਗ ਅਤੇ ਲੋਗੋ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਪਾਇਆ। ਇਸ ਤੋਂ ਬਾਅਦ ਤਿੰਨ ਹਵਾਈ ਅੱਡਿਆਂ ਦਾ ਸੰਚਾਲਨ ਕਰਨ ਵਾਲੀਆਂ ਅਡਾਨੀ ਸਮੂਹ ਦੀਆਂ ਕੰਪਨੀਆਂ ਨੇ ਬ੍ਰਾਂਡਿੰਗ ਅਤੇ ਡਿਸਪਲੇ ’ਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਉਨ੍ਹਾਂ ਨੂੰ ਰਿਆਇਤੀ ਸਮਝੌਤਿਆਂ ਦੇ ਮੁਤਾਬਕ ਬਣਾਇਆ ਜਾ ਸਕੇ, ਜਿਨ੍ਹਾਂ ’ਤੇ ਉਨ੍ਹਾਂ ਨੇ ਏ. ਏ. ਆਈ. ਨਾਲ ਹਸਤਾਖਰ ਕੀਤੇ ਸਨ। ਏ. ਏ. ਆਈ. ਨੇ ਕਿਹਾ ਕਿ 29 ਜੂਨ ਨੂੰ ਲਖਨਊ ਅਤੇ ਮੇਂਗਲੁਰੂ ਹਵਾਈ ਅੱਡਿਆਂ ’ਤੇ ਬ੍ਰਾਂਡਿੰਗ ਅਤੇ ਡਿਸਪਲੇ ਵਿਚ ਬਦਲਾਅ ਦੀ ਪ੍ਰਕਿਰਿਆ ਚੱਲ ਰਹੀ ਸੀ ਅਤੇ ਅਹਿਮਦਾਬਾਦ ਹਵਾਈ ਅੱਡੇ ’ਤੇ ਇਸ ਨੂੰ ਪੂਰਾ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : RBI ਖ਼ਿਲਾਫ਼ SC ਪਹੁੰਚੇ ਸਟੇਟ ਬੈਂਕ ਸਮੇਤ ਕਈ ਨਿੱਜੀ ਬੈਂਕ, ਜਾਣੋ ਕੀ ਹੈ ਮਾਮਲਾ

ਏਜੰਸੀ ਕੋਲ ਇਸ ਮਾਮਲੇ ਨਾਲ ਸਬੰਧਤ ਵੱਖ-ਵੱਖ ਦਸਤਾਵੇਜ਼ ਹਨ, ਜਿਨ੍ਹਾਂ ’ਚ ਆਰ. ਟੀ. ਆਈ. ਪ੍ਰਸ਼ਨਾਂ ਦੇ ਜਵਾਬ ’ਚ ਮਿਲੀ ਜਾਣਕਾਰੀ ਵੀ ਸ਼ਾਮਲ ਹਨ। ਅਡਾਨੀ ਸਮੂਹ ਨੇ ਫਰਵਰੀ 2019 ’ਚ ਉਪਰੋਕਤ 3 ਹਵਾਈ ਅੱਡਿਆਂ ਨੂੰ ਚਲਾਉਣ ਲਈ ਬੋਲੀਆਂ ਜਿੱਤੀਆਂ। ਇਸ ਦੀਆਂ ਕੰਪਨੀਆਂ-ਅਡਾਨੀ ਲਖਨਊ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਏ. ਐੱਲ. ਆਈ. ਏ. ਐੱਲ.), ਅਡਾਨੀ ਮੇਂਗਲੁਰੂ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਏ. ਐੱਮ. ਆਈ. ਏ. ਐੱਲ.) ਅਤੇ ਅਡਾਨੀ ਅਹਿਮਦਾਬਾਦ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਏ. ਏ. ਆਈ. ਏ. ਐੱਲ.) ਨੇ ਫਰਵਰੀ 2020 ’ਚ ਏ. ਏ. ਆਈ. ਨਾਲ ਰਿਆਇਤੀ ਸਮਝੌਤੇ ’ਤੇ ਹਸਤਾਖਰ ਕੀਤੇ। ਇਨ੍ਹਾਂ ਕੰਪਨੀਆਂ ਨੇ ਅਕਤੂਬਰ ਅਤੇ ਨਵੰਬਰ 2020 ’ਚ ਹਵਾਈ ਅੱਡਿਆਂ ਦਾ ਕਬਜ਼ਾ ਲਿਆ। ਏ. ਏ. ਆਈ. ਨੇ ਦਸੰਬਰ 2020 ’ਚ ਤਿੰਨ ਹਵਾਈ ਅੱਡਿਆਂ ’ਤੇ ਬ੍ਰਾਂਡਿੰਗ ਅਤੇ ਡਿਸਪਲੇ ਨੂੰ ਰਿਆਇਤੀ ਸਮਝੌਤਿਆਂ ਮੁਤਾਬਕ ਨਹੀਂ ਪਾਇਆ, ਇਸ ਲਈ ਤਿੰਨਾਂ ਕੰਪਨੀਆਂ ਨੂੰ ਚਿੱਠੀ ਲਿਖ ਕੇ ‘ਸੁਧਾਰਾਤਮਕ ਉਪਾਅ’ ਕਰਨ ਨੂੰ ਕਿਹਾ। ਹਾਲਾਂਕਿ ਇਨ੍ਹਾਂ ਕੰਪਨੀਆਂ ਨੇ ਦਸੰਬਰ ਦੇ ਅਖੀਰ ’ਚ ਜਵਾਬ ਦਿੱਤਾ ਕਿ ਉਨ੍ਹਾਂ ਨੇ ਸਮਝੌਤਿਆਂ ਦੇ ਤਹਿਤ ਬ੍ਰਾਂਡਿੰਗ ਮਾਪਦੰਡਾਂ ਦੀ ਉਲੰਘਣਾ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਗੌਤਮ ਅਡਾਨੀ ਦੇ ਸ਼ੇਅਰ, 6 ਵਿਚੋਂ 4 ਕੰਪਨੀਆਂ ਦੇ ਸ਼ੇਅਰਾਂ ਤੇ ਲਗਾ ਲੋਅਰ ਸਰਕਟ

