5 ਸਾਲਾਂ ''ਚ ਅਡਾਣੀ ਇੰਟਰਪ੍ਰਾਜ਼ੀਜ਼ ਇੱਥੇ ਖਰਚੇਗਾ 50,000 ਕਰੋੜ ਰੁਪਏ

Wednesday, Nov 04, 2020 - 11:00 PM (IST)

5 ਸਾਲਾਂ ''ਚ ਅਡਾਣੀ ਇੰਟਰਪ੍ਰਾਜ਼ੀਜ਼ ਇੱਥੇ ਖਰਚੇਗਾ 50,000 ਕਰੋੜ ਰੁਪਏ

ਨਵੀਂ ਦਿੱਲੀ– ਅਡਾਣੀ ਸਮੂਹ ਦੀ ਪ੍ਰਣੁੱਖ ਕੰਪਨੀ ਅਡਾਣੀ ਇੰਟਰਪ੍ਰਾਜ਼ੀਜ਼ ਲਿ. (ਏ. ਈ. ਐੱਲ.) ਦੀ ਅਗਲੇ 5 ਸਾਲਾਂ ਵਿਚ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਖਰਚਣ ਦੀ ਯੋਜਨਾ ਹੈ। ਇਸ ਵਿਚੋਂ ਵੱਡੀ ਰਾਸ਼ੀ ਹਵਾਈ ਅੱਡਾ ਕਾਰੋਬਾਰ ਵਿਚ ਖਰਚ ਹੋਵੇਗੀ। 

ਏ. ਈ. ਐੱਲ. ਦੇ ਮੁੱਖ ਵਿੱਤ ਅਧਿਕਾਰੀ ਜੇ. ਸਿੰਘ ਨੇ ਕਿਹਾ ਕਿ ਗੌਤਮ ਅਡਾਣੀ ਦੀ ਅਗਵਾਈ ਵਾਲੇ ਸਮੂਹ ਦੀ ਅਗਲੇ 5 ਸਾਲ ਵਿਚ ਹਵਾਈ ਅੱਡੇ ਦਾ ਕਾਰੋਬਾਰ ਵਿਚ 35780 ਕਰੋੜ ਰੁਪਅ ਦੀ ਪੂੰਜੀ ਲਾਉਣ ਦੀ ਯੋਜਨਾ ਹੈ। ਸਿੰਘ ਨੇ ਤਿਮਾਹੀ ਨਤੀਜਿਆਂ ਦੇ ਬਾਅਦ ਕਾਨਫਰੇਸ ਕਾਲ ਵਿਚ ਕਿਹਾ ਕਿ ਅਡਾਣੀ ਇੰਟਰਪ੍ਰਾਜ਼ੀਜ਼ ਲਈ ਅਗਲੇ 5 ਸਾਲ ਵਿਚ ਮੁੱਖ ਜ਼ੋਰ ਹਵਾਈ ਅੱਡਾ, ਸੜਕ ਖੇਤਰਾਂ 'ਤੇ ਹੋਵੇਗਾ। 

ਕੰਪਨੀ ਨੇ ਅਹਿਮਦਾਬਾਦ, ਮੈਂਗਲੁਰੂ, ਲਖਨਊ, ਤਿਰੁਵੰਤਪੁਰਮ, ਜੈਪੁਰ ਅਤੇ ਗੁਹਾਟੀ ਵਿਚ 6 ਹਵਾਈ ਅੱਡਿਆਂ ਲਈ ਬੋਲੀਆਂ ਜਿੱਤੀਆਂ ਹਨ। ਇਨ੍ਹਾਂ ਵਿਚੋਂ ਕੰਪਨੀ ਨੇ ਮੈਂਗਲੁਰੂ ਦਾ ਹਵਾਈ ਅੱਡਾ 31 ਅਕਤੂਬਰ ਅਤੇ ਲਖਨਊ ਹਵਾਈ ਅੱਡਾ 2 ਨਵੰਬਰ ਨੂੰ ਹਾਸਲ ਕੀਤਾ ਹੈ। ਸੜਕ ਕਾਰੋਬਾਰ ਵਿਚ ਪੂੰਜੀ ਖਰਚ ਬਾਰੇ ਸਿੰਘ ਨੇ ਕਿਹਾ ਕਿ ਸਮੂਹ ਦੇ ਨਜ਼ਰੀਏ ਤੋਂ ਇਹ ਬਹੁਤ ਜ਼ਿਆਦਾ ਨਹੀਂ ਹੈ ਪਰ ਇਹ ਅਗਲੇ 5 ਸਾਲਾਂ ਵਿਚ 6 ਹਜ਼ਾਰ ਕਰੋੜ ਰੁਪਏ ਹੋ ਸਕਦਾ ਹੈ। 
 


author

Sanjeev

Content Editor

Related News