ਹੁਣ ਹਫਤੇ 'ਚ ਸੱਤੋ ਦਿਨ ਖੁੱਲ੍ਹਣਗੇ Aadhaar ਸੇਵਾ ਕੇਂਦਰ

Wednesday, Nov 20, 2019 - 01:37 PM (IST)

ਹੁਣ ਹਫਤੇ 'ਚ ਸੱਤੋ ਦਿਨ ਖੁੱਲ੍ਹਣਗੇ Aadhaar ਸੇਵਾ ਕੇਂਦਰ

ਨਵੀਂ ਦਿੱਲੀ— ਹੁਣ ਤੁਸੀਂ ਹਫਤੇ 'ਚ ਕਿਸੇ ਵੀ ਦਿਨ ਆਧਾਰ ਨਾਲ ਸੰਬੰਧਤ ਸਰਵਿਸ ਲੈ ਸਕੋਗੇ। ਆਧਾਰ ਸੇਵਾ ਕੇਂਦਰਾਂ 'ਤੇ ਵੱਧ ਰਹੀ ਭੀੜ ਨੂੰ ਦੇਖਦੇ ਹੋਏ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਨੇ ਆਪਣੇ ਸਾਰੇ ਸੈਂਟਰਾਂ ਨੂੰ ਹਫਤੇ ਦੇ ਸਾਰੇ ਦਿਨ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਪਹਿਲਾਂ ਆਧਾਰ ਕੇਂਦਰ ਜ਼ਿਆਦਾਤਰ ਮੰਗਲਵਾਰ ਨੂੰ ਬੰਦ ਰਹਿੰਦੇ ਸਨ।

 

PunjabKesari
ਜ਼ਿਕਰਯੋਗ ਹੈ ਕਿ ਪਾਸਪੋਰਟ ਸੇਵਾ ਕੇਂਦਰ ਦੀ ਤਰ੍ਹਾਂ ਤੁਸੀਂ ਇੱਥੇ ਜਾਣ ਲਈ ਵੀ ਯੂ. ਆਈ. ਡੀ. ਏ. ਆਈ. 'ਤੇ ਆਨਲਾਈਨ ਮਿਲਣ ਦਾ ਸਮਾਂ ਬੁੱਕ ਕਰਵਾ ਸਕਦੇ ਹੋ। ਇਨ੍ਹਾਂ ਸੈਂਟਰਾਂ 'ਤੇ ਤੁਸੀਂ ਨਵਾਂ ਆਧਾਰ ਕਾਰਡ ਬਣਵਾਉਣ ਤੋਂ ਇਲਾਵਾ ਯੂ. ਆਈ. ਡੀ. ਏ. ਆਈ. ਡਾਟਾਬੇਸ 'ਚ ਆਪਣਾ ਨਾਮ, ਪਤਾ, ਮੋਬਾਇਲ ਨੰਬਰ, ਈ-ਮੇਲ, ਜਨਮ ਤਰੀਕ ਤੇ ਹੋਰ ਜਾਣਕਾਰੀ ਅਪਡੇਟ ਕਰਵਾ ਸਕਦੇ ਹੋ। ਫੋਟੋ ਤੇ ਬਾਇਓਮੀਟ੍ਰਿਕ ਡੇਟਾ ਨੂੰ ਅਪਡੇਟ ਕਰਨ ਦੀ ਵੀ ਮਨਜ਼ੂਰੀ ਹੈ।

 

 


Related News