ਏ. ਏ. ਆਈ. ਨੇ ਕੀਤਾ 3 ਵੱਖ-ਵੱਖ ਕਮੇਟੀਆਂ ਦਾ ਗਠਨ

ਇਸ ਤੋਂ ਇਕ ਮਹੀਨੇ ਬਾਅਦ ਏ. ਏ. ਆਈ. ਨੇ ਤਿੰਨਾ ਹਵਾਈ ਅੱਡਿਆਂ ’ਤੇ ਸਾਰੇ ਹੋਰਡਿੰਗ ਅਤੇ ਡਿਸਪਲੇ ਦਾ ਸਾਂਝਾ ਸਰਵੇਖਣ ਕਰਨ ਲਈ ਤਿੰਨ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ। ਹਰੇਕ ਕਮੇਟੀ ’ਚ 4 ਮੈਂਬਰ ਸਨ-ਅਡਾਨੀ ਸਮੂਹ ਦੀ ਕੰਪਨੀ ਦਾ ਇਕ ਕਾਰਜਕਾਰੀ, ਜੋ ਹਵਾਈ ਅੱਡੇ ਦੇ ਸੰਚਾਲਨ ਕਰ ਰਿਹਾ ਹੈ, ਕੇਂਦਰ ਵਲੋਂ ਸੰਚਾਲਿਤ ਇੰਜੀਨੀਅਰਿੰਗ ਪ੍ਰਾਜੈਕਟਸ (ਇੰਡੀਆ) ਲਿਮਟਿਡ ਦਾ ਇਕ ਅਧਿਕਾਰੀ ਅਤੇ ਏ. ਏ. ਆਈ. ਦੇ ਦੋ ਅਧਿਕਾਰੀ। ਕਮੇਟੀ ਨੇ ਆਪਣੀ ਜਾਂਚ ’ਚ ਦੇਖਿਆ ਕਿ ਸਮਝੌਤਿਆਂ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੁਰਾਤਨ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਤੈਅ

ਇਹ ਕਿਹਾ ਅਡਾਨੀ ਸਮੂਹ ਦੇ ਬੁਲਾਰੇ ਨੇ

ਇਸ ਬਾਰੇ ਜਦੋਂ ਅਡਾਨੀ ਸਮੂਹ ਤੋਂ ਪੁੱਛਿਆ ਗਿਆ ਕਿ ਕੀ ਉਹ ਇਨ੍ਹਾਂ ਤਿੰਨਾਂ ਕਮੇਟੀਆਂ ਦੇ ਨਤੀਜਿਆਂ ਤੋਂ ਸਹਿਮਤ ਹੈ ਅਤੇ ਕੀ ਉਸ ਨੇ ਤਿੰਨਾਂ ਹਵਾਈ ਅੱਡਿਆਂ ’ਤੇ ਡਿਸਪਲੇ ਅਤੇ ਬ੍ਰਾਂਡਿੰਗ ਨੂੰ ਬਦਲਣ ਦਾ ਕੰਮ ਪੂਰਾ ਕਰ ਲਿਆ ਹੈ। ਇਸ ਦੇ ਜਵਾਬ ’ਚ ਅਡਾਨੀ ਸਮੂਹ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਏ. ਏ. ਆਈ. ਨਾਲ ਸਾਂਝੇਦਾਰੀ ਕਰਨ ’ਤੇ ਮਾਣ ਹੈ। ਏ. ਏ. ਆਈ. ਅਤੇ ਅਡਾਨੀ ਏਅਰਪੋਰਟ ਦਰਮਿਆਨ ਹਵਾਈ ਅੱਡਿਆਂ ’ਤੇ ਸਾਂਝਾ-ਬ੍ਰਾਂਡਿੰਗ ਅਤੇ ਹੋਰ ਪਹਿਲੂਆਂ ’ਤੇ ਅਾਪਸੀ ਸਹਿਮਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਮਝੌਤੇ ਮੁਤਾਬਕ ਅਥਾਰਿਤੀ ਅਤੇ ਅਾਪਰੇਟਰ ਦੋਹਾਂ ਦੇ ਲੋਗੋ ਇਕੱਠੇ ਇਕੋ ਜਿਹੇ ਆਕਾਰ ’ਚ ਪ੍ਰਦਰਸ਼ਿਤ ਕੀਤੇ ਜਾਣਗੇ।

ਇਹ ਵੀ ਪੜ੍ਹੋ : ਵੱਡੀਆਂ ਕੰਪਨੀਆਂ ਸਿੱਧੇ ਬਾਗਾਂ ਵਿਚੋਂ ਖ਼ਰੀਦਣਗੀਆਂ ਸੇਬ, APMC ਨੇ ਦਿੱਤੀ ਪ੍ਰਵਾਨਗੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News