ਅਨਿਲ ਅੰਬਾਨੀ ਨੂੰ ਜ਼ਬਰਦਸਤ ਝਟਕਾ, ਰਿਲਾਇੰਸ ਪਾਵਰ ’ਤੇ ਲੱਗੀ 3 ਸਾਲ ਦੀ ਪਾਬੰਦੀ
Friday, Nov 08, 2024 - 11:33 AM (IST)

ਨਵੀਂ ਦਿੱਲੀ (ਏਜੰਸੀ) - ਅਨਿਲ ਅੰਬਾਨੀ ਦੀ ਚਹੇਤੀ ਕੰਪਨੀ ਰਿਲਾਇੰਸ ਪਾਵਰ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਰਿਲਾਇੰਸ ਪਾਵਰ ਅਤੇ ਇਸ ਦੀਆਂ ਸਹਾਇਕ ਕੰਪਨੀਆਂ ’ਤੇ 3 ਸਾਲ ਦੀ ਪਾਬੰਦੀ ਲਗਾਈ ਗਈ ਹੈ। ਇਹ ਕੰਪਨੀਆਂ ਸੂਰਜੀ ਊਰਜਾ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਪ੍ਰਾਜੈਕਟ ਲਈ ਬੋਲੀ ਨਹੀਂ ਲਗਾ ਸਕਣਗੀਆਂ ਅਤੇ ਨਾ ਹੀ ਅਗਲੇ 3 ਸਾਲਾਂ ਲਈ ਕਿਸੇ ਟੈਂਡਰ ਵਿਚ ਹਿੱਸਾ ਲੈ ਸਕਣਗੀਆਂ। ਰਿਲਾਇੰਸ ਪਾਵਰ ’ਤੇ ਇਹ ਪਾਬੰਦੀ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ (ਐੱਸ. ਈ. ਸੀ. ਆਈ.) ਨੇ ਲਾਈ ਹੈ।
ਇਹ ਵੀ ਪੜ੍ਹੋ : 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ, ਪ੍ਰਧਾਨ ਮੰਤਰੀ ਨੇ ਜਾਰੀ ਕੀਤੇ ਇਹ ਆਦੇਸ਼
ਸੇਕੀ ਮੁਤਾਬਕ ਅਨਿਲ ਅੰਬਾਨੀ ਦੀਆਂ ਕੰਪਨੀਆਂ ਨੇ ਸੂਰਜੀ ਊਰਜਾ ਪ੍ਰਾਜੈਕਟਾਂ ਨਾਲ ਜੁੜੇ ਟੈਂਡਰ ’ਚ ਹਿੱਸਾ ਲੈਣ ਲਈ ਫਰਜ਼ੀ ਬੈਂਕ ਗਾਰੰਟੀ ਦਿੱਤੀ ਸੀ, ਇਸ ਲਈ ਹੁਣ ਸੇਕੀ ਨੇ ਉਨ੍ਹਾਂ ਦੀਆਂ ਕੰਪਨੀਆਂ ਖਿਲਾਫ ਇਹ ਕਾਰਵਾਈ ਕੀਤੀ ਹੈ।
ਸੇਕੀ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਬੋਲੀ ਦੇ ਆਖਰੀ ਦੌਰ ਵਿਚ ਕੰਪਨੀ ਨੇ ਫਰਜ਼ੀ ਬੈਂਕ ਗਾਰੰਟੀ ਦਿੱਤੀ ਸੀ। ਇਸ ਕਾਰਨ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ (ਰਿਨਿਊਏਬਲ ਐਨਰਜੀ ਮਨਿਸਟਰੀ) ਦੀ ਕੰਪਨੀ ਸੇਕੀ ਨੇ ਰਿਲਾਇੰਸ ਪਾਵਰ ਦੀ ਸਹਾਇਕ ਕੰਪਨੀ ਵੱਲੋਂ ਪੇਸ਼ ਕੀਤੀ ਗਈ ਬੋਲੀ ਨੂੰ ਰੱਦ ਕਰ ਕੇ ਇਸ ’ਤੇ ਪਾਬੰਦੀ ਲਗਾ ਦਿੱਤੀ।
