DL ਸਣੇ ਗੱਡੀ ਨਾਲ ਸਬੰਧਤ 16 ਸੇਵਾਵਾਂ ਲਈ ਲਾਗੂ ਹੋਣ ਜਾ ਰਿਹੈ ਨਵਾਂ ਨਿਯਮ
Wednesday, Feb 10, 2021 - 03:45 PM (IST)
ਨਵੀਂ ਦਿੱਲੀ- ਹੁਣ ਜਲਦ ਹੀ ਡਰਾਈਵਿੰਗ ਲਾਇਸੈਂਸ (ਡੀ. ਐੱਲ.) ਸਣੇ ਆਪਣੀ ਗੱਡੀ ਨਾਲ ਸਬੰਧਤ 16 ਤਰ੍ਹਾਂ ਦੀਆਂ ਸੇਵਾਵਾਂ ਸਰਕਾਰ ਦੀ ਵੈੱਬਸਾਈਟ 'ਤੇ ਆਨਲਾਈਨ ਲੈਣ ਲਈ ਆਧਾਰ ਪ੍ਰਮਾਣਿਕਤਾ ਜ਼ਰੂਰੀ ਹੋਵੇਗੀ। ਇਸ ਨਾਲ ਸਰਕਾਰ ਨੂੰ ਫਰਜ਼ੀ ਦਸਤਾਵੇਜ਼ਾਂ ਦੀ ਸਮੱਸਿਆ ਨਾਲ ਨਜਿੱਠਣ ਵਿਚ ਮਦਦ ਮਿਲੇਗੀ, ਨਾਲ ਹੀ ਇਕ ਤੋਂ ਜ਼ਿਆਦਾ ਡੀ. ਐੱਲ. ਰੱਖਣ ਵਾਲੇ ਫੜ੍ਹੋ ਵਿਚ ਆਉਣਗੇ।
ਜਿਨ੍ਹਾਂ ਸੇਵਾਵਾਂ ਨੂੰ ਆਨਲਾਈਨ ਲੈਣ ਲਈ ਆਧਾਰ ਪ੍ਰਮਾਣੀਕਰਨ ਦੀ ਲੋੜ ਹੋਵੇਗੀ ਉਨ੍ਹਾਂ ਵਿਚ ਲਰਨਰ ਲਾਇਸੈਂਸ, ਡੀ. ਐੱਲ. ਦਾ ਨਵੀਨੀਕਰਨ, ਪਤੇ ਵਿਚ ਤਬਦੀਲੀ, ਰਜਿਸਟ੍ਰੇਸ਼ਨ ਸਰਟੀਫਿਕੇਟ, ਕੌਮਾਂਤਰੀ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਦੀ ਮਾਲਕੀ ਦੇ ਤਬਾਦਲੇ ਨਾਲ ਸਬੰਧਤ ਸੇਵਾਵਾਂ ਸ਼ਾਮਲ ਹਨ।
ਇਹ ਵੀ ਪੜ੍ਹੋ- SBI ਦੀ ਸੌਗਾਤ, 31 ਮਾਰਚ ਤੱਕ ਹੋਮ ਲੋਨ ਲਈ ਪ੍ਰੋਸੈਸਿੰਗ ਫ਼ੀਸ ਹਟਾਈ
ਸੜਕ ਆਵਾਜਾਈ ਮੰਤਰਾਲਾ ਦੇ ਇਕ ਖਰੜਾ ਆਦੇਸ਼ ਅਨੁਸਾਰ, ਪੋਰਟਲ ਜ਼ਰੀਏ ਵੱਖ-ਵੱਖ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਪ੍ਰਮਾਣਿਕਤਾ ਲਾਜ਼ਮੀ ਹੋਵੇਗੀ। ਜੇਕਰ ਕਿਸੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਉਹ ਆਧਾਰ ਰਜਿਸਟ੍ਰੇਸ਼ਨ ਦੀ ਦਾਖ਼ਲਾ ਆਈ. ਡੀ. ਸਲਿਪ ਦਿਖਾ ਕੇ ਇਨ੍ਹਾਂ ਸੁਵਿਧਾਵਾਂ ਦਾ ਲਾਭ ਲੈ ਸਕਦਾ ਹੈ। ਮੰਤਰਾਲਾ ਨੇ ਇਸ ਖਰੜਾ ਆਦੇਸ਼ 'ਤੇ ਸੁਝਾਅ ਅਤੇ ਇਤਰਾਜ਼ ਮੰਗੇ ਹਨ, ਜਿਨ੍ਹਾਂ ਦਾ ਪ੍ਰਸਤਾਵ ਗੁੱਡ ਗਵਰਨੈਂਸ (ਸਮਾਜ ਭਲਾਈ, ਨਵੀਨਤਾ, ਗਿਆਨ) ਨਿਯਮਾਂ ਅਨੁਸਾਰ ਕੀਤਾ ਗਿਆ ਹੈ। ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ, ''ਜਿਹੜੇ ਲੋਕ ਆਧਾਰ ਪ੍ਰਮਾਣਿਕਤਾ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਨੂੰ ਅਜਿਹੀਆਂ ਸੇਵਾਵਾਂ ਲੈਣ ਲਈ ਨਿੱਜੀ ਤੌਰ 'ਤੇ ਦਫ਼ਤਰਾਂ ਵਿਚ ਜਾਣਾ ਪਵੇਗਾ।''
ਇਹ ਵੀ ਪੜ੍ਹੋ- FSSAI ਨੇ ਸਿਹਤ ਲਈ ਹਾਨੀਕਾਰਕ 'ਟ੍ਰਾਂਸ ਫੈਟ' ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ
►ਡੀ. ਐੱਲ. ਸਣੇ 16 ਸੇਵਾਵਾਂ ਨਾਲ ਸਬੰਧਤ ਪ੍ਰਸਤਾਵ ਬਾਰੇ ਕੁਮੈਂਟ ਬਾਕਸ 'ਚ ਦਿਓ ਟਿਪਣੀ