‘SBI ਅਤੇ PNB ’ਚ ਬੰਦ ਕੀਤੇ ਜਾਣ ਖਾਤੇ’, ਸਿੱਧਰਮਈਆ ਸਰਕਾਰ ਦਾ ਵੀ ਸਰਕਾਰੀ ਵਿਭਾਗਾਂ ਨੂੰ ਵੱਡਾ ਹੁਕਮ
Wednesday, Aug 14, 2024 - 05:43 PM (IST)
ਬਿਜ਼ਨੈੱਸ ਡੈਸਕ- ਕਰਟਨਾਕ ਦੀ ਸਿੱਧਰਮਈਆ ਸਰਕਾਰ (Karnataka Govt) ਨੇ ਅੱਜ ਦੇਸ਼ ਦੇ ਦੋ ਪ੍ਰਮੁੱਖ ਬੈਂਕਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਸਰਕਾਰ ਨੇ ਆਪਣੇ ਸਾਰੇ ਵਿਭਾਗਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਪੀ.ਐੱਨ.ਪੀ. ਯਾਨੀ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਯਾਨੀ ਐੱਸ.ਬੀ.ਆਈ. ਦੇ ਖਾਤਿਆਂ ਤੋਂ ਆਪਣਾ ਲੈਣ-ਦੇਣ ਖਤਮ ਕਰ ਦੇਣ। ਸੂਬਾ ਸਰਕਾਰ ਦੇ ਹੁਕਮ ਦੇ ਬਾਅਦ ਹੁਣ ਸਾਰੇ ਵਿਭਾਗਾਂ ਨੂੰ ਇਨ੍ਹਾਂ ਦੋਵਾਂ ਹੀ ਬੈਂਕਾਂ ’ਚ ਜਮ੍ਹਾਂ ਆਪਣਾ ਪੈਸਾ ਕੱਢਣਾ ਹੋਵੇਗਾ ਅਤੇ ਖਾਤੇ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਹੋਵੇਗਾ।
ਅਸਲ ’ਚ ਕਰਨਾਟਕ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਇਹ ਹੁਕਮ ਮੁੱਖ ਤੌਰ ’ਤੇ ਸੂਬੇ ਦੇ ਵਿੱਤੀ ਵਿਭਾਗ ਦੇ ਸਕੱਤਰ ਜਾਫਰ ਵੱਲੋਂ ਨਿਰਦੇਸ਼ਿਤ ਹਨ। ਇਸ ਦੇ ਮੁਤਾਬਕ ਐੱਸ.ਬੀ.ਆਈ. ਅਤੇ ਪੀ.ਐੱਨ.ਬੀ. ਦੋਵਾਂ ਹੀ ਬੈਂਕਾਂ ’ਚ ਸੂਬੇ ਦੇ ਸਰਕਾਰੀ ਵਿਭਾਗ ਆਪਣੇ ਪੈਸਾ ਨਾ ਪਾਉਣ। ਇਨ੍ਹਾਂ ਦੋਵਾਂ ਹੀ ਬੈਂਕਾਂ ਤੋਂ ਕਿਸੇ ਵੀ ਤਰ੍ਹਾਂ ਦਾ ਟ੍ਰਾਂਜੈਕਸ਼ਨ ਨਾ ਹੋਵੇ।
ਐੱਸ.ਬੀ.ਆਈ. ਅਤੇ ਪੀ.ਐੱਨ.ਬੀ. ’ਤੇ ਲਾਏ ਗੰਭੀਰ ਦੋਸ਼
ਕਰਨਾਟਕ ਦੇ ਵਿੱਤ ਸਕੱਤਰ ਵੱਲੋਂ ਜਾਰੀ ਹੁਕਮ ਅਨੁਸਾਰ ਇਨ੍ਹਾਂ ਦੋਵਾਂ ਹੀ ਬੈਂਕਾਂ ’ਚ ਜਮ੍ਹਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਕਾਰਨ ਬੈਂਕਾਂ ਨੂੰ ਚਿਤਾਵਨੀਆਂ ਵੀ ਦਿੱਤੀਆਂ ਗਈਆਂ ਹਨ, ਇਸ ਦੇ ਬਾਵਜੂਦ ਵੀ ਦੋਵਾਂ ਹੀ ਬੈਂਕਾਂ ਨੇ ਪੈਸਿਆਂ ਦੀ ਵਰਤੋਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਕਦਮ ਨਹੀਂ ਉਠਾਇਆ ਜਿਸ ਕਾਰਨ ਹੁਣ ਦੋਵਾਂ ਹੀ ਬੈਂਕਾਂ ਤੋਂ ਸੂਬਾ ਸਰਕਾਰ ਦੇ ਸਾਰੇ ਵਿਭਾਗਾਂ ਦੇ ਖਾਤੇ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਸਰਕਾਰੀ ਵਿਭਾਗ ਕੱਢ ਲੈਣ ਸਾਰਾ ਪੈਸਾ
SBI-PNB ਨੂੰ ਲੈ ਕੇ ਦਿੱਤੇ ਗਏ ਹੁਕਮਾਂ ਅਨੁਸਾਰ, ਸੂਬਾ ਸਰਕਾਰ ਦੇ ਸਾਰੇ ਜਨਤਕ ਅਦਾਰਿਆਂ ਅਤੇ ਨਿਗਮਾਂ ਵੱਲੋਂ ਸਥਾਨਕ ਨਿਕਾਸਾਂ ਅਤੇ ਹੋਰ ਸੰਸਥਾਵਾਂ ਨੂੰ ਭਾਰੀ ਸਟੇਟ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਖਾਤਿਆਂ ਨੂੰ ਬੰਦ ਕਰਨਾ ਹੋਵੇਗਾ ਅਤੇ ਇਸ ’ਚ ਜਮ੍ਹਾਂ ਪੂਰਾ ਪੈਸਾ ਕੱਢ ਲੈਣਾ ਹੋਵੇਗਾ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਸੂਬੇ ਦੇ ਵਧੇਰੇ ਵਿੱਤੀ ਕੰਮਕਾਜ ਇਨ੍ਹਾਂ ਦੋਵਾਂ ਹੀ ਬੈਂਕਾਂ ਭਾਵ ਐੱਸ.ਬੀ.ਆਈ. ਅਤੇ ਪੰਜਾਬ ਨੈਸ਼ਨਲ ਬੈਂਕ ਤੋਂ ਹੁੰਦੇ ਹਨ ਪਰ ਸੂਬਾ ਸਰਕਾਰ ਨੇ ਦੋਸ਼ ਲਾਏ ਹਨ ਕਿ ਸਰਕਾਰ ਦੇ ਪੈਸਿਆਂ ਦਾ ਦੋਵਾਂ ਹੀ ਬੈਂਕਾਂ ਨੇ ਦੁਰਵਰਤੋ ਕੀਤੀ ਹੈ।