ਇਹ ਵੀ ਪੜ੍ਹੋ : ਹੁਣ SIM ਅਤੇ ਮੋਬਾਈਲ ਨੈੱਟਵਰਕ ਤੋਂ ਬਿਨਾਂ ਹੋਵੇਗੀ Calling? BSNL ਨੇ ਸ਼ੁਰੂ ਕੀਤੀ ਨਵੀਂ ਸੇਵਾ
ਇਸ ਸਹਾਇਕ ਕੰਪਨੀ ਨੇ ਜਮ੍ਹਾ ਕੀਤੀ ਫਰਜ਼ੀ ਬੈਂਕ ਗਾਰੰਟੀ
ਸੇਕੀ ਨੇ ਆਪਣੇ ਨੋਟਿਸ ਵਿਚ ਦੱਸਿਆ ਕਿ ਮਹਾਰਾਸ਼ਟਰ ਐਨਰਜੀ ਜਨਰੇਸ਼ਨ ਲਿਮਟਿਡ, ਜੋ ਹੁਣ ਰਿਲਾਇੰਸ ਐੱਨ. ਯੂ. ਬੀ. ਈ. ਐੱਸ. ਐੱਸ. ਲਿਮਟਿਡ ਹੈ, ਨੇ ਟੈਂਡਰ ਲਈ ਬੈਂਕ ਗਾਰੰਟੀ ਦਿੱਤੀ ਸੀ, ਪਰ ਜਾਂਚ ਵਿਚ ਸਾਹਮਣੇ ਆਇਆ ਕਿ ਗਾਰੰਟੀ ਅਤੇ ਦਸਤਾਵੇਜ਼ ਪੂਰੀ ਤਰ੍ਹਾਂ ਫਰਜ਼ੀ ਸਨ। ਹੁਣ ਗੜਬੜੀ ਈ-ਰਿਵਰਸ ਨੀਲਾਮੀ ਤੋਂ ਬਾਅਦ ਪਾਈ ਗਈ ਤਾਂ ਸੇਕੀ ਨੂੰ ਰਿਲਾਇੰਸ਼ ਪਾਵਰ ਨੂੰ ਟੈਂਡਰ ਪ੍ਰਕਿਰਿਆ ਨੂੰ ਬਾਹਰ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਇਹ ਵੀ ਪੜ੍ਹੋ : SBI, ICICI, HDFC ਅਤੇ PNB ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋ ਗਿਆ ਇਹ ਬਦਲਾਅ
ਸੇਕੀ ਮੁਤਾਬਕ, ਪਾਬੰਦੀ ਤੋਂ ਬਾਅਦ ਜਾਅਲੀ ਦਸਤਾਵੇਜ਼ ਜਮ੍ਹਾ ਕਰਾਉਣ ਕਾਰਨ ਕੰਪਨੀ ਭਵਿੱਖ ਵਿਚ ਕਿਸੇ ਵੀ ਟੈਂਡਰ ਲਈ ਬੋਲੀ ਨਹੀਂ ਲਗਾ ਸਕੇਗੀ। ਬਿਡਰ ਕੰਪਨੀ ਰਿਲਾਇੰਸ ਪਾਵਰ ਦੀ ਸਹਾਇਕ ਕੰਪਨੀ ਹੈ। ਇਸ ਨੇ ਮੂਲ ਕੰਪਨੀ ਦੀਆਂ ਸ਼ਕਤੀਆਂ ਦੀ ਵਰਤੋਂ ਕਰ ਕੇ ਵਿੱਤੀ ਯੋਗਤਾ ਲੋੜਾਂ ਨੂੰ ਪੂਰਾ ਕੀਤਾ ਸੀ।
ਇਹ ਵੀ ਪੜ੍ਹੋ : Canada 'ਚ ਚੀਨੀ TikTok ਨੂੰ ਝਟਕਾ, ਦਫ਼ਤਰਾਂ ਨੂੰ ਬੰਦ ਕਰਨ ਦਾ ਆਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8