DHFL ਦੇ ਸਾਰੇ ਪੋਰਟਫੋਲੀਓ ਲਈ ਬੋਲੀ ਲਾ ਸਕਦਾ ਹੈ ਅਡਾਨੀ ਗਰੁੱਪ, ਓਕਟਰੀ ਤੋਂ ਜ਼ਿਆਦਾ ਪੈਸੇ ਕੀਤੇ ਆਫਰ

Monday, Nov 16, 2020 - 12:30 PM (IST)

DHFL ਦੇ ਸਾਰੇ ਪੋਰਟਫੋਲੀਓ ਲਈ ਬੋਲੀ ਲਾ ਸਕਦਾ ਹੈ ਅਡਾਨੀ ਗਰੁੱਪ, ਓਕਟਰੀ ਤੋਂ ਜ਼ਿਆਦਾ ਪੈਸੇ ਕੀਤੇ ਆਫਰ

ਨਵੀਂ ਦਿੱਲੀ (ਇੰਟ) - ਅਡਾਨੀ ਗਰੁੱਪ ਨੇ ਦੀਵਾਲੀਆ ਪ੍ਰਕਿਰਿਆ ਨਾਲ ਜੂਝ ਰਹੀ ਦੀਵਾਨ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ (ਡੀ. ਐੱਚ. ਐੱਫ. ਐੱਲ.) ਦੇ ਸਾਰੇ ਪੋਰਟਫੋਲੀਓ ਖਰੀਦਣ ਦੀ ਇੱਛਾ ਜਤਾਈ ਹੈ।

ਸੂਤਰਾਂ ਮੁਤਾਬਕ ਅਡਾਨੀ ਗਰੁੱਪ ਦੇ ਪ੍ਰਤੀਨਿਧੀਆਂ ਨੇ ਬੀਤੇ ਸ਼ੁੱਕਰਵਾਰ ਨੂੰ ਡੀ. ਐੱਚ. ਐੱਫ. ਐੱਲ. ਦੇ ਲੈਂਡਰਸ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ’ਚ ਅਡਾਨੀ ਗਰੁੱਪ ਨੇ ਅਮਰੀਕੀ ਕੰਪਨੀ ਓਕਟਰੀ ਤੋ ਜ਼ਿਆਦਾ ਪੈਸੇ ਦੇਣ ਦਾ ਆਫਰ ਦਿੱਤਾ ਹੈ। ਅਡਾਨੀ ਗਰੁੱਪ ਨੇ ਇਸ ਸਬੰਧ ’ਚ ਲੈਂਡਰਸ ਦੀ ਕਮੇਟੀ ਆਫ ਕ੍ਰੈਡਿਟਰਜ਼ (ਸੀ. ਓ. ਸੀ.) ਨੂੰ ਵੀ ਪੱਤਰ ਲਿਖ ਕੇ ਆਪਣੇ ਆਫਰ ਦੇ ਬਾਰੇ ਜਾਣੂ ਕਰਵਾਇਆ ਹੈ।

ਸੂਤਰਾਂ ਮੁਤਾਬਕ ਅਡਾਨੀ ਗਰੁੱਪ ਡੀ. ਐੱਚ. ਐੱਫ. ਐੱਲ. ਨੂੰ ਖਰੀਦਣ ਲਈ ਦੋ-ਤਿੰਨ ਦਿਨਾਂ ’ਚ ਰਿਵਾਈਜ਼ ਬੋਲੀ ਜਮ੍ਹਾ ਕਰ ਸਕਦਾ ਹੈ। ਅਮਰੀਕੀ ਕੰਪਨੀ ਓਕਟਰੀ ਨੇ ਡੀ. ਐੱਚ. ਐੱਫ. ਐੱਲ. ਦੇ ਸਾਰੇ ਪੋਰਟਫੋਲੀਓ ਖਰੀਦਣ ਲਈ ਸਭ ਤੋਂ ਵੱਡੀ 33,000 ਕਰੋਡ਼ ਰੁਪਏ ਦੀ ਬੋਲੀ ਲਾਈ ਹੈ। ਸੂਤਰਾਂ ਮੁਤਾਬਕ ਅਡਾਨੀ ਗਰੁੱਪ ਓਕਟਰੀ ਦੀ ਬੋਲੀ ਤੋਂ 250-300 ਕਰੋਡ਼ ਰੁਪਏ ਜ਼ਿਆਦਾ ਦਾ ਆਫਰ ਕਰ ਸਕਦਾ ਹੈ।

ਹੁਣ ਐੱਸ. ਆਰ. ਏ. ਪੋਰਟਫੋਲੀਓ ਲਈ ਲਾਈ ਹੈ ਬੋਲੀ

ਹੁਣ ਅਡਾਨੀ ਗਰੁੱਪ ਨੇ ਐੱਸ. ਆਰ. ਏ. ਦੇ ਹੋਲਸੇਲ ਐਂਡ ਸਲੱਮ ਰਿਹੈਬਿਲਿਟੇਸ਼ਨ ਅਥਾਰਟੀ (ਐੱਸ. ਆਰ. ਏ.) ਪੋਰਟਫੋਲੀਓ ਲਈ 3000 ਕਰੋਡ਼ ਰੁਪਏ ਦੀ ਬੋਲੀ ਲਾਈ ਹੈ। ਪਹਿਲਾਂ ਕੰਪਨੀ ਨੇ ਇਸ ਪੋਰਟਫੋਲੀਓ ਲਈ ਸਿਰਫ 2250 ਕਰੋਡ਼ ਰੁਪਏ ਦੀ ਬੋਲੀ ਲਾਈ ਸੀ। ਹਾਲਾਂਕਿ ਹੁਣ ਕੰਪਨੀ ਡੀ. ਐੱਚ. ਐੱਫ. ਐੱਲ. ਦੇ ਸਾਰੇ ਪੋਰਟਫੋਲੀਓ ਨੂੰ ਖਰੀਦਣਾ ਚਾਹੁੰਦੀ ਹੈ। ਇਸ ’ਚ ਰਿਟੇਲ ਸੈਗਮੈਂਟ ਵੀ ਸ਼ਾਮਲ ਹਨ। ਹਾਲਾਂਕਿ ਇਸ ਸਬੰਧ ’ਚ ਅਡਾਨੀ ਗਰੁੱਪ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਕਪਿਲ ਵਧਾਵਨ ਨੇ ਸਾਰੀਆਂ ਬੋਲੀਅ ਨੂੰ ਕਾਫੀ ਘੱਟ ਦੱਸਿਆ

ਦੀਵਾਲੀਆ ਪ੍ਰਕਿਰਿਆ ਦਾ ਸਾਹਮਣਾ ਕਰ ਰਹੀ ਡੀ. ਐੱਚ. ਐੱਫ. ਐੱਲ. ਨੂੰ ਖਰੀਦਣ ਲਈ ਓਕਟਰੀ, ਅਡਾਨੀ ਐਂਟਰਪ੍ਰਾਈਜ਼ਿਜ਼, ਪੀਰਾਮਲ ਇੰਡਸਟਰੀਜ਼ ਅਤੇ ਐੱਸ. ਸੀ. ਲੋਵੀ ਨੇ ਹਾਲ ਹੀ ’ਚ ਰਿਵਾਈਜ਼ ਬੋਲੀ ਲਾਈ ਹੈ। ਡੀ. ਐੱਚ. ਐੱਫ. ਐੱਲ. ਦੇ ਪ੍ਰਮੋਟਰ ਕਪਿਲ ਵਧਾਵਨ ਨੇ ਆਰ. ਬੀ. ਆਈ. ਨੂੰ ਨਿਯੁਕਤ ਐਡਮਨਿਸਟਰੇਟਰ ਆਰ. ਸੁਬਰਮੰਣੀਯਕੁਮਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਰਿਵਾਈਜ਼ ਬੋਲੀਆਂ ਕਾਫੀ ਘੱਟ ਹਨ। ਜੇਕਰ ਇਨ੍ਹਾਂ ’ਚੋਂ ਕੋਈ ਬੋਲੀ ਚੁਣੀ ਜਾਂਦੀ ਹੈ ਤਾਂ ਕੰਪਨੀ ਨੂੰ ਕਰੀਬ 60 ਫੀਸਦੀ ਦਾ ਨੁਕਸਾਨ ਹੋਵੇਗਾ। ਡੀ. ਐੱਚ. ਐੱਫ. ਐੱਲ. ’ਤੇ 95,000 ਕਰੋਡ਼ ਰੁਪਏ ਦੀ ਮਨਜ਼ੂਰ ਦੇਣਦਾਰੀ ਹੈ।


author

Harinder Kaur

Content Editor

Related News