ਤਿਓਹਾਰੀ ਸੀਜ਼ਨ ਤੋਂ ਪਹਿਲਾਂ ਆਮ ਆਦਮੀ ਨੂੰ ਮਿਲੀ ਰਾਹਤ, ਪ੍ਰਚੂਨ ਮਹਿੰਗਾਈ 5.02 ਫੀਸਦੀ ’ਤੇ
Friday, Oct 13, 2023 - 04:10 PM (IST)
ਨਵੀਂ ਦਿੱਲੀ (ਭਾਸ਼ਾ) – ਮਹਿੰਗਾਈ ਦੇ ਮੋਰਚੇ ’ਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਫੈਸਟਿਵ ਸੀਜ਼ਨ ਤੋਂ ਪਹਿਲਾਂ ਦੇਸ਼ ਵਿਚ ਮਹਿੰਗਾਈ ਘੱਟ ਹੋ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਸਤੰਬਰ ਮਹੀਨੇ ਵਿਚ ਮਹਿੰਗਾਈ 5.02 ਫੀਸਦੀ ’ਤੇ ਆ ਗਈ। ਮਹਿੰਗਾਈ ਵਿਚ ਕਮੀ ਆਉਣ ਦਾ ਸਭ ਤੋਂ ਵੱਡਾ ਕਾਰਨ ਸਬਜ਼ੀਆਂ ਦੀ ਕੀਮਤ ਖਾਸ ਕਰ ਕੇ ਟਮਾਟਰ ਦੀ ਕੀਮਤ ’ਚ ਗਿਰਾਵਟ ਕਾਰਨ ਦੇਖਣ ਨੂੰ ਮਿਲੀ ਹੈ। ਇਸ ਕਾਰਨ ਸਤੰਬਰ ਦੇ ਮਹੀਨੇ ਵਿਚ ਭੋਜਨ ਮਹਿੰਗਾਈ ’ਚ 3 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਬਦਰੀਨਾਥ ਧਾਮ 'ਚ ਕੀਤੀ ਪੂਜਾ, ਦਾਨ ਕੀਤੇ 5 ਕਰੋੜ ਰੁਪਏ
ਸਰਕਾਰੀ ਅੰਕੜਿਆਂ ਮੁਤਾਬਕ ਰਿਟੇਲ ਮਹਿੰਗਾਈ ਆਰ. ਬੀ. ਆਈ. ਦੇ ਟਾਲਰੈਂਸ ਬੈਂਡ ਦੇ ਅੱਪਰ ਲਿਮਟ ਤੋਂ ਹੇਠਾਂ ਆ ਗਈ ਹੈ। ਇਸ ਤੋਂ ਪਹਿਲਾਂ ਅਨੁਮਾਨ ਲਗਾਇਆ ਜਾ ਰਿਹ ਸੀ ਕਿ ਦੇਸ਼ ਵਿਚ ਸਤੰਬਰ ਦੇ ਮਹੀਨੇ ਵਿਚ ਮਹਿੰਗਾਈ ਦਰ ਵਿਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਉੱਥੇ ਹੀ ਭੋਜਨ ਮਹਿੰਗਾਈ ’ਚ ਵੀ ਅਗਸਤ ਦੇ ਮੁਕਾਬਲੇ ਸਤੰਬਰ ਦੇ ਮਹੀਨੇ ਵਿਚ 3 ਫੀਸਦੀ ਤੋਂ ਵੱਧ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਸਤੰਬਰ ਦੇ ਮਹੀਨੇ ਵਿਚ ਰਿਟੇਲ ਮਹਿੰਗਾਈ ਵਿਚ 181 ਆਧਾਰ ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਮਹਿੰਗਾਈ ਦਾ ਅੰਕੜਾ 5.02 ਫੀਸਦੀ ’ਤੇ ਆ ਗਿਆ ਹੈ। ਅਗਸਤ ਦੇ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ 6.83 ਫੀਸਦੀ ’ਤੇ ਸੀ। ਭੋਜਨ ਮਹਿੰਗਾਈ ਦੀ ਗੱਲ ਕਰੀਏ ਤਾਂ ਇਸ ਵਾਰ ਇਹ ਅੰਕੜਾ 6.56 ਫੀਸਦੀ ’ਤੇ ਆ ਗਿਆ ਹੈ ਜਦ ਕਿ ਅਗਸਤ ਦੇ ਮਹੀਨੇ ਵਿਚ ਇਹ 9.64 ਫੀਸਦੀ ’ਤੇ ਸੀ। ਇਸ ਦਾ ਮਤਲਬ ਹੈ ਕਿ ਇਕ ਮਹੀਨੇ ਵਿਚ ਭੋਜਨ ਮਹਿੰਗਾਈ ਚ 308 ਆਧਾਰ ਅੰਕ ਦੀ ਗਿਰਾਵਟ ਆ ਚੁੱਕੀ ਹੈ, ਜਿਸ ਕਾਰਨ ਓਵਰਆਲ ਮਹਿੰਗਾਈ ਨੂੰ ਘੱਟ ਕਰਨ ’ਚ ਮਦਦ ਮਿਲੀ ਹੈ।
ਇਹ ਵੀ ਪੜ੍ਹੋ : ਫੂਡ ਡਿਲੀਵਰੀ ਐਪ 'ਤੇ ਚਿੱਲੀ ਪਨੀਰ ਕੀਤਾ ਆਰਡਰ , ਭੇਜਿਆ ਚਿੱਲੀ ਚਿਕਨ... ਖਾਣ ਤੋਂ ਬਾਅਦ ਪਰਿਵਾਰ ਹੋਇਆ ਬੀਮਾਰ
ਉਦਯੋਗਿਕ ਉਤਪਾਦਨ ਅਗਸਤ ’ਚ 10.3 ਫੀਸਦੀ ਵਧਿਆ
ਮੈਨੂਫੈਕਚਰਿੰਗ ਅਤੇ ਮਾਈਨਿੰਗ ਸੈਕਟਰਾਂ ਦੀ ਬਿਹਤਰ ਕਾਰਗੁਜ਼ਾਰੀ ਨਾਲ ਦੇਸ਼ ਵਿਚ ਉਦਯੋਗਿਕ ਉਤਪਾਦਨ ਅਗਸਤ ਮਹੀਨੇ ਵਿਚ ਸਾਲਾਨਾ ਆਧਾਰ ’ਤੇ 10.3 ਫੀਸਦੀ ਵਧਿਆ। ਵੀਰਵਾਰ ਨੂੰ ਜਾਰੀ ਅਧਿਕਾਰਕ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ। ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਦੇ ਸੰਦਰਭ ਵਿਚ ਮਾਪਿਆ ਜਾਣ ਵਾਲਾ ਉਦਯੋਗਿਕ ਉਤਪਾਦਨ ਪਿਛਲੇ ਸਾਲ ਅਗਸਤ ਵਿਚ 0.7 ਫੀਸਦੀ ਘਟਿਆ ਸੀ। ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਨਿਰਮਾਣ ਖੇਤਰ ਦੇ ਉਤਪਾਦਨ ਵਿਚ ਅਗਸਤ ’ਚ 9.3 ਫੀਸਦੀ ਦਾ ਵਾਧਾ ਹੋਇਆ। ਸਮੀਖਿਆ ਅਧੀਨ ਮਹੀਨੇ ਵਿਚ ਮਾਈਨਿੰਗ ਉਤਪਾਦਨ 12.3 ਫੀਸਦੀ ਵਧਿਆ। ਉੱਥੇ ਹੀ ਬਿਜਲੀ ਉਤਪਾਦਨ ਵਿਚ 15.3 ਫੀਸਦੀ ਦਾ ਵਾਧਾ ਹੋਇਆ। ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਵਿਚ ਅਪ੍ਰੈਲ-ਅਗਸਤ ਦੌਰਾਨ ਆਈ. ਆਈ. ਪੀ. ਵਿਚ ਸਾਲਾਨਾ ਆਧਾਰ ’ਤੇ 6.1 ਫੀਸਦੀ ਦਾ ਵਾਧਾ ਹੋਇਆ। ਇਕ ਸਾਲ ਪਹਿਲਾਂ ਇਸੇ ਮਿਆਦ ਵਿਚ ਇਸ ਵਿਚ 7.7 ਫੀਸਦੀ ਦਾ ਵਾਧਾ ਹੋਇਆ ਸੀ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8