ਵੱਡਾ ਝਟਕਾ! ਗਰਮੀ ਦਾ ਪਾਰਾ ਚੜ੍ਹਨ ਤੋਂ ਪਹਿਲਾਂ 8 ਫ਼ੀਸਦੀ ਮਹਿੰਗੇ ਹੋਣਗੇ AC

Sunday, Mar 14, 2021 - 02:05 PM (IST)

ਵੱਡਾ ਝਟਕਾ! ਗਰਮੀ ਦਾ ਪਾਰਾ ਚੜ੍ਹਨ ਤੋਂ ਪਹਿਲਾਂ 8 ਫ਼ੀਸਦੀ ਮਹਿੰਗੇ ਹੋਣਗੇ AC

ਨਵੀਂ ਦਿੱਲੀ- ਗਰਮੀ ਦਾ ਪਾਰਾ ਚੜ੍ਹਨ ਤੋਂ ਪਹਿਲਾਂ ਹੀ ਏ. ਸੀ. ਕੀਮਤਾਂ ਵਿਚ ਵਾਧਾ ਹੋਣ ਜਾ ਰਿਹਾ ਹੈ। ਵੋਲਟਾਸ, ਐੱਲ. ਜੀ., ਪੈਨਾਸੋਨਿਕ, ਬਲਿਊ ਸਟਾਰ, ਡਾਇਕਿਨ ਵਰਗੀਆਂ ਦਿੱਗਜ ਕੰਪਨੀਆਂ ਦੇ ਏ. ਸੀ. 5 ਤੋਂ 8 ਫ਼ੀਸਦੀ ਤੱਕ ਮਹਿੰਗੇ ਹੋ ਰਹੇ ਹਨ। ਕੰਪਨੀਆਂ ਨੂੰ ਇਹ ਵੀ ਉਮੀਦ ਹੈ ਕਿ 'ਵਰਕ ਫਰਾਮ ਹੋਮ' ਨਾਲ ਏ. ਸੀ. ਦੀ ਮੰਗ ਵਧਣ ਵਾਲੀ ਹੈ। ਮਹਾਮਾਰੀ ਦੇ ਦੌਰ ਵਿਚ ਇਸ ਵਾਰ ਕੰਪਨੀਆਂ ਨੇ UV ਐੱਲ. ਈ. ਡੀ. ਸਿਸਟਮ ਨਾਲ ਏ. ਸੀ. ਲਾਂਚ ਕੀਤੇ ਹਨ, ਜੋ ਹਵਾ ਦੀ ਸਪਲਾਈ ਨੂੰ ਕੀਟਾਣੂ ਮੁਕਤ ਕਰਦੇ ਹਨ।

ਇੰਪੋਰਟਡ ਕੱਚੇ ਮਾਲ ਅਤੇ ਕੰਪ੍ਰੈਸਰ ਦੀਆਂ ਕੀਮਤਾਂ ਚੜ੍ਹਨ ਕਾਰਨ ਡਾਇਕਿਨ ਇਸ ਮਹੀਨੇ ਕੀਮਤਾਂ ਵਿਚ 3 ਤੋਂ 5 ਫ਼ੀਸਦੀ ਦਾ ਵਾਧਾ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ- 68 ਡਾਲਰ ਤੋਂ ਉੱਪਰ ਰਿਹਾ ਕੱਚਾ ਤੇਲ ਤਾਂ ਬਾਹਰ ਪੈਸੇ ਭੇਜਣਾ ਹੋ ਸਕਦੈ ਮਹਿੰਗਾ

ਉੱਥੇ ਹੀ, ਪੈਨਾਸੋਨਿਕ ਏ. ਸੀ. ਕੀਮਤਾਂ ਵਿਚ 6-8 ਫ਼ੀਸਦੀ ਤੱਕ ਦਾ ਵਾਧਾ ਕਰੇਗੀ, ਜਦੋਂ ਕਿ ਫਰਿੱਜਾਂ ਦੀ ਕੀਮਤ 3 ਤੋਂ 4 ਫ਼ੀਸਦੀ ਤੱਕ ਵਧਾਈ ਜਾ ਰਹੀ ਹੈ। ਬਲਿਊ ਸਟਾਰ ਅਪ੍ਰੈਲ ਤੋਂ ਕੀਮਤਾਂ ਵਿਚ ਲਗਭਗ 3 ਫ਼ੀਸਦੀ ਤੱਕ ਦਾ ਵਾਧਾ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਬਲਿਊ ਸਟਾਰ ਨੇ ਜਨਵਰੀ ਵਿਚ ਕੀਮਤਾਂ 5 ਤੋਂ 8 ਫ਼ੀਸਦੀ ਤੱਕ ਵਧਾਈਆਂ ਸਨ। ਵੋਲਟਾਸ ਦਾ ਕਹਿਣਾ ਹੈ ਕਿ ਉਹ ਕੀਮਤਾਂ ਵਿਚ ਪਹਿਲਾਂ ਹੀ ਵਾਧਾ ਕਰ ਚੁੱਕੀ ਹੈ, ਹਾਲਾਂਕਿ ਹਾਲ ਹੀ ਵਿਚ ਕੱਚਾ ਮਾਲ ਮਹਿੰਗਾ ਹੋਣ ਕਾਰਨ ਫਿਰ ਵਿਚਾਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਬਾਕੀ ਨਿਰਮਾਤਾ ਕੀਮਤਾਂ ਵਿਚ 5 ਤੋਂ 7 ਫ਼ੀਸਦੀ ਤੱਕ ਦਾ ਵਾਧਾ ਕਰਨ ਦਾ ਵਿਚਾਰ ਕਰ ਰਹੇ ਹਨ। 

ਇਹ ਵੀ ਪੜ੍ਹੋ- ਬੈਂਕਾਂ ਦੀ ਕੱਲ ਤੋਂ ਦੋ ਦਿਨਾਂ ਹੜਤਾਲ, ਇਨ੍ਹਾਂ ਖਾਤਾਧਾਰਕਾਂ ਨੂੰ ਹੋ ਸਕਦੀ ਹੈ ਪ੍ਰੇਸ਼ਾਨੀ

ਏ. ਸੀ. ਕੀਮਤਾਂ ਵਿਚ ਹੋਣ ਵਾਲੇ ਵਾਧੇ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News