ਪੋਟਰੀ ਬਾਰਨ ਦੀ ਬ੍ਰਾਂਡ ਅੰਬੈਸਡਰ ਬਣੀ ਅਦਾਕਾਰਾ ਦੀਪਿਕਾ ਪਾਦੂਕੋਣ

Saturday, Dec 10, 2022 - 11:33 AM (IST)

ਪੋਟਰੀ ਬਾਰਨ ਦੀ ਬ੍ਰਾਂਡ ਅੰਬੈਸਡਰ ਬਣੀ ਅਦਾਕਾਰਾ ਦੀਪਿਕਾ ਪਾਦੂਕੋਣ

ਨਵੀਂ ਦਿੱਲੀ- ਅਮਰੀਕਾ ਦੀ ਫਰਨੀਚਰ ਕੰਪਨੀ ਪੋਟਰੀ ਬਾਰਨ ਨੇ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ। ਇੱਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ।
ਕੰਪਨੀ ਦੇ ਭਾਰਤ 'ਚ ਸਥਾਨਕ ਭਾਈਵਾਲ ਰਿਲਾਇੰਸ ਬ੍ਰਾਂਡਸ ਲਿਮਿਟੇਡ ਨੇ ਇੱਕ ਬਿਆਨ 'ਚ ਦੱਸਿਆ ਕਿ ਪੋਟਰੀ ਬਾਰਨ ਦੀ ਬ੍ਰਾਂਡ ਅੰਬੈਸਡਰ ਦੇ ਰੂਪ 'ਚ ਦੀਪਿਕਾ ਕੰਪਨੀ ਦੇ ਅੰਤਰਰਾਸ਼ਟਰੀ ਵਿਸਤਾਰ ਲਈ ਕੰਮ ਕਰੇਗੀ।
ਰਿਲਾਇੰਸ ਬ੍ਰਾਂਡਸ ਨਾਲ ਸਾਂਝੇਦਾਰੀ ਕਰਕੇ ਪੋਟਰੀ ਬਾਰਨ ਨੇ ਹਾਲ ਹੀ 'ਚ ਭਾਰਤ 'ਚ ਕਦਮ ਰੱਖੇ ਹਨ। ਉਸ ਨੇ ਸਭ ਤੋਂ ਪਹਿਲਾਂ ਇਥੇ ਆਪਣੀ ਵੈੱਬਸਾਈਟ ਸ਼ੁਰੂ ਕੀਤੀ ਅਤੇ ਹੁਣ ਨਵੀਂ ਦਿੱਲੀ 'ਚ ਕੰਪਨੀ ਦਾ ਪਹਿਲਾ ਸਟੋਰ ਖੋਲ੍ਹਿਆ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਇਕ ਕਲਾਕਾਰ, ਉਦਯੋਗਪਤੀ ਅਤੇ ਸਮਾਜਸੇਵੀ ਦੀਪਿਕਾ ਨੂੰ ਪੋਟਰੀ ਬਾਰਨ ਦੇ ਅੰਤਰਰਾਸ਼ਟਰੀ ਵਿਸਤਾਰ ਨੂੰ ਵਾਧਾ ਦੇਣ ਲਈ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਉਹ ਸੰਗ੍ਰਹਿ ਨੂੰ ਸੁਧਾਰਨ ਲਈ ਬ੍ਰਾਂਡ ਨਾਲ ਮਿਲ ਕੇ ਕੰਮ ਕਰੇਗੀ।"
ਪਾਦੂਕੋਣ ਨੇ ਇੱਕ ਬਿਆਨ 'ਚ ਕਿਹਾ, “ਗਲੋਬਲ ਹੋਮ ਫਰਨੀਸ਼ਿੰਗ ਕੰਪਨੀ ਪੋਟਰੀ ਬਾਰਨ ਨਾਲ ਮੈਂ ਸਾਂਝੇਦਾਰੀ ਕਰਨ ਲਈ ਉਤਸ਼ਾਹਿਤ ਹਾਂ ਅਤੇ ਉਨ੍ਹਾਂ ਨਾਲ ਮਿਲ ਕੇ ਸ਼ਾਨਦਾਰ ਚੀਜ਼ਾਂ ਤਿਆਰ ਕਰਨ ਲਈ ਉਤਸੁਕ ਹਾਂ।


author

Aarti dhillon

Content Editor

Related News