ਅਡਾਨੀ ਗ੍ਰੀਨ ਐਨਰਜੀ ਦਾ ਗੁਜਰਾਤ 'ਚ 300 ਮੈਗਾਵਾਟ ਦਾ ਵਿੰਡ ਪਾਵਰ ਪ੍ਰਾਜੈਕਟ ਚਾਲੂ

Thursday, Mar 14, 2024 - 05:40 PM (IST)

ਅਡਾਨੀ ਗ੍ਰੀਨ ਐਨਰਜੀ ਦਾ ਗੁਜਰਾਤ 'ਚ 300 ਮੈਗਾਵਾਟ ਦਾ ਵਿੰਡ ਪਾਵਰ ਪ੍ਰਾਜੈਕਟ ਚਾਲੂ

ਨਵੀਂ ਦਿੱਲੀ (ਭਾਸ਼ਾ) - ਅਡਾਨੀ ਗ੍ਰੀਨ ਐਨਰਜੀ ਲਿਮਟਿਡ (AGEL) ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਗੁਜਰਾਤ ਵਿੱਚ ਆਪਣੇ 300 ਮੈਗਾਵਾਟ ਪਵਨ ਊਰਜਾ ਪ੍ਰਾਜੈਕਟ ਦੀ 126 ਮੈਗਾਵਾਟ ਸਮਰੱਥਾ ਵਾਲੀ ਯੂਨਿਟ ਚਾਲੂ ਕਰ ਦਿੱਤੀ ਹੈ। ਇਸ ਪ੍ਰਾਜੈਕਟ ਵਿਚ 174 ਮੈਗਾਵਾਟ ਸਮਰੱਥਾ ਵਾਲਾ ਪ੍ਰਾਜੈਕਟ ਪਹਿਲਾਂ ਹੀ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਇਸ ਪ੍ਰਾਜੈਕਟ ਦੀ ਕੁਲ 300 ਮੈਗਾਵਾਟ ਸਮਰੱਥਾ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। 

ਇਹ ਵੀ ਪੜ੍ਹੋ - ਵੱਡੀ ਖ਼ਬਰ: 15 ਮਾਰਚ ਤੱਕ ਬਦਲ ਲਓ ਆਪਣਾ Paytm FASTag, ਨਹੀਂ ਤਾਂ ਦੇਣਾ ਪਵੇਗਾ ਦੁੱਗਣਾ ਟੋਲ ਟੈਕਸ

ਕੰਪਨੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ 109.1 ਕਰੋੜ ਯੂਨੀਟ ਬਿਜਲੀ ਪੈਦਾ ਹੋਵੇਗੀ, ਜਿਸ ਨਾਲ ਕਾਰਬਨ ਨਿਕਾਸੀ ਵਿਚ ਸਾਲਾਨਾ ਲਗਭਗ ਅੱਠ ਲੱਖ ਟਨ ਦੀ ਕਮੀ ਆਵੇਗੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ ਕਿ AGEN ਦੀ ਇੱਕ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਅਡਾਨੀ ਵਿੰਡ ਐਨਰਜੀ ਕੱਛ ਫੋਰ ਲਿਮਟਿਡ (AWEK4L) ਨੇ ਗੁਜਰਾਤ ਵਿਚ 126 ਮੈਗਾਵਾਟ ਦੇ ਵਪਾਰੀ ਵਿੰਡ ਪਾਵਰ ਪ੍ਰਾਜੈਕਟ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਾਜੈਕਟ ਦੇ ਸੰਚਾਲਨ ਨਾਲ AGEN ਨੇ 9,604 ਮੈਗਾਵਾਟ ਦੀ ਸਮਰੱਥਾ ਨਾਲ ਦੇਸ਼ ਦੀ ਸਭ ਤੋਂ ਵੱਡੀ ਨਵਿਆਉਣਯੋਗ ਊਰਜਾ ਕੰਪਨੀ ਵਜੋਂ ਆਪਣੀ ਸਥਿਤੀ ਨੂੰ ਬਰਕਰਾਰ ਰੱਖਿਆ ਹੈ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News