ਆਧਾਰ ਆਧਾਰਿਤ DBT ਨਾਲ ਸਰਕਾਰ ਨੂੰ ਹੋਈ ਹੁਣ ਤੱਕ 90,000 ਕਰੋੜ ਰੁਪਏ ਦੀ ਬਚਤ

Thursday, Jul 12, 2018 - 02:16 AM (IST)

ਆਧਾਰ ਆਧਾਰਿਤ DBT ਨਾਲ ਸਰਕਾਰ ਨੂੰ ਹੋਈ ਹੁਣ ਤੱਕ 90,000 ਕਰੋੜ ਰੁਪਏ ਦੀ ਬਚਤ

ਜਲੰਧਰ—ਆਧਾਰ ਨਾਲ ਜੁੜੀ ਡਾਇਰੈਕਟ ਲਾਭ ਟ੍ਰਾਂਸਫਰ (ਡੀ.ਬੀ.ਟੀ.) ਪ੍ਰਣਾਲੀ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੂੰ ਇਸ ਸਾਲ 31 ਮਾਰਚ ਤੱਕ 90,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਬਚਤ ਹੋਈ ਹੈ। ਭਾਰਤ ਵਿਲੱਖਣ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਯੂ.ਆਈ.ਡੀ.ਏ.ਆਈ. ਦੇ ਚੇਅਰਮੈਨ ਨੇ ਇੰਡੀਆ ਸਕੂਲ ਆਫ ਬਿਜਨਸ (ਆਈ.ਐੱਸ.ਬੀ.) ਦੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਅਜੇ ਤੱਕ ਆਧਾਰ ਕਾਰਡ ਅਤੇ ਸਬੰਧਿਤ ਪ੍ਰਣਾਲੀਆਂ 'ਤੇ 10,000 ਕਰੋੜ ਰੁਪਏ ਵੀ ਖਰਚ ਨਹੀਂ ਕੀਤੇ ਹਨ। ਪਰ ਇਸ ਤੋਂ ਬਚਤ ਕਾਫੀ ਜ਼ਿਆਦਾ ਹੋਈ ਹੈ। ਇਸ ਸਾਲ 31 ਮਾਰਚ ਤੱਕ ਜਨਤਕ ਵਿਤਰਣ ਪ੍ਰਣਾਲੀ (ਪੀ.ਡੀ.ਐੱਸ.) ਸਮੇਤ ਹੋਰ ਯੋਜਨਾਵਾਂ ਲਈ ਆਧਾਰ ਗਿਣਤੀ ਨਾਲ ਜੁੜੀ ਡੀ.ਬੀ.ਟੀ. ਵਿਵਸਥਾ ਕਰ ਅਸੀਂ 90,012 ਕਰੋੜ ਰੁਪਏ ਦੀ ਬਚਤ ਕਰ ਪਾਏ ਹਾਂ। ਉਨ੍ਹਾਂ ਨੇ ਕਿਹਾ ਕਿ ਆਧਾਰ ਕਾਰਡ ਲਈ 121 ਕਰੋੜ ਲੋਕਾਂ ਦਾ ਨਾਮਜ਼ਦੀ ਹੋ ਚੁੱਕੀ ਹੈ। ਇਸ ਵਿਲੱਖਣ ਪ੍ਰਣਾਲੀ ਦਾ ਇਸਤੇਮਾਲ ਕਰ ਔਸਤਨ ਤਿੰਨ ਕਰੋੜ ਈ-ਲੈਣਦੇਣ ਕੀਤੇ ਜਾ ਰਹੇ ਹਨ। ਯੂ.ਆਈ.ਡੀ.ਏ.ਆਈ. ਦੇ ਚੇਅਰਮੈਨ ਨੇ ਕਿਹਾ ਕਿ ਆਧਾਰ ਪ੍ਰਣਾਲੀ 'ਚ ਆਰਟੀਫਿਸ਼ੀਅਲ ਇੰਟੈਲੀਜੰਸੀ, ਧੋਖਾਧੜੀ ਫੜ੍ਹਨ ਅਤੇ ਨਾਮਜ਼ਦ ਤੇ ਸੁਰੱਖਿਆ ਪ੍ਰਣਾਲੀ 'ਚ ਸੁਧਾਰ ਲਈ ਖੋਜ ਕਰਨ ਦੀ ਜ਼ਰੂਰਤ ਹੈ।


Related News